Fact Check
ਕੀ ਕੰਗਨਾ ਰਣੌਤ ਨਾਲ ਤਸਵੀਰ ‘ਚ ਨਜ਼ਰ ਆ ਰਿਹਾ ਵਿਅਕਤੀ ਅੰਡਰਵਰਲਡ ਡਾਨ ਅਬੂ ਸਲੇਮ ਹੈ?

Claim
ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਨੇ ਹੱਥ ‘ਚ ਗਲਾਸ ਫੜਿਆ ਹੋਇਆ ਹੈ। ਤਸਵੀਰ ਵਿੱਚ ਉਹਨਾਂ ਦੇ ਨਾਲ ਇੱਕ ਵਿਅਕਤੀ ਵਾਈਨ ਦੀ ਬੋਤਲ ਲੈ ਕੇ ਕੰਗਨਾ ਦੇ ਨਾਲ ਖੜ੍ਹਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਨਾ ਦੇ ਨਾਲ ਖੜ੍ਹਾ ਵਿਅਕਤੀ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਮਾਸਟਰਮਾਈਂਡ ‘ਅਬੂ ਸਲੇਮ’ ਹੈ।

Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਪੁਰਾਣੀ ਮੀਡਿਆ ਰਿਪੋਰਟਾਂ ਮਿਲੀਆਂ ਜਿਨ੍ਹਾਂ ‘ਚ ਦੱਸਿਆ ਗਿਆ ਕਿ ਇਸ ਤਸਵੀਰ ਵਿਚ ਮੀਡਿਆ ਅਦਾਰੇ ਟਾਈਮਜ਼ ਆਫ ਇੰਡੀਆ ਦੇ ਸਾਬਕਾ ਮਨੋਰੰਜਨ ਬੀਟ ਦੇ ਐਡੀਟਰ ਮਾਰਕ ਮੈਨੂਅਲ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਸਵੀਰ ਨੂੰ ਲੈ ਕੇ ਸਪਸ਼ਟੀਕਰਨ ਆਪ ਮਾਰਕ ਮੈਨੂਅਲ ਨੇ 17 ਸਿਤੰਬਰ 2020 ਨੂੰ ਦਿੱਤੀ ਸੀ। ਮਾਰਕ ਮੈਨੁਅਲ ਨੇ ਹਫਿੰਗਟਨ ਪੋਸਟ ਦੇ ਲਈ ਕੰਗਨਾ ਨਾਲ ਉਸਦੀ ਇੰਟਰਵਿਊ ਕਰ ਆਰਟੀਕਲ ਲਿਖਿਆ ਸੀ। ਪੱਤਰਕਾਰ ਮਾਰਕ ਮੈਨੂਅਲ ਦੁਆਰਾ ਇਸ ਦਾਅਵੇ ਨੂੰ ਲੈ ਕੇ ਸਾਂਝੀ ਕੀਤੀ ਗਈ ਸਪਸ਼ਟੀਕਰਨ ਪੋਸਟ ਹੇਠਾਂ ਦੇਖੀ ਜਾ ਸਕਦੀ ਹੈ।
ਸਾਨੂੰ ਇਹ ਤਸਵੀਰ ਮਾਰਕ ਮੈਨੂਅਲ ਦੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਅਪਲੋਡ ਮਿਲੀ।
ਕੰਗਨਾ ਰਣੌਤ ਨੇ ਵੀ ਸਪਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਤਸਵੀਰ ਵਿਚ ਅਦਾਕਾਰਾ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਬਲਕਿ ਪੱਤਰਕਾਰ ਮਾਰਕ ਮੈਨੂਅਲ ਹਨ।
Result: False
Our Sources
Tweet made by Kangana Ranaut, Dated October 1, 2023
Facebook post by Mark Samuel, Dated September 17, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044