28 ਮਾਰਚ, 2025 ਨੂੰ ਮਿਆਂਮਾਰ-ਥਾਈਲੈਂਡ ਵਿੱਚ 7.7 ਤੀਬਰਤਾ ਦਾ ਵੱਡਾ ਭੂਚਾਲ ਆਇਆ ਸੀ। ਇਸ ਦੌਰਾਨਵੀਡੀਓ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਭੂਚਾਲ ਆਇਆ।
ਐਕਸ ਪੋਸਟ ਵਿੱਚ ਇੱਕ 15 ਸਕਿੰਟ ਦਾ ਵੀਡੀਓ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਸਮੁੰਦਰ ਦੇ ਅੰਦਰ ਤੂਫਾਨੀ ਲਹਿਰਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ। ਪੋਸਟ (ਪੁਰਾਲੇਖ) ਦੇ ਕੈਪਸ਼ਨ ਵਿੱਚ ਲਿਖਿਆ ਹੈ, “ਬੈਂਕਾਕ ਵਿੱਚ ਭੂਚਾਲ ਦਾ ਦਿਲ ਦਹਿਲਾਉਣ ਵਾਲਾ ਵੀਡੀਓ #ਭੂਚਾਲ”
ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਜਿਹਨਾਂ ਨੂੰ ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ।

Fact Check/Verification
ਵਾਇਰਲ ਵੀਡੀਓ ਦੇ ਕੀ ਫਰੇਮਾਂ ਦੀ ਰਿਵਰਸ ਇਮੇਜ ਨਾਲ ਸਰਚ ਕਰਨ ‘ਤੇ ਸਾਨੂੰ ਇਹ ਵੀਡੀਓ 10 ਜਨਵਰੀ, 2025 ਨੂੰ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਲਈ, ਅਸੀਂ ਵੱਖ-ਵੱਖ AI ਖੋਜ ਟੂਲਸ ‘ਤੇ ਵੀਡੀਓ ਦੇ ਵੱਖ-ਵੱਖ ਫਰੇਮਾਂ ਦੀ ਜਾਂਚ ਕੀਤੀ, ਜਿਸ ਤੋਂ ਪਤਾ ਲੱਗਾ ਕਿ ਬੈਂਕਾਕ ਵਿੱਚ ਭੂਚਾਲ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
ਹਾਈਵ ਮਾਡਰੇਸ਼ਨ ਟੂਲ ਨੇ ਵੀਡੀਓ ਨੂੰ 99.5 ਪ੍ਰਤੀਸ਼ਤ ਤਕ AI ਦੁਆਰਾ ਤਿਆਰ ਕੀਤਾ ਹੋਇਆ ਦੱਸਿਆ।

ਹੁਣ ਅਸੀਂ WasItAI ਦੀ ਵਰਤੋਂ ਕਰਕੇ ਇੱਕ ਹੋਰ ਫਰੇਮ ਦੀ ਜਾਂਚ ਕੀਤੀ। ਇਸ ਵੈਬਸਾਈਟ ਨੇ ਕਿਹਾ ਕਿ ਫਰੇਮ ਜਾਂ ਇਸਦਾ ਇੱਕ ਮਹੱਤਵਪੂਰਨ ਹਿੱਸਾ AI ਦੁਆਰਾ ਬਣਾਇਆ ਗਿਆ ਹੈ।

ਸਾਈਟ ਇੰਜਣ ਟੂਲ ਦੀ ਵਰਤੋਂ ਕਰਕੇ ਅਸੀਂ ਇੱਕ ਹੋਰ ਫਰੇਮ ਦੀ ਜਾਂਚ ਕੀਤੀ ਗਈ। ਇਸ ਟੂਲ ਨੇ ਇਸ ਫਰੇਮ ਦੇ AI ਦੁਆਰਾ ਤਿਆਰ ਕੀਤੇ ਜਾਣ ਦੀ 95% ਸੰਭਾਵਨਾ ਦਾ ਅੰਦਾਜ਼ਾ ਲਗਾਇਆ।

ਅਸੀਂ HIVE ਮਾਡਰੇਸ਼ਨ ਵੈਬਸਾਈਟ ਦੀ ਮਦਦ ਨਾਲ ਵੀਡੀਓ ਦੀ ਜਾਂਚ ਕੀਤੀ। HIVE ਮਾਡਰੇਸ਼ਨ ਦੇ ਮੁਤਾਬਕ ਇਹ ਵੀਡੀਓ 99.9 ਪ੍ਰਤੀਸ਼ਤ AI ਦੁਆਰਾ ਤਿਆਰ ਕੀਤਾ ਗਿਆ ਹੈ।

Conclusion
ਬੈਂਕਾਕ ਵਿੱਚ ਆਏ ਭੂਚਾਲ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਇਹ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
Sources
Hive Moderation Website
Sightengine Website
WasItAI Website