28 ਮਾਰਚ, 2025 ਨੂੰ, ਮਿਆਂਮਾਰ-ਥਾਈਲੈਂਡ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਲੋਕਾਂ ਨੂੰ ਖੁੱਲੇ ਅਸਮਾਨ ਹੇਠਾਂ ਜ਼ਮੀਨ ‘ਤੇ ਸੁੱਤੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬੈਂਕਆਕ ਵਿਖੇ ਆਏ ਭੁਚਾਲ ਤੋਂ ਬਾਅਦ ਦੀ ਹੈ।

Fact Check/Verification
ਵਾਇਰਲ ਦਾਅਵੇ ਦੀ ਪੁਸ਼ਟੀ ਲਈ ਅਸੀਂ ਵੀਡੀਓ ਦੇ ਕੀ ਫਰੇਮਾਂ ਦੀ ਰਿਵਰਸ ਇਮੇਜ ਸਰਚ ਕੀਤੀ। ਇਸ ਦੌਰਾਨ ਸਾਨੂੰ ਇਹ ਵੀਡੀਓ ਦੌਰਾਨ ਸੋਲੋ ਕੈਟੇਕੁਮੇਨੋਸ ਨਾਮ ਦੇ ਇੱਕ ਯੂਟਿਊਬ ਚੈਨਲ ਤੇ ਇਹ ਵੀਡੀਓ 6 ਅਗਸਤ, 2023 ਨੂੰ ਅਪਲੋਡ ਮਿਲਿਆ। ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਸੀ “ਇਸ ਤਰ੍ਹਾਂ 150,000 ਲੋਕਾਂ ਨੇ ਰਾਤ ਬਿਤਾਈ #Lisboa #Lisboa2023।” ਇਸ ਵੀਡੀਓ ਵਿੱਚ ਹੁਬੂਹੁ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।
ਇਸ ਯੂਜ਼ਰ iamsolocatecumenos ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤਾ ਸੀ। ਇਹ ਵੀਡੀਓ ਲਿਸਬਨ, ਪੁਰਤਗਾਲ ਵਿੱਚ ਆਯੋਜਿਤ ਵਿਸ਼ਵ ਕੈਥੋਲਿਕ ਯੁਵਾ ਦਿਵਸ 2023 ਦੇ ਮੌਕੇ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
7 ਅਗਸਤ, 2023 ਨੂੰ ਪ੍ਰਕਾਸ਼ਿਤ Kompas.id ਰਿਪੋਰਟ ਦੇ ਅਨੁਸਾਰ ਐਤਵਾਰ (6/8/2023) ਨੂੰ ਪੁਰਤਗਾਲ ਦੇ ਲਿਸਬਨ ਦੇ ਤੇਜੋ ਪਾਰਕ ਵਿੱਚ ਪੋਪ ਫਰਾਂਸਿਸ ਦੀ ਪ੍ਰਧਾਨਗੀ ਵਿੱਚ ਵਿਸ਼ਵ ਯੁਵਾ ਦਿਵਸ ਵਿੱਚ ਹਿੱਸਾ ਲੈਣ ਲਈ 1.5 ਮਿਲੀਅਨ ਤੋਂ ਵੱਧ ਲੋਕ ਇਕੱਠੇ ਹੋਏ ਸਨ। ਇਹ ਸਮਾਗਮ 1 ਤੋਂ 6 ਅਗਸਤ ਤੱਕ ਚੱਲਿਆ, ਜਿਸ ਵਿੱਚ ਦੁਨੀਆ ਭਰ ਦੇ ਨੌਜਵਾਨ ਕੈਥੋਲਿਕ 5 ਅਗਸਤ ਨੂੰ ਪਹੁੰਚੇ ਤੇ ਐਤਵਾਰ ਨੂੰ ਅੰਤਿਮ ਪ੍ਰਾਰਥਨਾ ਸਭਾ ਤੱਕ ਰਾਤ ਬਿਤਾਉਣ ਦੀ ਯੋਜਨਾ ਬਣਾਈ। ਪੋਪ ਨੇ ਇੱਕ ਵਿਸ਼ਾਲ ਤਿਉਹਾਰ ਵਰਗੇ ਇਸ ਪ੍ਰਾਰਥਨਾ ਚੌਕਸੀ ਪੌਪ ਨੇ ‘ਪੋਪਮੋਬਾਈਲ’ ਵਿੱਚ ਸ਼ਿਰਕਤ ਕੀਤੀ।

10 ਅਗਸਤ, 2023 ਨੂੰ ਸੇਂਟ ਜੌਨ ਸੇਂਟ ਪਾਲ ਕੋਲੈਬੋਰੇਟਿਵ ਵਿੱਚ ਛਪੀ ਇੱਕ ਰਿਪੋਰਟ ‘ਚ ਲਿਸਬਨ ਵਿੱਚ ਹੋਏ ਸਮਾਗਮ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਇਸ ਵਿੱਚ ਲੋਕਾਂ ਨੂੰ ਖੁੱਲ੍ਹੇ ਵਿੱਚ ਸੌਂਦੇ ਦੇਖਿਆ ਜਾ ਸਕਦਾ ਹੈ।

ਅਸੀਂ ਇਸ ਪ੍ਰੋਗਰਾਮ ਦੀਆਂ ਫੋਟੋਆਂ ਸ਼ਟਰਸਟੌਕ ‘ਤੇ ਵੀ ਦੇਖੀਆਂ।
Our Sources
YouTube Video By Solo Catecumenos, Dated: August 6, 2023
Instagram Post By iamsolocatecumenos, Dated: August 6, 2023
Report By kompas.id, Dated: August 7, 2023
Post By sjspwellesley.org, Dated: August 8, 2023