Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਵੀਡੀਓ ਕਲਿੱਪ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨੂੰ ਚਿੱਕੜ ਕਿਹਾ। ਵਾਈਰਲ ਕਲਿਪ ਵਿਚ ਇਕ ਪੱਤਰਕਾਰ ਅੰਨਾ ਹਜ਼ਾਰੇ (Anna Hazare) ਤੋਂ ਅਰਵਿੰਦ ਕੇਜਰੀਵਾਲ (Arvind Kejriwal) ਦੇ ਬਾਰੇ ‘ਚ ਸਵਾਲ ਪੁੱਛਦਾ ਹੈ ਜਿਸ ਦਾ ਜਵਾਬ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਮੈਨੂੰ ਖਿੱਚਣ ਵਿਚ ਜਾਣਾ ਹੀ ਨਹੀਂ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਸ਼ੇਅਰ ਕੀਤਾ ਜਾ ਚੁੱਕਾ ਹੈ।
ਦਰਅਸਲ ਪਿਛਲੇ ਮਹੀਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਸਾਲ ਦੇ ਅੰਤ ਵਿੱਚ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਭ ਦੇ ਦੌਰਾਨ ਕੇਜਰੀਵਾਲ ਦੇ ਕਈ ਰਾਜਨੀਤਿਕ ਵਿਰੋਧੀ ਉਨ੍ਹਾਂ ਤੇ ਕਈ ਤਰ੍ਹਾਂ ਦੇ ਆਰੋਪ ਮਰਦੇ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਛੱਤੀਸਗੜ੍ਹ ਸ਼ਹਿਰ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਜੇ ਪਾਂਡੇ ਨੇ ਕਿਹਾ ਕਿ ਕੇਜਰੀਵਾਲ ਨੌਕਰਸ਼ਾਹੀ ਤੋਂ ਮੁੱਖ ਮੰਤਰੀ ਹੋ ਗਏ, ਬਾਬਾ ਰਾਮਦੇਵ ਯੋਗ ਗੁਰੂ ਤੋਂ ਵਪਾਰੀ ਬਣ ਗਏ ਅਤੇ ਲੋਕਪਾਲ ਦੇ ਲਈ ਜਨ ਅੰਦੋਲਨ ਕਰਨ ਵਾਲੇ ਅੰਨਾ ਹਜ਼ਾਰੇ ਨੇ ਚੁੱਪੀ ਸਾਧ ਲਈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਰਾਮਦੇਵ ਅਤੇ ਅੰਨਾ ਦੀ ਤਿੱਕੜੀ ਨੇ ਭਾਜਪਾ ਦੇ ਨਾਲ ਮਿਲ ਕੇ ਯੂਪੀਏ ਸਰਕਾਰ ਦੇ ਖ਼ਿਲਾਫ਼ ਰਾਜਨੀਤਕ ਸ਼ਡਯੰਤਰ ਰਚਿਆ ਸੀ
Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅੰਨਾ ਕੇਜਰੀਵਾਲ ਕੀਚਰ ਕੀ ਵਰਡ ਨੂੰ ਟਵਿੱਟਰ ਤੇ ਖੋਜਿਆ। ਇਸ ਦੌਰਾਨ ਸਾਨੂੰ ਏਬੀਪੀ ਨਿਊਜ਼ ਦੇ ਪੱਤਰਕਾਰ ਅਨੁਰਾਗ ਮੁਸਕਾਨ ਦੁਆਰਾ 5 ਦਸੰਬਰ 2016 ਨੂੰ ਕੀਤਾ ਇੱਕ ਟਵੀਟ ਮਿਲਿਆ। ਪੱਤਰਕਾਰ ਅਨੁਰਾਗ ਨੇ ਆਪਣੇ ਟਵੀਟ ਦੇ ਨਾਲ ਕੈਪਸ਼ਨ ਵਿਚ ਲਿਖਿਆ,’ਗੁਰੂ ਗੁੜ ਹੀ ਰਹਿ ਗਿਆ। ਚੇਲਾ ਕੀਚੜ ਹੋ ਗਿਆ। ਅਨੁਰਾਗ ਦੁਆਰਾ ਕੀਤੇ ਗਏ ਟਵੀਟ ‘ਚ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਪੰਜ ਸਾਲ ਤੋਂ ਵੱਧ ਪੁਰਾਣਾ ਹੈ।
ਅਸੀਂ ਪੱਤਰਕਾਰ ਅਨੁਰਾਗ ਮੁਸਕਾਨ ਦੁਆਰਾ ਟਵੀਟ ਕੀਤੇ ਗਏ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡਿਓ ਦੇ ਵਿਚ ਟਿੱਕਰ ਤੇ ਲਿਖਿਆ ਹੋਇਆ ਹੈ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੀ ਰਿਪੋਰਟ ਅਤੇ ਵੀਡੀਓ ਦੇ ਉੱਪਰ ਜਗ ਬਾਣੀ ਲਿਖਿਆ ਹੋਇਆ ਹੈ।
