Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਫਰਾਂਸ ‘ਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਤਸਵੀਰ
Fact
ਵਾਇਰਲ ਹੋ ਰਹੀ ਤਸਵੀਰ AI Generated ਹੈ। ਤਸਵੀਰ ਨੂੰ ਅਸਲ ਮੰਨਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਫਰਾਂਸ ਵਿਖੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਆਈਫਲ ਟਾਵਰ ਪੈਰਿਸ ਦੇ ਸਾਹਮਣੇ ਤੂੜੀ ਦਾ ਢੇਰ ਦੇਖਿਆ ਜਾ ਸਕਦਾ ਹੈ। ਤਸਵੀਰ ਵਿੱਚ ਟਰੈਕਟਰਾਂ ਨੂੰ ਵੀ ਦੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਨੂੰ ਅਸਲ ਦੱਸਦਿਆਂ ਫਰਾਂਸ ‘ਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਦਾ ਦੱਸਿਆ ਜਾ ਰਿਹਾ ਹੈ।
ਫ਼ਰਾਂਸ ਵਿਚ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਰਾਜ਼ ਕਿਸਾਨ ਯੂਰਪੀ ਸੰਘ ਦੀ ਸਾਂਝੀ ਖੇਤੀ ਨੀਤੀ ਅਤੇ ਇਸਦੀ ਆਗਾਮੀ ਗਰੀਨ ਡੀਲ ਵਿੱਚ ਵਧਦੀਆਂ ਕੀਮਤਾਂ, ਉੱਚ ਈਂਧਨ ਦੀਆਂ ਕੀਮਤਾਂ, ਨੌਕਰਸ਼ਾਹੀ ਅਤੇ ਵਾਤਾਵਰਣ ਦੀਆਂ ਜ਼ਰੂਰਤਾਂ ਨੂੰ ਲੈ ਕੇ ਪੂਰੇ ਯੂਰਪ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਫੇਸਬੁੱਕ ਯੂਜ਼ਰ “ਹਰਵਿੰਦਰ ਸਿੰਘ ਹਰਮੋਹਾ” ਨੇ ਵਾਇਰਲ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਪੰਜਾਬ ਦੇ ਜੱਟ ਕਬੀਲਿਆ ਨੇ ਦੁਨੀਆ ਵਿੱਚ ਵਸਦੇ ਆਪਣੇ ਜੱਟ ਕਬੀਲਿਆ ਨੂੰ ਸ਼ੰਘਰਸ਼ ਕਰਨ ਦੇ ਤਰੀਕੇ ਸਿਖਾਲ ਦਿਤੇ। ਨਹੀ ਤੇ ਪਹਿਲਾ ਸਭ ਸਰਕਾਰਾ ਵਿਰੁੱਧ ਏਕਤਾ ਕਰ ਹੀ ਨਹੀ ਸਕੇ ਸਨ। ਹੇਠਲੀ ਤਸਵੀਰ ਪੈਰਿਸ (ਫਰਾਂਸ ) ਦੇ ਜੱਟ ਕਬੀਲਿਆ ਵਲੋ ਆਪਣੀਆ ਹੱਕੀ ਮੰਗਾ ਲਈ ਕੀਤੇ ਜਾ ਰਹੇ ਸ਼ੰਘਰਸ਼ ਦੀ ਹੈ।”
ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਪੜਤਾਲ ਕਰਦਿਆਂ ਅਸੀਂ ਤਸਵੀਰ ਨੂੰ ਧਿਆਨ ਦੇ ਨਾਲ ਵੇਖਿਆ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਇਹ ਤਸਵੀਰ ਮੀਡੀਆ ਅਦਾਰਾ ਫੋਰਬਸ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਰਿਪੋਰਟ ਵਿੱਚ ਇਸ ਤਸਵੀਰ ਨੂੰ AI ਜਨਰੇਟੇਡ ਦੱਸਿਆ ਗਿਆ ਹੈ ਅਤੇ ਤਸਵੀਰ ਦੇ ਕਰੈਡਿਟ ifonly.ai ਨੂੰ ਦਿੱਤੇ ਗਏ ਹਨ। ਇਹ ਅਕਾਊਂਟ AI ਜਨਰੇਟੇਡ ਤਸਵੀਰਾਂ ਨੂੰ ਸਾਂਝਾ ਕਰਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ifonly.ai ਦੇ ਇੰਸਟਾਗ੍ਰਾਮ ਅਕਾਊਂਟ ਤੇ ਸਾਨੂੰ ਪੋਸਟ ਮਿਲੀ ਜਿਸ ਵਿੱਚ ਕਿਸਾਨ ਸੰਘਰਸ਼ ਨਾਲ ਜੁੜੀ ਤਸਵੀਰਾਂ ਬਣਾਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਇੱਕ ਸੀਰੀਜ਼ ਦਾ ਹਵਾਲਾ ਦਿੰਦਿਆਂ ਸਾਂਝਾ ਕੀਤਾ ਗਿਆ ਸੀ।
ਆਪਣੀ ਸਰਚ ਦੇ ਦੌਰਾਨ ਵਾਇਰਲ ਤਸਵੀਰ ਨੂੰ ਲੈ ਕੇ ਇਸ ਅਕਾਊਂਟ ਦੇ ਆਰਟ ਡਾਇਰੈਕਟਰ ਦਾ ਲਿੰਕਡਿਨ ਤੇ ਪੋਸਟ ਮਿਲਿਆ। ਆਰਟ ਡਾਇਰੈਕਟਰ Vincent Smadja ਨੇ ਵਾਇਰਲ ਤਸਵੀਰ ਨੂੰ ਸਾਂਝਾ ਕੀਤਾ ਅਤੇ ਤਸਵੀਰ ਨੂੰ AI Generated ਦੱਸਿਆ। Vincent Smadja ਨੇ ਤਸਵੀਰ ਨਾਲ ਕੈਪਸ਼ਨ ‘ਚ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਹ ਤਸਵੀਰ ਨੂੰ ਅਸਲ ਸਮਝ ਕੇ ਸਾਂਝਾ ਨਾ ਕੀਤਾ ਜਾਵੇ। ਇਹ ਤਸਵੀਰ AI ਟੂਲ ਦੀ ਮਦਦ ਨਾਲ ਬਣਾਈ ਗਈ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ifonly.ai ਦੇ ਇੰਸਟਾਗ੍ਰਾਮ ਅਕਾਊਂਟ ਦੇ ਐਡਮਿਨ ਨੂੰ ਸੰਪਰਕ ਕੀਤਾ। ਅਕਾਊਂਟ ਦੇ ਐਡਮਿਨ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ AI Generated ਹੈ ਜਿਸਨੂੰ ਮਿਡਜਰਨੀ ਦੀ ਮਦਦ ਨਾਲ ਬਣਾਇਆ ਗਿਆ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ AI Generated ਹੈ। ਤਸਵੀਰ ਨੂੰ ਅਸਲ ਮੰਨਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
Our Sources
Conversation through Instagram with ifonly.ai
LinkedIn post by Vincent Smadja on February 2, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
April 15, 2025
Shaminder Singh
April 11, 2025
Shaminder Singh
June 10, 2024