Fact Check
ਕੀ ਬਲੋਚਿਸਤਾਨ ਵਿੱਚ ਹੋਈ ਤਿਰੰਗਾ ਰੈਲੀ?
Claim
ਬਲੋਚਿਸਤਾਨ ਵਿੱਚ ਤਿਰੰਗਾ ਰੈਲੀ
Fact
ਵੀਡੀਓ ਅਸਲ ਵਿੱਚ ਸੂਰਤ, ਗੁਜਰਾਤ ਦਾ ਹੈ।
ਸੋਸ਼ਲ ਮੀਡੀਆ ‘ਤੇ ਡੇਢ ਮਿੰਟ ਲੰਬਾ ਵੀਡੀਓ ਬਲੋਚਿਸਤਾਨ ‘ਚ ਤਿਰੰਗਾ ਰੈਲੀ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।
21 ਮਈ 2025 ਨੂੰ ਕੀਤੇ ਗਏ ਐਕਸ ਪੋਸਟ ( ਆਰਕਾਈਵ) ਵਿੱਚ ਲਿਖਿਆ,“ਤਿਰੰਗਾ ਯਾਤਰਾ, ਮੋਦੀ ਦਾ ਬੈਨਰ ਅਤੇ ਭਾਰਤੀ ਰਾਸ਼ਟਰੀ ਗੀਤ – ਭਾਰਤ ਵਿੱਚ ਨਹੀਂ। ਇਹ ਬਲੂਚਿਸਤਾਨ ਵਿੱਚ ਹੈ।

Fact Check/Verification
ਵਾਇਰਲ ਵੀਡੀਓ ਨੂੰ ਅਸੀਂ ਧਿਆਨ ਨਾਲ ਦੇਖਿਆ ਅਤੇ ਕਈ ਫਰੇਮਜ ਵਿੱਚ “ਤਿਰੰਗਾ ਯਾਤਰਾ” ਅਤੇ “ਆਪਰੇਸ਼ਨ ਸਿੰਦੂਰ” ਕੇ ਬੈਨਰ ਨਜ਼ਰ ਆਏ। ਵੀਡੀਓ ਵਿੱਚ ਨਜ਼ਰ ਆ ਰਹੇ ਬੈੰਡ ਦੇ ਡਰਮ ਉੱਤੇ ਵੀ “ਸੈਫੀ ਸਕਾਊਟ ਸੂਰਤ” ਲਿਖਿਆ ਨਜ਼ਰ ਆ ਰਿਹਾ ਹੈ।

ਜਾਂਚ ਵਿਚ ਅੱਗੇ ਵਾਇਰਲ ਵੀਡੀਓ ਨੂੰ ਗੂਗਲ ਲੇਂਸ ਦੀ ਮਦਦ ਨਾਲ ਖੋਜ ਕਰਨ ਤੇ ਸਾਨੂੰ 19 ਮਈ 2025 ਕੋਫੀ ਸਕਾਊਟ ਸੂਰਤ (@saifeescoutsurat) ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਵੀਡੀਓ ਨਜ਼ਰ ਆਈ। ਇਸ ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਗਿਆ,“ ਸੂਰਤ ਵਿੱਚ ਤਿਰੰਗਾ ਯਾਤਰਾ ਦਾ ਰੋਮਾਚ ਸੀ ਅਤੇ ਸੂਰਤ ਦਾਊਦੀ ਬੋਹਰਾ ਬੈੰਡ ਨੇ ਆਪਣੇ ਸੰਗੀਤ ਤੋਂ ਇਸ ਨੂੰ ਹੋਰ ਵਧੀਆ ਬਣਾਇਆ”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਅਕਾਊਂਟ ਵਿੱਚ ਤਿਰੰਗਾ ਯਾਤਰਾ ਦੇ ਦੌਰਾਨ ਬੈੰਡ ਦੇ ਪ੍ਰਦਰਸ਼ਨ ਨੂੰ ਦਿਖਾਉਣ ਵਾਲੇ ਹੋਰ ਪੋਸਟ ਵੀ ਸ਼ੇਅਰ ਕੀਤੇ ਗਏ ਹਨ। ਇਸੇ ਤਰ੍ਹਾਂ ਦੀਆਂ ਪੋਸਟਾਂ ਇੱਥੇ ਅਤੇ ਇੱਥੇ ਵੇਖੋ।

15 ਮਈ, 2025 ਨੂੰ ਦ ਇੰਡੀਅਨ ਐਕਸਪ੍ਰੈਸ ਦੁਆਰਾ ਰਿਪੋਰਟ ਵਿੱਚ ਦੱਸਿਆ ਗਿਆ ਕਿ, ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਸੂਰਤ ਵਿੱਚ ਤਿਰੰਗਾ ਯਾਤਰਾ ਦੀ ਅਗਵਾਈ ਕਰਦੇ ਹੋਏ ਕਿਹਾ ਕਿ “ਆਪ੍ਰੇਸ਼ਨ ਸਿੰਦੂਰ ਨਾਲ, ਭਾਰਤੀ ਫੌਜ ਨੇ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹੈ: ਜੋ ਵੀ ਕਿਸੇ ਭਾਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਕਰੇਗਾ, ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।” ਰਿਪੋਰਟ ਦੇ ਅਨੁਸਾਰ ਉਹਨਾਂ ਨੇ ਅੱਗੇ ਕਿਹਾ, “ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਦਾਊਦੀ ਬੋਹਰਾ ਭਾਈਚਾਰੇ ਨਾਲ ਸਬੰਧਤ ਸੈਫਾਈ ਸਕਾਊਟ ਸੂਰਤ ਦਾ ਸੰਗੀਤ ਬੈਂਡ ਸੀ, ਜਿਸਨੂੰ ਭਾਗਲ ਚੌਕ ਤੋਂ ਯਾਤਰਾ ਦੀ ਅਗਵਾਈ ਕਰਦੇ ਦੇਖਿਆ ਗਿਆ ਸੀ।”
ਗੂਗਲ ਸਟਰੀਟ ਵਿਊ ਦੀ ਮਦਦ ਨਾਲ ਸਾਨੂੰ ਇਹ ਵੀ ਪਤਾ ਲੱਗਾ ਕਿ ਵਾਇਰਲ ਕਲਿੱਪ ਵਿੱਚ ਦਿਖਾਈ ਦੇ ਰਹੀ ਵਾਲੀ ਜਗ੍ਹਾ ਸੂਰਤ, ਗੁਜਰਾਤ ਵਿੱਚ ਹੈ। ਦੋਵਾਂ ਦਾ ਮੈਚ ਹੇਠਾਂ ਦੇਖਿਆ ਜਾ ਸਕਦਾ ਹੈ।


Conclusion
ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਬਲੋਚਿਸਤਾਨ ਵਿੱਚ ਤਿਰੰਗਾ ਰੈਲੀ ਦੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਵੀਡੀਓ ਅਸਲ ਵਿੱਚ ਸੂਰਤ, ਗੁਜਰਾਤ ਦਾ ਹੈ।
Sources
Instagram Post By @saifeescoutsurat, Dated May 19, 2025
YouTube Video By VTV Gujarati News and Beyond, Dated May 14, 2025
Google Street View.
Report Published by Indian Express on 15th May 2025.