ਸੋਸ਼ਲ ਮੀਡੀਆ ਤੇ ਇਕ ਕੁੱਟਮਾਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਸ਼ਖ਼ਸ ਦੀ ਵੀਡੀਓ ਦੇ ਵਿੱਚ ਕੁੱਟਮਾਰ ਹੋ ਰਹੀ ਹੈ ਉਹ ਬੌਲੀਵੁੱਡ ਅਦਾਕਾਰ ਅਜੈ ਦੇਵਗਨ ਹੈ। ਵੀਡੀਓ ਨੂੰ ਦਿੱਲੀ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਕੇ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਨਾ ਦੇਣ ਕਰਕੇ ਅਜੇ ਦੇਵਗਨ ਦੇ ਨਾਲ ਦਿੱਲੀ ਵਿਖੇ ਕੁੱਟਮਾਰ ਕੀਤੀ ਗਈ।
ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਅਜੇ ਦੇਵਗਨ ਦੀ ਹੋਗੀ ਛਿੱਤਰ ਪਰੇਡ , ਕਿਸਾਨਾਂ ਨੂੰ ਨਕਲੀ ਕਿਸਾਨ ਬੋਲ ਕੇ ਖਿਲਾਫ ਟਵੀਟ ਕਰਦਾ ਸੀ”।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ ਖ਼ਾਲਸ ਲਾਈਵ ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।
Crowdtangle ਦੇ ਡਾਟਾ ਦੇ ਮੁਤਾਬਕ ਹੁਣ ਤਕ 7,43,806 ਤੋਂ ਵੱਧ ਲੋਕ ਇਸ ਵੀਡੀਓ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

Fact Check/Verification
ਕਿਸਾਨ ਆਰਡੀਨੈਂਸ ਬਿੱਲ ਦੇ ਖ਼ਿਲਾਫ਼ ਤਕਰੀਬਨ ਪਿਛਲੇ 115 ਦਿਨਾਂ ਤੋਂ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਿਸਾਨ ਦਿੱਲੀ ਦੇ ਬਾਰਡਰ ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਵੱਖ ਵੱਖ ਧਿਰਾਂ ਦੇ ਵੱਲੋਂ ਵੱਖ ਵੱਖ ਵਿਚਾਰਾਂ ਦਾ ਪ੍ਰਗਟਾਵਾ ਸਮੇਂ ਸਮੇਂ ਤੇ ਕੀਤਾ ਜਾ ਰਿਹਾ ਹੈ। ਕੁਝ ਰਾਜਨੀਤਕ ਧਿਰਾਂ ਜਿੱਥੇ ਇਨ੍ਹਾਂ ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਸੰਬੋਧਨ ਕਰ ਰਹੀਆਂ ਹਨ ਉੱਥੇ ਹੀ ਕਈ ਰਾਜਨੀਤਕ ਪਾਰਟੀਆਂ ਇਨ੍ਹਾਂ ਨੂੰ ਵਿਚੋਲੀਆ ਕਹਿ ਰਹੀਆਂ ਹਨ।
ਕਿਸਾਨ ਅੰਦੋਲਨ ਦੇ ਕਰਕੇ ਕਈ ਹੋਰ ਜਗ੍ਹਾ ਤੇ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪੰਜਾਬ, ਹਰਿਆਣਾ ਵਿੱਚ ਕਈ ਥਾਂਵਾਂ ਤੇ ਬੀਜੇਪੀ ਅਤੇ ਜੇਜੇਪੀ ਦੇ ਲੀਡਰਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਗਿਆ ਹੈ। ਪਿਛਲੇ ਦਿਨੀਂ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚੋਂ ਕੁਝ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਨਾ ਦੇਣ ਕਰਕੇ ਅਜੇ ਦੇਵਗਨ ਦੇ ਨਾਲ ਦਿੱਲੀ ਵਿਖੇ ਕੁੱਟਮਾਰ ਕੀਤੀ ਗਈ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਮੁੰਬਈ ਵਿਖੇ ਇਕ ਨਿਹੰਗ ਸਿੱਖ ਨੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਗੱਡੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਿਆ। ਸੂਰਜ ਦੇ ਦੌਰਾਨ ਸਨ ਨਾਮਵਰ ਮੀਡੀਆ ਏਜੰਸੀ ਇੰਡੀਆ ਟੂਡੇ ਦੁਆਰਾ 27 ਮਾਰਚ ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਅਤੇ ਇੰਡੀਆ ਟੂਡੇ ਦੁਆਰਾ ਅਪਲੋਡ ਕੀਤੀ ਵੀਡੀਓ ਇਕ ਸਮਾਨ ਹਨ।
ਅਸੀਂ ਜਾਂਚ ਨੂੰ ਜਾਰੀ ਰੱਖਦੇ ਹੋਏ ਵੀਡੀਓ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਐੱਨਡੀਟੀਵੀ ਦੁਆਰਾ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਹੈੱਡਲਾਈਨ ਦੇ ਮੁਤਾਬਕ, ਗੱਡੀ ਲੱਗਣ ਦੇ ਕਾਰਨ ਦਿੱਲੀ ਏਅਰਪੋਰਟ ਦੇ ਨੇੜੇ ਦੋ ਗਰੁੱਪਾਂ ਵਿੱਚ ਝੜਪ ਹੋ ਗਈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਦੋ ਗੁੱਟਾਂ ਚ ਗੱਡੀ ਲੱਗਣ ਕਾਰਨ ਝਗੜਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਗੁੱਟਾਂ ਦੇ ਵਿੱਚ ਆਪਸੀ ਕੁੱਟਮਾਰ ਵੀ ਹੋਈ। ਇਸ ਮਾਮਲੇ ਨੂੰ ਲੈ ਕੇ ਪੁਲੀਸ ਨੇ ਦੋ ਲੋਕਾਂ, ਤਰਨਜੀਤ ਸਿੰਘ ਅਤੇ ਨਵੀਨ ਸ਼ੌਕੀਨ ਨੂੰ ਗ੍ਰਿਫਤਾਰ ਕੀਤਾ ਹੈ।

ਸਰਚ ਦੇ ਦੌਰਾਨ ਸਾਨੂੰ ਏਬੀਪੀ ਲਾਈਵ ਦੁਆਰਾ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ। ਏਬੀਪੀ ਲਾਈਵ ਨੇ ਅਜੈ ਦੇਵਗਨ ਦੇ ਸਪੋਕਸਪਰਸਨ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਕਰਦਿਆਂ ਅਜੈ ਦੇਵਗਣ ਦੇ ਸਪੋਕਸਪਰਸਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਅਤੇ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਦੇ ਵਿਚ ਅਜੇ ਦੇਵਗਨ ਨਹੀਂ ਹਨ।

ਬੌਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਫ਼ਰਜ਼ੀ ਅਤੇ ਗੁੰਮਰਾਹਕੁਨ ਹੈ। ਮੈਨੂੰ ਇਸ ਮਾਮਲੇ ਨੂੰ ਲੈ ਕੇ ਕਈ ਫੋਨ ਆ ਰਹੇ ਹਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਤੇ ਵੀ ਨਹੀਂ ਗਿਆ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵਾਇਰਲ ਹੋ ਰਹੀ ਵੀਡੀਓ ਦਾ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
https://twitter.com/ajaydevgn/status/1376544578480693251
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044