ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ...

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਅਰਵਿੰਦ ਕੇਜਰੀਵਾਲ ਨੇ 2012 ਵਿੱਚ ਭ੍ਰਿਸ਼ਟ ਨੇਤਾਵਾਂ ਬਾਰੇ ਇਹ ਟਵੀਟ ਕੀਤਾ ਸੀ।

Fact
ਵਾਇਰਲ ਟਵੀਟ ਫਰਜ਼ੀ ਹੈ

ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਇੱਕ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਜਾਂਚ ਏਜੰਸੀਆਂ ਈਡੀ ਅਤੇ ਸੀਬੀਆਈ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਪੇਸ਼ ਨਾ ਹੋਏ ਨੇਤਾਵਾਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ।

ਗੌਰਤਲਬ ਹੈ ਕਿ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਦੋ ਵਾਰ ਸੰਮਨ ਭੇਜੇ ਸਨ, ਪਰ ਉਹ ਅਜੇ ਤੱਕ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਹਨ।ਸ਼ੁੱਕਰਵਾਰ ਨੂੰ ਵੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਸੰਮਨ ਭੇਜੇ ਗਏ ਅਤੇ ਉਨ੍ਹਾਂ ਨੂੰ 3 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। 

ਵਾਇਰਲ ਟਵੀਟ ਨੂੰ ਕੈਬਨਿਟ ਮੰਤਰੀ ਕਿਰਿਨ ਰਿਜਿਜੂ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਵੀ ਸ਼ੇਅਰ ਕੀਤਾ ਸੀ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

ਇਸ ਤੋਂ ਇਲਾਵਾ ਭਾਜਪਾ ਨੇਤਾ ਗੌਰਵ ਭਾਟੀਆ ਅਤੇ ਕਈ ਹੋਰ ਵੈਰੀਫਾਈਡ ਐਕਸ ਹੈਂਡਲਸ ਨੇ ਵੀ ਇਸ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਦਾਅਵੇ ਦੀ ਜਾਂਚ ਲਈ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਖਾਤੇ ‘ਤੇ ਉਪਰੋਕਤ ਟਵੀਟ ਨੂੰ ਸਕੈਨ ਕੀਤਾ ਪਰ ਸਾਨੂੰ ਅਜਿਹਾ ਕੋਈ ਟਵੀਟ ਨਹੀਂ ਮਿਲਿਆ। ਇਸ ਤੋਂ ਬਾਅਦ ਅਸੀਂ ਵਾਇਰਲ ਸਕਰੀਨ ਸ਼ਾਟ ‘ਚ ਲਿਖੇ ਸ਼ਬਦਾਂ ਨੂੰ ਟਵਿੱਟਰ ‘ਤੇ ਸਰਚ ਕੀਤਾ ਪਰ ਸਾਨੂੰ ਅਰਵਿੰਦ ਕੇਜਰੀਵਾਲ ਦੇ ਅਕਾਊਂਟ ‘ਤੇ ਅਜਿਹਾ ਕੋਈ ਟਵੀਟ ਨਹੀਂ ਮਿਲਿਆ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

ਇਸ ਤੋਂ ਬਾਅਦ ਅਸੀਂ ਸਾਲ 2012 ਵਿੱਚ ਅਰਵਿੰਦ ਕੇਜਰੀਵਾਲ ਦੁਆਰਾ ਕੀਤੇ ਗਏ ਸਾਰੇ ਟਵੀਟ ਨੂੰ ਦੇਖਿਆ। ਸਾਲ 2012 ਵਿੱਚ ਕੀਤੇ ਗਏ ਕੁਝ ਟਵੀਟ ਵਿੱਚ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ 26 ਨਵੰਬਰ 2012 ਨੂੰ ਜੰਤਰ-ਮੰਤਰ ਆਉਣ ਅਤੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਸੀ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

ਇਨ੍ਹਾਂ ਸਾਰੇ ਟਵੀਟ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਇਹ ਟਵੀਟ ਬਹੁਤ ਘੱਟ ਅੱਖਰਾਂ ਵਿੱਚ ਕੀਤੇ ਗਏ ਸਨ। ਸਾਨੂੰ ਵਾਇਰਲ ਸਕ੍ਰੀਨਸ਼ਾਟ ਦੇ ਫਰਜ਼ੀ ਹੋਣ ਦਾ ਸ਼ੱਕ ਸੀ ਕਿਉਂਕਿ ਇਸ ਵਿੱਚ ਬਹੁਤ ਸਾਰੇ ਅੱਖਰ ਮੌਜੂਦ ਸਨ। ਜਦੋਂ ਅਸੀਂ ਵਾਇਰਲ ਸਕ੍ਰੀਨਸ਼ਾਟ ਵਿੱਚ ਮੌਜੂਦ ਅੱਖਰਾਂ ਦੀ ਗਿਣਤੀ ਕੀਤੀ, ਤਾਂ ਸਾਨੂੰ ਪਤਾ ਲੱਗਿਆ ਕਿ ਇਸ ਵਿੱਚ 257 ਅੱਖਰ ਮੌਜੂਦ ਹਨ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

