Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬੀਤੇ ਦਿਨੀਂ ਭਾਰਤ ਨੇ ਆਪਣਾ ਪਹਿਲਾ CDS Bipin Rawat ਨੂੰ ਗਵਾ ਦਿੱਤਾ। ਸੀਡੀਐਸ ਜਨਰਲ ਬਿਪਿਨ ਰਾਵਤ ਆਪਣੀ ਪਤਨੀ ਮਧੁਲਿਕਾ ਰਾਵਤ ਅਤੇ ਸਟਾਫ ਦੇ ਨਾਲ ਤਾਮਿਲਨਾਡੂ ਦੇ ਸਲੁਰ ਤੋਂ ਵੈਲਿੰਗਟਨ ਜਾ ਰਹੇ ਸਨ ਜਦੋਂ ਉਨ੍ਹਾਂ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ਦੇ ਵਿਚ ਹੈਲੀਕਾਪਟਰ ਵਿੱਚ ਸਵਾਰ 14 ਚੋਂ 13 ਵਿਅਕਤੀਆਂ ਦੀ ਮੌਤ ਹੋ ਗਈ ਜਿਸ ਵਿਚ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ।
ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਨੂੰ ਦੱਸ ਕੇ ਕਈ ਵੀਡਿਓ ਵਾਇਰਲ ਹੋ ਰਹੇ ਹਨ। ਹਵਾ ਦੇ ਵਿਚ ਜਲ ਰਹੇ ਹੈਲੀਕਾਪਟਰ ਦੇ ਇਕ ਵੀਡੀਓ ਨੂੰ Newschecker ਪਹਿਲਾਂ ਹੀ ਵੈਰੀਫਾਈ ਕਰ ਚੁੱਕਾ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਟਵਿਟਰ ਅਤੇ ਵਟਸਐਪ ਤੇ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿੱਚ ਇੱਕ ਹੈਲੀਕਾਪਟਰ ਲੈਂਡ ਕਰਦੇ ਹੀ ਕ੍ਰੈਸ਼ ਹੋ ਜਾਂਦਾ ਹੈ। ਇਸ ਵੀਡੀਓ ਨੂੰ ਤਾਮਿਲਨਾਡੂ ਤੇ ਕੁਨੂਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸੀਡੀਐੱਸ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਸਵਾਰ ਹੋਇਆ ਹੈਲੀਕਾਪਟਰ ਦਾ ਐਕਸੀਡੈਂਟ ਹੋਇਆ ਸੀ।
ਫੇਸਬੁੱਕ ਯੂਜ਼ਰ ਗੱਬਰ ਸਿੰਘ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ ਭਾਰਤੀ ਸੈਨਾ ਦੇ ਚੀਫ ਦਾ ਹੈਲੀਕਾਪਟਰ ਤਾਮਿਲਨਾਡੂ ਚ ਹੋਇਆ ਕਰੈਸ਼।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। Share Chat ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਗੂਗਲ ਰਿਵਰਸ ਇਮੇਜ ਸਰਚ ਤੋਂ ਮਿਲੇ ਨਤੀਜਿਆਂ ਦੇ ਮੁਤਾਬਕ ਸੀਡੀਐਸ ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਵੀਡੀਓ ਪੁਰਾਣਾ ਹੈ।

ਜੀ 24 ਤਾਸ ਨਾਮ ਦੇ ਵੈਰੀਫਾਈਡ ਯੂਟਿਊਬ ਹੈਂਡਲ ਤੇ ਇਸ ਵੀਡੀਓ ਨੂੰ ਅਰੁਣਾਚਲ ਪ੍ਰਦੇਸ਼ ਦਾ ਦੱਸਿਆ ਗਿਆ ਹੈ। ਇਸ ਵੀਡੀਓ ਨੂੰ ਚੈਨਲ ਤੇ 18 ਨਵੰਬਰ 2021 ਨੂੰ ਅਪਲੋਡ ਕੀਤਾ ਗਿਆ ਸੀ।
ਇਸ ਹਾਦਸੇ ਦੀ ਜਾਣਕਾਰੀ ਕਈ ਮੀਡੀਆ ਸੰਸਥਾਨਾਂ ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਦੁਰਘਟਨਾ ਤੇ ਆਜ ਤੱਕ ਦੀ 18 ਨਵੰਬਰ 2021 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਏਅਰਫੋਰਸ ਦੇ MI-17 ਹੈਲੀਕਾਪਟਰ ਦੀ ਕਰੈਸ਼ ਲੈਂਡਿੰਗ ਕਰਵਾਈ ਗਈ ਸੀ। ਇਸ ਹੈਲੀਕਾਪਟਰ ਵਿੱਚ ਦੋ ਪਾਇਲਟ ਅਤੇ ਤਿੰਨ ਕਰੂ ਮੈਂਬਰ ਮੌਜੂਦ ਸਨ। ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਨਵਭਾਰਤ ਟਾਈਮਜ਼ ਨੇ ਹਾਦਸੇ ਤੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਹ ਹੈਲੀਕਾਪਟਰ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਸੀ ਜਦੋਂ ਇਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਦੂਰੀ ਤੇ ਉਡਾਨ ਭਰਨ ਤੋਂ ਬਾਅਦ ਇਸ ਦੀ ਕਰੈਸ਼ ਲੈਂਡਿੰਗ ਹੋ ਗਈ।
ਅਰੁਣਾਚਲ ਪ੍ਰਦੇਸ਼ ਵਿੱਚ ਹੋਏ ਇਸ ਹਾਦਸੇ ਦੀ ਜਾਣਕਾਰੀ ANI ਨੇ ਵੀ ਟਵੀਟ ਕਰਕੇ ਦਿੱਤੀ ਸੀ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸੀਡੀਐਸ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਦੀ ਨਹੀਂ ਹੈ। ਇਹ ਵੀਡਿਓ ਇਸੀ ਸਾਲ ਨਵੰਬਰ ਵਿੱਚ ਅਰੁਣਾਂਚਲ ਪ੍ਰਦੇਸ਼ ਵਿੱਚ ਹੋਈ ਇਕ ਦੁਰਘਟਨਾ ਦੀ ਹੈ।
Zee 24 TAAS: https://youtu.be/ATecw5t0o2o
ANI: https://twitter.com/ANI/status/1461247079078973441?s=20
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
September 18, 2025
Neelam Chauhan
September 29, 2025
Shaminder Singh
September 18, 2025