ਸੋਸ਼ਲ ਮੀਡੀਆ ਤੇ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਛੱਤੀਸਗੜ੍ਹ ‘ਚ ਹੋਏ ਨਕਸਲੀ ਹਮਲੇ ਦੇ ਮਾਮਲੇ ਵਿੱਚ ਬੀਜੇਪੀ ਲੀਡਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਇਰਲ ਹੋ ਰਹੀ ਕਲਿਪਿੰਗ ਵਿੱਚ ਦੋਨਾਂ ਆਰੋਪੀਆਂ ਦੀ ਤਸਵੀਰ ਵੀ ਦੇਖੀ ਜਾ ਸਕਦੀ ਹੈ।

ਵਾਇਰਲ ਹੋ ਰਹੀ ਕਲਿਪਿੰਗ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਜਗਤ ਪੁਜਾਰੀ ਅਤੇ ਰਮੇਸ਼ ਦੇ ਰੂਪ ਵਿੱਚ ਹੋਈ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਅਖ਼ਬਾਰ ਦੀ ਕਲਿਪਿੰਗ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਛੱਤੀਸਗੜ੍ਹ ਚ ਹੋਏ ਨਕਸਲੀ ਹਮਲੇ ਚ ਬੀਜੇਪੀ ਦੇ ਆਗੂਆਂ ਦਾ ਹੱਥ ਨਿਕਲਿਆ। ਇਹੀ ਕੁਝ ਪੁਲਵਾਮਾ ਹਮਲੇ ਚ ਹੋਇਆ ਹੁਣਾ ਤਾਹੀ ਮੋਦੀ ਹੁਣਾ ਨੇ ਇਨਕੁਆਰੀ ਨੀ ਹੋਣ ਦਿੱਤੀ।”

Fact Check/Verification
ਛੱਤੀਸਗਡ਼੍ਹ ਦੇ ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਦੇ ਵਿਚ ਤਕਰੀਬਨ 22 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਜਦ ਕਿ 31 ਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਹਮਲੇ ਦੇ ਦੌਰਾਨ ਤਕਰੀਬਨ 12 ਨਕਸਲੀ ਵੀ ਮਾਰੇ ਗਏ।
ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਛੱਤੀਸਗੜ੍ਹ ‘ਚ ਹੋਏ ਨਕਸਲੀ ਹਮਲੇ ਦੇ ਮਾਮਲੇ ਵਿੱਚ ਬੀਜੇਪੀ ਲੀਡਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਇਰਲ ਹੋ ਰਹੀ ਕਲਿਪਿੰਗ ਵਿੱਚ ਦੋਨਾਂ ਆਰੋਪੀਆਂ ਦੀ ਤਸਵੀਰ ਵੀ ਦਿਖਾਈ ਦੇ ਸਕਦੀ ਹੈ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਕਲਿਪਿੰਗ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਵਰ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਖ਼ਬਰ ਮੀਡੀਆ ਏਜੰਸੀ ANI ਦੁਆਰਾ ਜੂਨ 14,2020 ਨੂੰ ਪ੍ਰਕਾਸ਼ਿਤ ਮਿਲੀ। ANI ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਛੱਤੀਸਗੜ੍ਹ ਪੁਲੀਸ ਨੇ ਦੱਸਿਆ ਕਿ ਨਕਸਲੀਆਂ ਨੂੰ ਟਰੈਕਟਰ ਸਪਲਾਈ ਕਰਨ ਦੇ ਦੋਸ਼ ਹੇਠ ਬੀਜੇਪੀ ਲੀਡਰ ਜਗਤ ਪੁਜਾਰੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ANI ਨੇ ਇਸ ਮਾਮਲੇ ਨੂੰ ਲੈ ਕੇ ਟਵੀਟ ਵੀ ਕੀਤਾ। ਏਐੱਨਆਈ ਦੁਆਰਾ ਕੀਤੇ ਗਈ ਟਵੀਟ ਵਿੱਚ ਵਾਇਰਲ ਹੋ ਰਹੀ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਕਲਿਪਿੰਗ ਵਿੱਚ ਦਿੱਤੀ ਗਈ ਜਾਣਕਰੀ NDTV ਦੁਆਰਾ ਪ੍ਰਕਾਸ਼ਿਤ ਮੀਡੀਆ ਰਿਪੋਰਟ ਵਿੱਚ ਮਿਲੀ। ਐਨਡੀਟੀਵੀ ਦੁਆਰਾ ਇਸ ਰਿਪੋਰਟ ਨੂੰ 16 ਜੂਨ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।

ਐਨਡੀਟੀਵੀ ਦੀ ਰਿਪੋਰਟ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਯੂਨਿਟ ਦੇ ਵਾਈਸ ਪ੍ਰਧਾਨ ਜਗਤ ਪੁਜਾਰੀ ਅਤੇ ਇਕ ਹੋਰ ਵਿਅਕਤੀ ਨੂੰ ਨਕਸਲੀਆਂ ਨੂੰ ਟਰੈਕਟਰ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕਈ ਹੋਰ ਪ੍ਰਮੁੱਖ ਮੀਡੀਆ ਏਜੰਸੀਆਂ ਨੇ ਵੀ ਇਸ ਮਾਮਲੇ ਨੂੰ ਪ੍ਰਕਾਸ਼ਿਤ ਕੀਤਾ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਕਲਿਪਿੰਗ ਹਾਲ ਦੀ ਨਹੀਂ ਸਗੋਂ 10 ਮਹੀਨੇ ਪੁਰਾਣੀ ਹੈ। ਵਾਇਰਲ ਹੋ ਰਹੀ ਕਲਿਪਿੰਗ ਦਾ ਛੱਤੀਸਗਡ਼੍ਹ ਦੇ ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
https://twitter.com/ANI/status/1272101830370054147
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044