ਇਸ ਤੋਂ ਬਾਅਦ ਅਸੀਂ ਇਹ ਪਤਾ ਲਗਾਇਆ ਕਿ ਸਾਲ 2012 ‘ਚ ਟਵਿਟਰ ‘ਤੇ ਟਵੀਟ ਕਰਨ ਦੀ ਅੱਖਰ ਸੀਮਾ ਕੀ ਸੀ। ਇਸ ਸਮੇਂ ਦੌਰਾਨ, ਸਾਨੂੰ ਐਲੀਜ਼ਾ ਰੋਜ਼ੇਨ ਦੁਆਰਾ ਲਿਖਿਆ ਇੱਕ ਬਲੌਗ ਮਿਲਿਆ ਜੋ ਉਸ ਸਮੇਂ ਪ੍ਰੋਗਰਾਮ ਮੈਨੇਜਰ ਸਨ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

ਹੁਣ ਤੱਕ ਦੀ ਸਾਡੀ ਜਾਂਚ ‘ਚ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਸਕ੍ਰੀਨਸ਼ਾਟ ਫਰਜ਼ੀ ਹੈ, ਕਿਉਂਕਿ ਸਾਲ 2012 ‘ਚ ਐਕਸ (ਪਹਿਲਾਂ ਟਵਿੱਟਰ) ਦੇ ਨਿਯਮਾਂ ਕਾਰਨ ਇੰਨਾ ਲੰਬਾ ਟਵੀਟ ਕਰਨਾ ਸੰਭਵ ਨਹੀਂ ਸੀ।

ਇਸ ਦੌਰਾਨ ਅਸੀਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਕੀ ਅਰਵਿੰਦ ਕੇਜਰੀਵਾਲ ਨੇ ਕਦੇ ਅਜਿਹਾ ਬਿਆਨ ਦਿੱਤਾ ਹੈ। ਇਸ ਸਮੇਂ ਦੌਰਾਨ, ਸਾਨੂੰ 2012 ਵਿੱਚ ਜਾਂ ਇਸ ਦੇ ਆਸ-ਪਾਸ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ , ਜਿਨ੍ਹਾਂ ਵਿੱਚ ਉਸਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਦੇ ਨੇਤਾਵਾਂ ‘ਤੇ ਹਮਲਾ ਕੀਤਾ ਸੀ। ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਵਾਇਰਲ ਦਾਅਵੇ ਦਾ ਜ਼ਿਕਰ ਕੀਤਾ ਗਿਆ ਹੋਵੇ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਅਰਵਿੰਦ ਕੇਜਰੀਵਾਲ ਨੇ ਕਦੇ ਅਜਿਹਾ ਬਿਆਨ ਨਹੀਂ ਦਿੱਤਾ ਹੈ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

ਸਾਡੀ ਜਾਂਚ ‘ਚ ਇਹ ਸਪੱਸ਼ਟ ਹੈ ਕਿ ਵਾਇਰਲ ਸਕ੍ਰੀਨਸ਼ਾਟ ਫਰਜ਼ੀ ਹੈ ਕਿਉਂਕਿ ਸਾਲ 2012 ‘ਚ ਐਕਸ (ਪਹਿਲਾਂ ਟਵਿੱਟਰ) ਦੇ ਨਿਯਮਾਂ ਕਾਰਨ ਇੰਨਾ ਲੰਬਾ ਟਵੀਟ ਕਰਨਾ ਸੰਭਵ ਨਹੀਂ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅਰਵਿੰਦ ਕੇਜਰੀਵਾਲ ਨੇ ਕਦੇ ਅਜਿਹਾ ਬਿਆਨ ਦਿੱਤਾ ਹੈ। ਇਸ ਸਮੇਂ ਦੌਰਾਨ, ਸਾਨੂੰ 2012 ਵਿੱਚ ਜਾਂ ਇਸ ਦੇ ਆਸ-ਪਾਸ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ , ਜਿਨ੍ਹਾਂ ਵਿੱਚ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਦੇ ਨੇਤਾਵਾਂ ‘ਤੇ ਹਮਲਾ ਕੀਤਾ ਸੀ ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਵਾਇਰਲ ਦਾਅਵੇ ਦਾ ਜ਼ਿਕਰ ਕੀਤਾ ਗਿਆ ਹੋਵੇ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਅਰਵਿੰਦ ਕੇਜਰੀਵਾਲ ਨੇ ਕਦੇ ਅਜਿਹਾ ਬਿਆਨ ਨਾ ਦਿੱਤਾ ਹੋਵੇ।

ਜਾਂਚ ਏਜੰਸੀਆਂ ਸਾਮ੍ਹਣੇ ਪੇਸ਼ ਨਾ ਹੋਣ ਵਾਲੇ ਨੇਤਾਵਾਂ ਦੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਆਲੋਚਨਾ

Conclusion

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਸਕਰੀਨਸ਼ਾਟ ਫਰਜ਼ੀ ਹੈ। ਸਾਲ 2012 ਵਿੱਚ ਐਕਸ (ਪਹਿਲਾਂ ਟਵਿੱਟਰ) ‘ਤੇ ਇੰਨਾ ਲੰਬਾ ਟਵੀਟ ਲਿਖਣਾ ਸੰਭਵ ਨਹੀਂ ਸੀ, ਕਿਉਂਕਿ ਅੱਖਰ ਸੀਮਾ ਸਿਰਫ 140 ਅੱਖਰਾਂ ਦੀ ਸੀ।

Result: Altered Image

Our Sources

Tweets made by Arvind kejriwal official X account on 24th Nov 2012
Blog by formar X Product Manager Aliza Rosen on 7th Nov 2017

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular