Authors
Claim
ਸੋਸ਼ਲ ਮੀਡਿਆ ਤੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਇੱਕ ਹੋਰ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਕਿਸਾਨ ਅੰਦੋਲਨ ਦਰਮਿਆਨ ਗੁਰਦੁਆਰਾ ਸਾਹਿਬ ਪਹੁੰਚੇ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਤਸਵੀਰ ਨੂੰ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ 26 ਫਰਵਰੀ, 2024 ਨੂੰ ਗੁਰਪ੍ਰੀਤ ਸਿੰਘ ਆਨੰਦ ਦੁਆਰਾ X ਤੇ ਅਪਲੋਡ ਕੀਤੀ ਗਈ ਪੋਸਟ ਮਿਲੀ। ਇਸ ਤਸਵੀਰ ਵਿੱਚ ਕੈਪਸ਼ਨ ਦੇ ਨਾਲ ਦੱਸਿਆ ਗਿਆ ਕਿ ਮਹਿੰਦਰ ਸਿੰਘ ਧੋਨੀ ਖਾਲਸਾ ਜਥਾ। ਜ਼ਿਕਰਯੋਗ ਹੈ ਕਿ ਖਾਲਸਾ ਜਥਾ ਲੰਡਨ ਵਿਚ ਇਕ ਗੁਰਦੁਆਰਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਸਰਚ ਦੌਰਾਨ ਸਾਨੂੰ ਗੁਰਪ੍ਰੀਤ ਸਿੰਘ ਆਨੰਦ ਦੇ X ਅਕਾਊਂਟ 1 ਅਕਤੂਬਰ, 2022 ਨੂੰ ਅਪਲੋਡ ਇੱਕ ਤਸਵੀਰ ਮਿਲੀ। ਕੈਪਸ਼ਨ ਵਿੱਚ ਗੁਰਪ੍ਰੀਤ ਸਿੰਘ ਆਨੰਦ ਨੇ ਲਿਖਿਆ ,”ਮੈਂ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਖਾਲਸਾ ਜੱਥਾ ਵਿਖੇ MS ਧੋਨੀ ਨੂੰ ਮਿਲਿਆ ਸੀ।”
ਹੇਠਾਂ ਤਸਵੀਰ ਵਿੱਚ ਮਹਿੰਦਰ ਸਿੰਘ ਧੋਨੀ ਅਤੇ ਗੁਰਪ੍ਰੀਤ ਸਿੰਘ ਆਨੰਦ ਇੱਕੋ ਪਹਿਰਾਵੇ ਵਿੱਚ ਦੇਖੇ ਜਾ ਸਕਦੇ ਹਨ।
ਅਸੀਂ ਫਿਰ, ਖਾਲਸਾ ਜੱਥਾ ਗੁਰਦੁਆਰੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਖੰਗਾਲਿਆ। ਸਾਨੂੰ ਵਾਇਰਲ ਹੋ ਰਹੀ ਤਸਵੀਰ ਗੁਰਪ੍ਰੀਤ ਸਿੰਘ ਆਨੰਦ ਦੁਆਰਾ 17 ਜੁਲਾਈ, 2022 ਨੂੰ Instagram ਖਾਤੇ ‘ਤੇ ਅਪਲੋਡ ਮਿਲੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਸੋਸ਼ਲ ਮੀਡਿਆ ਤੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਇਸ ਤਸਵੀਰ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।
Result: False
Sources
X Post By @ustaadji, Dated October 1, 2022
Instagram Post By @gurpreet.singh.anand, Dated July 17, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।