ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ (China) ਵਿਚ ਆਏ ਹੜ੍ਹ ਦੇ ਦੌਰਾਨ ਜਹਾਜ਼, ਹੈਲੀਕਾਪਟਰ ਅਤੇ ਹੋਰ ਗੱਡੀਆਂ ਪਾਣੀ ਵਿੱਚ ਰੁੜ੍ਹ ਗਈਆਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੀਨ ਦੀ ਹੈ।
ਫੇਸਬੁੱਕ ਪੇਜ ‘ਪੰਜਾਬ ਵਸਦਾ ਗੁਰਾਂ ਦੇ ਨਾਂ’ ਤੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਗੱਡੀਆਂ ਰੁੜਦੀਆਂ ਵੇਖੀਆਂ ਸੀ ਜਹਾਜ਼ ਰੁੜਦੇ ਵੇਖ ਲਓ, ਹੋਰ ਫੈਲਾਓ ਕੋਰੋਨਾ ਚੀਨ ਵਾਲਿਓ’।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਚੀਨ ਵਿੱਚ ਆਏ ਭਿਆਨਕ ਹੜ੍ਹ ਦੇ ਨਾਲ ਜਿੱਥੇ ਜਨਜੀਵਨ ਅਸਤ ਵਿਅਸਤ ਹੈ ਉੱਥੇ ਹੀ ਤਕਰੀਬਨ 50 ਲੋਕਾਂ ਦੀ ਹੜ੍ਹ ਦੇ ਕਾਰਨ ਮੌਤ ਹੋ ਗਈ ਹੈ। ਚੀਨ ਦੇ ਮੀਡੀਆ ਸੰਸਥਾਨਾਂ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਹੜ੍ਹ ਦੇ ਕਾਰਨ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ ਉਥੇ ਹੀ ਚੀਨ ਦੇ ਹੋਟਲ, ਬਿਲਡਿੰਗ, ਪਬਲਿਕ ਟਰਾਂਸਪੋਰਟ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਹਾਜ਼, ਹੈਲੀਕਾਪਟਰ ਅਤੇ ਹੋਰ ਗੱਡੀਆਂ ਨੂੰ ਪਾਣੀ ਵਿੱਚ ਰੁੜ੍ਹਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੀਨ ਦੀ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਵੀਡੀਓ ਦੇ ਕੁਝ ਕੀ ਫਰੇਮ ਕਿੱਡ ਜਿਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ‘ਵਾਲ ਸਟਰੀਟ ਜਨਰਲ’ ਦੁਆਰਾ ਐਪ੍ਰਲ 29,2011 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਮਿਲੀ। ਇਸ ਰਿਪੋਰਟ ਦੇ ਮੁਤਾਬਕ ਵਾਇਰਲ ਵੀਡੀਓ ਜਾਪਾਨ ਦੇ ਕੋਸਟਲ ਗਾਰਡ ਦੁਆਰਾ ਰਿਲੀਜ਼ ਕੀਤੀ ਗਈ ਸੀ ਜਦੋਂ ਮਾਰਚ11, 2011 ਨੂੰ ਜਾਪਾਨ ਦੇ ਸੇਨਡਾਈ ਏਅਰਪੋਰਟ ਵਿਖੇ ਸੁਨਾਮੀ ਦਾ ਕਹਿਰ ਵੇਖਣ ਨੂੰ ਮਿਲਿਆ ਸੀ।

ਸਰਚ ਦੇ ਦੌਰਾਨ ਸਾਨੂੰ ਮੀਡੀਆ ਸੰਸਥਾਨ The Atlantic ਦੁਆਰਾ ਮਈ 9,2011 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਦੇ ਕੁਝ ਸਕਰੀਨਸ਼ਾਟ ਦਾ ਇਸਤੇਮਾਲ ਕੀਤਾ ਗਿਆ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚੀਨ ਦੀ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਜਾਪਾਨ ਦੀ ਹੈ ਜਿਥੇ ਸਾਲ 2011 ਵਿਚ ਸੁਨਾਮੀ ਨੇ ਆਪਣਾ ਕਹਿਰ ਬਰਪਾਇਆ ਸੀ।
Result: Misleading
Sources
https://www.theatlantic.com/photo/2011/05/japan-earthquake-two-months-later/100062/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044