Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ‘ਤੇ ਇੱਕ ਪੁਲ ਦੇ ਡਿੱਗਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਦਾ ਹੈ ਜਿਥੇ ਉਦਘਾਟਨ ਤੋਂ ਪਹਿਲਾਂ ਇੱਕ ਉਸਾਰੀ ਅਧੀਨ 1200 ਕਰੋੜ ਦੀ ਲਾਗਤ ਵਾਲਾ ਪੁਲ ਡਿੱਗ ਪਿਆ। ਗੌਰਤਲਬ ਹੈ ਕਿ ਬੀਤੇ ਦਿਨ ਬਿਹਾਰ ਦੇ ਅਰਰਿਆ ਵਿਖੇ ਉਦਘਾਟਨ ਤੋਂ ਪਹਿਲਾਂ ਪੁਲ ਡਿੱਗ ਗਿਆ ਸੀ।
ਫੇਸਬੁੱਕ ਪੇਜ ‘Hak Sach Tv’ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਬਿਹਾਰ ‘ਚ ਉਸਾਰੀ ਅਧੀਨ 1200 ਕਰੋੜ ਦੀ ਲਾਗਤ ਵਾਲਾ ਪੁਲ਼ ਡਿੱਗਿਆ”
ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਵੀਡੀਓ ਦੇ ਕੀ ਫ਼੍ਰੇਮ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਸ ਵੀਡੀਓ ਦਾ ਸਕ੍ਰੀਨਸ਼ੋਟ ਪੰਜਾਬੀ ਮੀਡੀਆ ਅਦਾਰੇ ਪ੍ਰੋ ਪੰਜਾਬ ਟੀਵੀ ਦੁਆਰਾ ਪੋਸਟ ਮਿਲਿਆ। ਪ੍ਰੋ ਪੰਜਾਬ ਨੇ ਗ੍ਰਾਫਿਕ ਨੂੰ ਸਾਂਝਾ ਕਰਦਿਆਂ ਲਿਖਿਆ, “ਬਿਹਾਰ ਦੇ ਭਾਗਲਪੁਰ ‘ਚ ਵੱਡਾ ਹਾਦਸਾ 1700 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣ ਰਿਹਾ ਪੁਲ ਡਿੱਗਿਆ ਗੰਗਾ ਨਦੀ ‘ਚ”
ਆਪਣੀ ਸਰਚ ਦੌਰਾਨ ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਵਿਚ ਸਾਂਝਾ ਮਿਲਿਆ। ਮੀਡੀਆ ਏਜੰਸੀ ANI ਨੇ 4 ਜੂਨ 2023 ਨੂੰ ਵਾਇਰਲ ਵੀਡੀਓ ਸਾਂਝਾ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਮੁਤਾਬਕ,”ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ 4 ਜੂਨ ਨੂੰ ਇੱਕ ਨਦੀ ਉੱਤੇ ਨਿਰਮਾਣ ਅਧੀਨ ਪੁਲ ਡਿੱਗ ਗਿਆ। ਇਸ ਹਾਦਸੇ ਨੂੰ ਸਥਾਨਕ ਲੋਕਾਂ ਨੇ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ। ਮੁਢਲੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ।
Our Sources
Tweet made by ANI, Dated June 4, 2023
Media report published by Pro Punjab TV, Dated June 4, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
July 3, 2025
Shaminder Singh
July 2, 2025
Shaminder Singh
June 26, 2025