Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪਾਕਿਸਤਾਨੀ ਖਿਡਾਰੀਆਂ ਨੂੰ ਹਾਲ ਹੀ ਵਿੱਚ ਜੱਫੀ ਪਾ ਕੇ ਮਿਲੇ ਅਜੇ ਦੇਵਗਨ

ਨਿਊਜ਼ਚੈਕਰ ਨੇ “ਅਜੈ ਦੇਵਗਨ ਦੀ ਸ਼ਾਹਿਦ ਅਫਰੀਦੀ ਨਾਲ ਹੋਈ ਮੁਲਾਕਾਤ” ਕੀ ਵਰਡ ਸਰਚ ਕੀਤਾ। ਇਸ ਦੌਰਾਨ ਸਾਨੂੰ NDTV , News18, MoneyControl , Hindustan Times ਅਤੇ Times of India ਸਮੇਤ ਕਈ ਖ਼ਬਰਾਂ ਮਿਲੀਆਂ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਵਾਇਰਲ ਫੋਟੋਆਂ ਅਸਲ ਵਿੱਚ WCL ਦੇ 2024 ਐਡੀਸ਼ਨ ਦੀਆਂ ਹਨ ਜਦੋਂ ਅਜੇ ਦੇਵਗਨ ਬਰਮਿੰਘਮ ਦੇ ਐਜਬੈਸਟਨ ਵਿਖੇ ਇੰਡੀਆ ਚੈਂਪੀਅਨਜ਼ ਅਤੇ ਪਾਕਿਸਤਾਨ ਚੈਂਪੀਅਨਜ਼ ਵਿਚਕਾਰ WCL 2024 ਦੇ ਫਾਈਨਲ ਮੈਚ ਨੂੰ ਦੇਖਣ ਗਏ ਸਨ।
ਟਾਈਮਜ਼ ਆਫ਼ ਇੰਡੀਆ ਦੀ 21 ਜੁਲਾਈ, 2025 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਹੈ,”ਲੋਕ ਸੋਚ ਰਹੇ ਹਨ ਕਿ ਇਹ ਤਸਵੀਰਾਂ WCL 2025 ਦੀਆਂ ਹਨ ਪਰ ਇਹ ਤਸਵੀਰਾਂ ਅਸਲ ਵਿੱਚ WCL 2024 ਦੀਆਂ ਹਨ। ਇਹ ਪਹਿਲਗਾਮ ਹਮਲੇ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਤੋਂ ਬਹੁਤ ਪਹਿਲਾਂ ਦੀਆਂ ਹਨ। ਅਜੈ ਟੂਰਨਾਮੈਂਟ ਦੇ ਸਹਿ-ਮਾਲਕ ਹਨ ਅਤੇ ਇਸ ਲਈ ਉਹ ਪਿਛਲੇ ਸਾਲ ਐਜਬੈਸਟਨ ‘ਚ ਉਦਘਾਟਨੀ ਸੀਜ਼ਨ ਵਿੱਚ ਮੌਜੂਦ ਸੀ। ਭਾਰਤ ਨੇ ਉਸ ਟੂਰਨਾਮੈਂਟ ਦੌਰਾਨ ਪਾਕਿਸਤਾਨ ਵਿਰੁੱਧ ਫਾਈਨਲ ਜਿੱਤਿਆ ਸੀ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੋਰ ਸਰਚ ਕਰਨ ‘ਤੇ ਸਾਨੂੰ 6 ਜੁਲਾਈ, 2024 ਨੂੰ ਅਪਲੋਡ ਇਨਸਾਈਡ ਸਪੋਰਟ ਦੀ ਐਕਸ ਪੋਸਟ ਮਿਲੀ। ਪੋਸਟ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ ਜੋ ਵਾਇਰਲ ਵੀਡੀਓ ਦੇ ਨਾਲ ਮੇਲ ਖਾਂਦੀਆਂ ਹਨ ਜਿਸ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਇਹ ਵੀਡੀਓ ਪੁਰਾਣੀ ਹੈ। ਜੁਲਾਈ 2024 ਵਿੱਚ ਅਜੇ ਦੇਵਗਨ ਅਤੇ ਅਫਰੀਦੀ ਵਿਚਕਾਰ ਮੁਲਾਕਾਤ ਬਾਰੇ ਖ਼ਬਰਾਂ ਇੱਥੇ ਅਤੇ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਵਾਇਰਲ ਵੀਡੀਓ ਕਈ ਯੂਜ਼ਰਾਂ ਦੁਆਰਾ ਯੂ ਟਿਊਬ ਤੇ ਸਾਲ 2024 ‘ਚ ਵੀ ਅਪਲੋਡ ਕੀਤੀ ਗਈ ਸੀ।
Sources
InsideSport post, X, July 6, 2024
Neelam Chauhan
November 25, 2025
Neelam Chauhan
November 24, 2025
Neelam Chauhan
November 19, 2025