Fact Check
ਜੰਗਲ ਦੀ ਕਟਾਈ ਦੌਰਾਨ ਬੇਜ਼ੁਬਾਨ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ? ਵੀਡੀਓ AI ਜਨਰੇਟਡ ਹੈ

400 ਏਕੜ ਵਿੱਚ ਫੈਲੇ ਤੇਲੰਗਾਨਾ ਦੇ ਕਾਂਚਾ ਗਾਚੀਬੋਲੀ ਜੰਗਲ ਦੇ ਕੱਟੇ ਜਾਣ ਦਾ ਮਾਮਲਾ ਇਹਨਾਂ ਦਿਨਾਂ ਦੇ ਵਿੱਚ ਸੁਰਖਿਆਂ ਦੇ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੁਲਡੋਜ਼ਰ ਤੇ ਮਸ਼ੀਨਾਂ ਜੰਗਲ ਨੂੰ ਕੱਟ ਰਹੀਆਂ ਹਨ ਅਤੇ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜਦੇ ਦਿਖਾਈ ਦੇ ਰਹੇ ਹਨ।
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹੈਦਰਾਬਾਦ ਦੀ ਹੈ ਜਿੱਥੇ ਬੇਜ਼ੁਬਾਨ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ।

ਕੋਰਟ ਦੀ ਦਖਲਅੰਦਾਜ਼ੀ
ਇਸ ਮਾਮਲੇ ‘ਚ ਵਿਰੋਧ ਦੇ ਬਾਅਦ, ਤੇਲੰਗਾਨਾ ਹਾਈਕੋਰਟ ਨੇ 400 ਏਕੜ ਜੰਗਲ ਵਿੱਚ ਵਿਕਾਸ ਕਾਰਜਾਂ ‘ਤੇ ਅਸਥਾਈ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ ਤੱਕ ਇਹ ਆਦੇਸ਼ ਲਾਗੂ ਰਹੇਗਾ।
Fact
ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਕੀਫ੍ਰੇਮਾਂ ਦੀ ਰਿਵਰਸ ਇਮੇਜ ਸਰਚ ਕੀਤੀ। ਹਾਲਾਂਕਿ , ਸਾਨੂੰ ਅਜਿਹੀ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ। ਇਸ ਦੇ ਨਾਲ ਹੀ ਅਸੀਂ ਪ੍ਰਦਰਸ਼ਨਕਾਰੀਆਂ ਵਿੱਚ ਬਹੁਤ ਜ਼ਿਆਦਾ ਚਮਕਦਾਰ ਬਣਤਰ ਦੇਖੀ। ਇਸ ਦੇ ਨਾਲ ਹੀ ਕੁਝ ਹਿੱਸੇ ਧੁੰਦਲੇ ਦਿਖਾਈ ਦੇ ਰਹੇ ਸਨ ਜਿਸ ਤੋਂ ਜਾਪਦਾ ਹੈ ਕਿ ਇਹ ਵੀਡੀਓ AI-ਜਨਰੇਟਡ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ Hive Moderation ਟੂਲ ਦੀ ਮਦਦ ਨਾਲ ਵੀਡੀਓ ਦੀ ਤੁਲਨਾ ਕੀਤੀ ਹੈ। ਇਸ ਟੂਲ ਦੇ ਮੁਤਾਬਕ ਵੀਡੀਓ ਦਾ AI ਦੁਆਰਾ ਤਿਆਰ ਕੀਤੇ ਜਾਨ ਦੀ ਸੰਭਾਵਨਾ 99.8% ਹੈ।
ਅਸੀਂ Sightengine ਅਤੇ Was It AI ਨਾਲ ਇਸ ਵੀਡੀਓ ਦੇ ਫਰੇਮਾਂ ਦੀ ਜਾਂਚ ਕੀਤੀ। ਜਾਂਚ ਦੌਰਾਨ Sightengine ਤੇ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਇਹ ਵੀਡੀਓ 98% ਸੰਭਾਵਿਤ ਤੌਰ ਤੇ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ।
Was It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਵੀਡੀਓ ਦੇ ਫਰੇਮ ਏਆਈ ਦੁਆਰਾ ਤਿਆਰ ਕੀਤੇ ਗਏ ਹਨ।