Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਬਜਰੰਗੀ ਨੇ ਹਰਿਆਣਾ ਵਿੱਚ ਨੂਹ ਹਿੰਸਾ ਤੋਂ ਬਾਅਦ ਗ੍ਰਿਫਤਾਰੀ ਦੇ ਡਰੋਂ ਰੋਣਾ ਸ਼ੁਰੂ ਕਰ ਦਿੱਤਾ ਹੈ।
ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਮੁੱਖ ਫਰੇਮਾਂ ਨੂੰ ਕੈਪਚਰ ਕੀਤਾ। ਇਸ ਤੋਂ ਬਾਅਦ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਇੱਕ ਕੀਫ੍ਰੇਮ ਨੂੰ ਖੋਜਿਆ। ਸਾਨੂੰ 16 ਅਪ੍ਰੈਲ, 2022 ਨੂੰ ‘Gurucharn singh dora bjp-Offical’ ਨਾਂ ਦੇ ਫੇਸਬੁੱਕ ਪੇਜ ‘ ਤੇ ਅੱਪਲੋਡ ਕੀਤੇ ਗਏ ਵਾਇਰਲ ਵੀਡੀਓ ਦਾ ਲੰਬਾ ਵਰਜਨ ਮਿਲਿਆ । ਇਸ ‘ਚ ਬਿੱਟੂ ਬਜਰੰਗੀ ਕਹਿ ਰਹੇ ਹਨ ਕਿ ਉਨ੍ਹਾਂ ‘ਤੇ ਇਕ ਰੈਲੀ ਸਬੰਧੀ ਆਪਣੇ ਸਾਥੀਆਂ ਦੇ ਨਾਂ ਦੱਸਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਜੋ ਵੀ ਹੁੰਦਾ ਹੈ, ਉਹ ਆਪਣੇ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰਨਗੇ। ਵੀਡੀਓ ਨੂੰ ਸੁਣਨ ਤੋਂ ਬਾਅਦ ਸਮਝ ਆ ਰਿਹਾ ਹੈ ਕਿ ਬਿੱਟੂ ਬਜਰੰਗੀ ‘ਤੇ ਰੈਲੀ ‘ਚ ਤਲਵਾਰ ਲਹਿਰਾਉਣ ਦਾ ਦੋਸ਼ ਹੈ। ਇਸ ਤੋਂ ਸਾਫ਼ ਹੈ ਕਿ ਵਾਇਰਲ ਵੀਡੀਓ ਘੱਟੋ-ਘੱਟ ਇੱਕ ਸਾਲ ਤੋਂ ਇੰਟਰਨੈੱਟ ‘ਤੇ ਮੌਜੂਦ ਹੈ।
ਸਰਚ ਕਰਨ ‘ਤੇ ਸਾਨੂੰ ‘ਫਰੀਦਾਬਾਦ ਨਿਊਜ਼’ ਦੇ ਯੂਟਿਊਬ ਚੈਨਲ ‘ਤੇ 13 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਇਕ ਵੀਡੀਓ ਮਿਲਿਆ। ਇੰਟਰਵਿਊ ਦਿੰਦੇ ਹੋਏ ਬਿੱਟੂ ਬਜਰੰਗੀ ਨੇ ਵਾਇਰਲ ਵੀਡੀਓ ‘ਚ ਰੋਣ ਦਾ ਕਾਰਨ ਦੱਸਿਆ। ਬਿੱਟੂ ਬਜਰੰਗੀ ਦਾ ਕਹਿਣਾ ਹੈ ਕਿ 10 ਅਪ੍ਰੈਲ 2022 ਨੂੰ ਉਨ੍ਹਾਂ ਦੇ ਸੰਗਠਨ ਨੇ ‘ਹਿੰਦੂ ਭਗਵਾ ਰੈਲੀ’ ਕੱਢੀ ਸੀ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਇਹ ਰੈਲੀ ਪੁਲੀਸ ਦੀ ਇਜਾਜ਼ਤ ਤੋਂ ਬਿਨਾਂ ਕੱਢੀ ਗਈ ਕਿਉਂਕਿ ਉਨ੍ਹਾਂ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਮਿਲੀ। ਉਦੋਂ ਤੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਰੈਲੀ ਵਿੱਚ 10 ਅਪ੍ਰੈਲ 2022 ਦੀ ਘਟਨਾ ਨੂੰ ਲੈ ਕੇ ਮਾਰਚ 2022 ਵਿੱਚ ਕੁਝ ਟਵੀਟ ਵੀ ਕੀਤੇ ਗਏ ਸਨ । ਇਸ ਟਵੀਟ ਦੇ ਪੋਸਟਰ ਵਿੱਚ ਸੁਦਰਸ਼ਨ ਨਿਊਜ਼ ਦੇ ਸੁਰੇਸ਼ ਚਵਾਂਕੇ ਨੂੰ ਮੁੱਖ ਮਹਿਮਾਨ ਵਜੋਂ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ 6 ਅਗਸਤ 2023 ਨੂੰ ‘ਹਰਿਆਣਾ ਏਬੀ ਟਾਕ’ ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਦੱਸਿਆ ਗਿਆ ਹੈ ਕਿ ਬਿੱਟੂ ਬਜਰੰਗੀ ਦਾ ਇਹ ਵੀਡੀਓ ਇਕ ਸਾਲ ਪੁਰਾਣਾ ਹੈ।ਚੈਨਲ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਉਹਨਾਂ ਦੇ ਫੇਸਬੁੱਕ ਪੇਜ ‘ਤੇ 13 ਅਪ੍ਰੈਲ 2022 ਨੂੰ ਅਪਲੋਡ ਕੀਤਾ ਗਿਆ ਸੀ।
ਕੁੱਲ ਮਿਲਾ ਕੇ ਇਹ ਸਪੱਸ਼ਟ ਹੈ ਕਿ ਬਿੱਟੂ ਬਜਰੰਗੀ ਦਾ ਇੱਕ ਸਾਲ ਪੁਰਾਣਾ ਵੀਡੀਓ ਨੂੰਹ ‘ਚ ਹਾਲ ਹੀ ਵਿੱਚ ਹੋਈ ਹਿੰਸਾ ਤੋਂ ਬਾਅਦ ਦਾ ਦੱਸਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਜਾ ਰਿਹਾ ਹੈ।
Our Sources
Video Uploaded on Gurucharn singh dora bjp-Offical Facebook Page on April 16, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
July 3, 2025
Shaminder Singh
July 2, 2025
Shaminder Singh
June 26, 2025