ਸੋਸ਼ਲ ਮੀਡੀਆ ਤੇ ਇਕ ਵੀਡੀਓ (Video) ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਕੁੜੀ ਨੂੰ ਦੀਵਿਆਂ ਚੋਂ ਤੇਲ ਕੱਢਦਿਆਂ ਇਕ ਬੋਤਲ ਚ ਭਰਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡਿਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਹੀ ਦੇ ਵਿੱਚ ਅਯੁੱਧਿਆ ਵਿਖੇ ਮਨਾਏ ਗਏ ਦੀਵਾਲੀ ਦੀਪੋਤਸਵ ਦੀ ਹੈ।
ਫੇਸਬੁੱਕ ਪੇਜ ‘ਪੰਜਾਬੀ ਅਪਡੇਟਸ ਆਜ਼ਾਦ ਮੀਡੀਆ’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, 133 ਕਰੋੜ ਦੀ ਦੀਵਾਲੀ ਦਾ ਦਿਵਾਲਾ ਕੱਢ ਦਿੱਤਾ ਇਸ ਲੜਕੀ ਦੀ ਵੀਡੀਓ ਨੇ ਇਹ ਹੈ ਸਾਡੇ ਦੇਸ਼ ਦੀ ਸੱਚਾਈ। ਇਸ ਵੀਡੀਓ ਨੂੰ ਹੁਣ ਤਕ ਹਜ਼ਾਰ ਤੋਂ ਵੱਧ ਲੁੱਟ ਦੇ ਚੁੱਕੇ ਹਨ।
ਇਸ ਦੇ ਨਾਲ ਹੀ ਇੰਸਟਾਗ੍ਰਾਮ ਪੇਜ਼ ‘ਡਰੰਕ ਜੱਟ’ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ। ਇਸ ਵੀਡੀਓ ਨੂੰ ਹੁਣ ਤਕ 13 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।
Crowd tangle ਦੀ ਡਾਟਾ ਰਿਪੋਰਟ ਦੇ ਮੁਤਾਬਕ 1800 ਤੋਂ ਵੱਧ ਲੋਕ ਇਸ ਵੀਡੀਓ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਯੁੱਧਿਆ ‘ਚ ਹਰ ਦੀਵਾਲੀ ਤੋਂ ਪਹਿਲਾਂ ਦੀ ਦੀਪੋਤਸਵ ਵਿੱਚ ਦੀਵੇ ਜਗਾਉਣ ਦਾ ਰਿਕਾਰਡ ਬਣਾਇਆ ਜਾਂਦਾ ਹੈ। ਇਸ ਵਾਰ ਅਯੁੱਧਿਆ ਵਿਖੇ ਨੌੰ ਲੱਖ ਦੀਵੇ ਜਗਾਏ ਗਏ। ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਮਿਥਿਹਾਸ ਅਤੇ ਉਪਰੰਤ ਦੇ ਮੁਤਾਬਕ ਦੀਪੋਤਸਵ ਨੂੰ ਮਨਾਉਣਾ ਸ਼ੁਰੂ ਕੀਤਾ ਸੀ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਕੁੜੀ ਨੂੰ ਦੀਵਿਆਂ ਚੋਂ ਤੇਲ ਕੱਢਦਿਆਂ ਇਕ ਬੋਤਲ ਚ ਭਰਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡਿਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਹੀ ਦੇ ਵਿੱਚ ਅਯੁੱਧਿਆ ਵਿਖੇ ਮਨਾਏ ਗਏ ਦੀਵਾਲੀ ਦੀਪੋਤਸਵ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੇ ਜ਼ਰੀਏ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਟਵਿੱਟਰ ਯੂਜ਼ਰ ਮਿੰਨੀ ਮੁਵੇਲ ਦੁਆਰਾ ਅਕਤੂਬਰ 30,2019 ਨੂੰ ਸ਼ੇਅਰ ਮਿਲੀ। ਮਿੰਨੀ ਮੁਵੇਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, 133 ਕਰੋਡ਼ ਦੀ ਦੀਵਾਲੀ ਦਾ ਦਿਵਾਲਾ ਕਰਦਾ ਇਸ ਕੁੜੀ ਨੇ। ਸੱਚ ਇਹ ਹੈ ਕਿ ਦੇਸ਼ ਦਾ ਗਿਨੀਜ਼ ਬੁੱਕ ਵਾਲੇ ਨੂੰ ਇਹ ਗੱਲ ਲਿਖਣੀ ਚਾਹੀਦੀ ਹੈ ਕਿ ਦੇਸ਼ ਵਿੱਚ ਗ਼ਰੀਬਾਂ ਦੀ ਕੀਮਤ ਨਹੀਂ ਹੈ ਪਰ 133 ਕਰੋਡ਼ ਦਾ ਨਾਟਕ ਜ਼ਰੂਰ ਕਰਨਾ ਹੈ। ਦੇਸ਼ ਦੀ ਜਨਤਾ ਨੂੰ ਨੋਟੰਕੀ ਵਿਚ ਜੀਣਾ ਹੀ ਪਸੰਦ ਹੈ।
ਤੇਲ ਭਰ ਰਹੀ ਕੁੜੀ ਦਾ ਪੁਰਾਣਾ Video ਹੋਇਆ ਵਾਇਰਲ
ਅਸੀਂ ਟਵਿਟਰ ਐਡਵਾਂਸ ਸਰਚ ਦੇ ਜ਼ਰੀਏ ਵਾਇਰਲ ਹੋ ਰਹੀ ਵੀਡੀਓ ਨੂੰ ਥਿੰਗਾਲਿਆ ਆਪਣੀ ਸੋਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਹੋਰ ਟਵਿੱਟਰ ਯੂਜ਼ਰ ਮਿਲੰਦ ਕਾਮਬਲੇ ਦੁਆਰਾ ਅਕਤੂੁਬਰ 31,2019 ਨੂੰ ਅਪਲੋਡ ਮਿਲੀ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਹਾਲੀਆ ਨਹੀਂ ਸਗੋਂ ਦੋ ਸਾਲ ਪੁਰਾਣੀ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਦੋ ਸਾਲ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਮੁੜ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
Result: Misleading
Sources
Twitter: https://twitter.com/MilindK67759305/status/1189786711531720710
Twitter: https://twitter.com/minimuvel/status/1189499203388502017
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044