ਟਵੀਟ ਪੋਸਟ ਵਿਚ ਮੌਜੂਦ ਵੀਡੀਓ ਦੀ ਮਦਦ ਨਾਲ ਅਸੀਂ ਯੂ ਟਿਊਬ ਤੇ ਜਗ ਬਾਣੀ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਜਗ ਬਾਣੀ ਦੇ ਯੂਟਿਊਬ ਚੈਨਲ ਤੇ ਪੰਜਾਬੀ ਕੀ ਵਰਡ ਵਿਚ ਅੰਨਾ ਹਜ਼ਾਰੇ ਨੂੰ ਖੋਜਿਆ। ਇਸ ਦੌਰਾਨ ਸਾਨੂੰ 16 ਨਵੰਬਰ 2016 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਵਿੱਚ ਲਿਖਿਆ ਸੀ ‘ਅੰਨਾ ਹਜ਼ਾਰੇ ਦਾ ਕੇਜਰੀਵਾਲ ਤੇ ਵੱਡਾ ਬਿਆਨ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
4 ਮਿੰਟ 13 ਸਕਿੰਟ ਦੇ ਇਸ ਵੀਡੀਓ ਵਿੱਚ 3 ਮਿੰਟ 30 ਸਕਿੰਟ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਅੰਨਾ ਹਜ਼ਾਰੇ ਤੋਂ ਪੁੱਛਦੇ ਹਨ ,’ਕੀ ਅੰਨਾ ਹਜ਼ਾਰੇ ਨੂੰ ਅਰਵਿੰਦ ਕੇਜਰੀਵਾਲ ਤੋਂ ਜੋ ਉਮੀਦ ਸੀ ਉਹ ਪੂਰੀ ਹੋਈ? ਇਸ ਸਵਾਲ ਦੇ ਜਵਾਬ ਵਿੱਚ ਅੰਨਾ ਹਜ਼ਾਰੇ ਕਹਿੰਦੇ ਹਨ,’ਉਨ੍ਹਾਂ ਦੇ ਬਾਰੇ ਵਿੱਚ ਜਾਣਨਾ ਹੀ ਨਹੀਂ ਹੈ। ਇਹ ਕੀਚੜ ਦੇ ਵਿਚ ਕਿਉਂ ਜਾਣਾ। ਅੱਛੀ ਗੱਲ ਕਰਨਾ। ਇਹ ਕੀਚੜ ਹੈ।’
ਇਸ ਤੋਂ ਬਾਅਦ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਅਗਲਾ ਸਵਾਲ ਪੁੱਛਿਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਛੱਡ ਪੰਜਾਬ ਵਿਚ ਜ਼ਿਆਦਾ ਸਮਾਂ ਬਿਤਾ ਰਹੇ ਹਨ ਜਿਸ ਤੇ ਅੰਨਾ ਹਜ਼ਾਰੇ ਨੇ ਕਿਹਾ ਕਿ,’ਉਨ੍ਹਾਂ ਤੋਂ ਪੁੱਛੋ ਕਿ ਉਹ ਪੰਜਾਬ ਵਿੱਚ ਜ਼ਿਆਦਾ ਸਮਾਂ ਕਿਉਂ ਬਿਤਾ ਰਹੇ ਹਨ। ਪੱਤਰਕਾਰ ਰਮਨਦੀਪ ਸਿੰਘ ਸੋਢੀ ਦੀ ਰਿਪੋਰਟ ਦੇ ਮੁਤਾਬਕ ਅੰਨਾ ਹਜ਼ਾਰੇ ਦੇ ਨਾਲ ਉਨ੍ਹਾਂ ਦੀ ਇਹ ਗੱਲਬਾਤ ਪੂਨੇ ਵਿਖੇ ਸਾਲ 2016 ਵਿੱਚ ਹੋਏ ਪਹਿਲੇ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਦੇ ਦੌਰਾਨ ਦੀ ਹੈ।
ਇਸ ਤੋਂ ਇਲਾਵਾ ਸਾਨੂੰ ਅੰਨਾ ਹਜ਼ਾਰੇ ਦੁਆਰਾ ਅਰਵਿੰਦ ਕੇਜਰੀਵਾਲ ਤੇ ਦਿੱੱਤਾ ਗਿਆ ਕੋਈ ਹਾਲੀਆ ਬਿਆਨ ਕਿਸੀ ਵੀ ਮੀਡੀਆ ਰਿਪੋਰਟ ਵਿੱਚ ਪ੍ਰਾਪਤ ਨਹੀਂ ਹੋਇਆ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨੂੰ ਰਾਜਨੀਤੀ ਦਾ ਚਿੱਕੜ ਦੱਸਿਆ ਹੈ ਪਰ ਵਾਇਰਲ ਹੋ ਰਹੀ ਵੀਡੀਓ ਪੰਜ ਸਾਲ ਤੋਂ ਵੱਧ ਪੁਰਾਣੀ ਹੈ। ਇਸ ਵੀਡੀਓ ਨੂੰ ਅੰਨਾ ਹਜ਼ਾਰੇ ਦਾ ਹਾਲੀਆ ਬਿਆਨ ਦੱਸ ਕੇ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ।
Our Sources
Tweet by ABP News Journalist Anurag Muskan on 5th December 2016
YouTube Video by Channel Jagbani on 16th November 2016
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Runjay Kumar
February 11, 2025
Shaminder Singh
January 20, 2025
Shaminder Singh
January 8, 2025