Fact Check
ਹੜ੍ਹ ਦੀ ਇਹ ਵੀਡੀਓ ਵੈਸ਼ਣੋ ਦੇਵੀ ਮੰਦਿਰ ਦੀ ਹੈ?
Claim
ਹੜ੍ਹ ਦੀ ਇਹ ਵੀਡੀਓ ਵੈਸ਼ਣੋ ਦੇਵੀ ਮੰਦਿਰ ਦੀ ਹੈ
Fact
ਵਾਇਰਲ ਹੋ ਰਹੀ ਵੀਡੀਓ ਗੁਜਰਾਤ ਦੇ ਪਾਵਾਗੜ੍ਹ ਦੀ ਹੈ ਨਾ ਕਿ ਵੈਸ਼ਣੋ ਦੇਵੀ ਮੰਦਿਰ ਦੀ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੌੜੀਆਂ ‘ਚ ਪਾਣੀ ਦੇ ਤੇਜ਼ ਬਹਾਵ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ 29 ਜੂਨ 2025 ਦੀ ਅਤੇ ਵੈਸ਼ਨੋ ਦੇਵੀ ਮੰਦਿਰ ਦੀ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਵੀਡੀਓ ਨੂੰ ਸਭ ਤੋਂ ਪਹਿਲਾਂ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੰਸਟਾਗਰਾਮ ਅਕਾਊਂਟ SuratSVoice ਦੁਆਰਾ 25 ਜੂਨ 2025 ਨੂੰ ਅਪਲੋਡ ਮਿਲੀ। ਇਸ ਇੰਸਟਾਗਰਾਮ ਅਕਾਊਂਟ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਦੇ ਕੈਪਸ਼ਨ ਦੇ ਵਿੱਚ ਇਸ ਵੀਡੀਓ ਨੂੰ ਗੁਜਰਾਤ ਦੇ ਪਾਵਾਗੜ੍ਹ ਹਿੱਲ ਦਾ ਦੱਸਿਆ ਗਿਆ ਹੈ।
ਅਸੀਂ ਗੂਗਲ ਤੇ “ਪਾਵਾਗੜ੍ਹ” “ਬਾਰਿਸ਼” ਵਰਗੇ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਮੀਡੀਆ ਅਦਾਰਾ ਟੀਵੀ 9 ਗੁਜਰਾਤੀ ਦੁਆਰਾ ਜੂਨ 24, 2025 ਨੂੰ ਅਪਲੋਡ ਇੱਕ ਵੀਡੀਓ ਰਿਪੋਰਟ ਮਿਲੀ। ਇਸ ਵੀਡੀਓ ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਦ੍ਰਿਸ਼ ਦੇਖ ਕੇ ਜਾ ਸਕਦੇ ਹਨ।

ਰਿਪੋਰਟ ਦੇ ਮੁਤਾਬਕ ਇਹ ਵੀਡੀਓ ਗੁਜਾਰਾਰਤ ਦੇ ਪੰਚਮਹਲ ਜਿਲ੍ਹੇ ਵਿੱਚ ਪੈਂਦੇ ਪਾਵਾਗੜ੍ਹ ਹਿੱਲ ਦੀ ਹੈ ਜਿੱਥੇ ਭਾਰੀ ਮੀਂਹ ਦੇ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ।
ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਹੋਰ ਮੀਡੀਆ ਅਦਾਰਿਆਂ ਦੁਆਰਾ ਵੀ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਸੰਦੇਸ਼ ਨਿਊਜ਼ ਦੁਆਰਾ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਦੇ ਵਿੱਚ ਵੀ ਵਾਇਰਲ ਵੀਡੀਓ ਨਾਲ ਮਿਲਦੇ ਜੁਲਦੇ ਦ੍ਰਿਸ਼ ਦੇਖੇ ਜਾ ਸਕਦੇ ਹਨ।
ਨਿਊਜ਼ 18 ਗੁਜਰਾਤੀ ਦੀ ਰਿਪੋਰਟ ਦੇ ਮੁਤਾਬਕ ਵੀ ਪਾਵਾਗੜ੍ਹ ਪਹਾੜੀਆਂ ‘ਤੇ ਭਾਰੀ ਬਾਰਿਸ਼ ਕਾਰਨ ਪਾਵਾਗੜ੍ਹ ਦੀਆਂ ਪੌੜੀਆਂ ਤੋਂ ਪਾਣੀ ਝਰਨੇ ਵਾਂਗ ਬਹਿ ਰਿਹਾ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਗੁਜਰਾਤ ਦੇ ਪਾਵਾਗੜ੍ਹ ਦੀ ਹੈ ਨਾ ਕਿ ਵੈਸ਼ਣੋ ਦੇਵੀ ਮੰਦਿਰ ਦੀ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Instagram video uploaded by SuratSVoice, Dated June 25 2025
YouTube video uploaded by TV 9 Gujarati, Dated June 24, 2025
Media report published by News 18 Gujarati, Dated June 25, 2025