Fact Check
ਹੈਦਰਾਬਾਦ ‘ਚ ਹਾਥੀ ‘ਤੇ ਬੁਲਡੋਜ਼ਰ ਨਾਲ ਕੀਤਾ ਗਿਆ ਹਮਲਾ?
Claim
ਹੈਦਰਾਬਾਦ 'ਚ ਹਾਥੀ 'ਤੇ ਬੁਲਡੋਜ਼ਰ ਨਾਲ ਕੀਤਾ ਗਿਆ ਹਮਲਾ
Fact
ਹਾਥੀ 'ਤੇ ਬੁਲਡੋਜ਼ਰ ਦੁਆਰਾ ਹਮਲਾ ਕੀਤੇ ਜਾਣ ਦਾ ਦਾਅਵਾ ਫਰਜ਼ੀ ਹੈ। ਇਹ ਵੀਡੀਓ 2018 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਜੰਗਲਾਂ ਵਿੱਚ ਇੱਕ ਹਾਥੀ ‘ਤੇ ਬੁਲਡੋਜ਼ਰ ਨਾਲ ਹਮਲਾ ਕੀਤਾ ਹੈ। 5 ਅਪ੍ਰੈਲ, 2025 ਨੂੰ ਇੱਕ X ਪੋਸਟ ( ਪੁਰਾਲੇਖ ) ਵਿੱਚ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਜਿਸ ਵਿੱਚ ਇੱਕ ਹਾਥੀ ਜ਼ਮੀਨ ‘ਤੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ। ਕਲਿੱਪ ਵਿੱਚ ਅੱਗੇ ਇੱਕ ਬੁਲਡੋਜ਼ਰ ਹਾਥੀ ਨੂੰ ਧੱਕਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ।

Fact Check/Verification
400 ਏਕੜ ਵਿੱਚ ਫੈਲੇ ਤੇਲੰਗਾਨਾ ਦੇ ਕਾਂਚਾ ਗਚੀਬਾਵਲੀ ਜੰਗਲ ਦੇ ਕੱਟੇ ਜਾਣ ਦਾ ਮਾਮਲਾ ਇਹਨਾਂ ਦਿਨਾਂ ਦੇ ਵਿੱਚ ਸੁਰਖਿਆਂ ਦੇ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ‘ਚ ਵਿਰੋਧ ਦੇ ਬਾਅਦ, ਤੇਲੰਗਾਨਾ ਹਾਈਕੋਰਟ ਨੇ 400 ਏਕੜ ਜੰਗਲ ਵਿੱਚ ਵਿਕਾਸ ਕਾਰਜਾਂ ‘ਤੇ ਅਸਥਾਈ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ ਤੱਕ ਇਹ ਆਦੇਸ਼ ਲਾਗੂ ਰਹੇਗਾ।
ਹੈਦਰਾਬਾਦ ਦੇ ਜੰਗਲਾਂ ਵਿੱਚ ਹਾਥੀ ‘ਤੇ ਬੁਲਡੋਜ਼ਰ ਦੁਆਰਾ ਹਮਲਾ ਕੀਤੇ ਜਾਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਦੀ ਪੁਸ਼ਟੀ ਕਰਨ ਲਈ ਅਸੀਂ ਵੀਡੀਓ ਦੇ ਮੁੱਖ ਫਰੇਮਾਂ ਦੀ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਇੱਕ ਲੰਬਾ ਵਰਜਨ 2 ਅਗਸਤ, 2018 ਨੂੰ @cp wild Lanka ਨਾਮ ਦੇ ਯੂਟਿਊਬ ਚੈਨਲ ਦੁਆਰਾ ਅਪਲੋਡ ਕੀਤੇ ਗਏ 13 ਮਿੰਟ ਦੇ ਵੀਡੀਓ ਵਿੱਚ ਦੇਖਿਆ।
ਵੀਡੀਓ ਦੇ ਵੇਰਵੇ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਸ਼੍ਰੀਲੰਕਾ ਦੇ ਹੋਰੋਪੋਥਾਨਾ ਦਾ ਹੈ, ਜਿੱਥੇ ਇਸ ਹਾਥੀ ‘ਤੇ ਇੱਕ ਹੋਰ ਦੂਜੇ ਹਾਥੀ ਨੇ ਹਮਲਾ ਕੀਤਾ। ਉਸ ਸਮੇਂ ਜ਼ਖਮੀ ਹਾਥੀ ਦਾ ਇਲਾਜ ਜੰਗਲੀ ਜੀਵ ਅਧਿਕਾਰੀਆਂ ਦੀ ਇੱਕ ਟੀਮ ਦੁਆਰਾ ਟੀਕਿਆਂ ਅਤੇ ਦਵਾਈਆਂ ਦੀ ਮਦਦ ਨਾਲ ਕੀਤਾ ਗਿਆ ਸੀ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜ਼ਮੀਨ ‘ਤੇ ਬੇਹੋਸ਼ ਪਏ ਹਾਥੀ ਦੇ ਜ਼ਖ਼ਮਾਂ ‘ਤੇ ਦਵਾਈ ਲਗਾਈ ਜਾ ਰਹੀ ਹੈ। ਵੀਡੀਓ ‘ਚ ਲਗਭਗ 3:30 ਮਿੰਟ ਬਾਅਦ ਬੁਲਡੋਜ਼ਰ ਦੀ ਮਦਦ ਨਾਲ ਹਾਥੀ ਨੂੰ ਸਿੱਧਾ ਖੜ੍ਹਾ ਕਰਨ ਦੀ ਕੋਸ਼ਿਸ਼ ਸ਼ੁਰੂ ਹੁੰਦੀ ਹੈ। ਵੀਡੀਓ ਵਿੱਚ ਵੱਖ-ਵੱਖ ਕੋਣਾਂ ਤੋਂ ਬੁਲਡੋਜ਼ਰ ਦੀ ਮਦਦ ਨਾਲ ਹਾਥੀ ਨੂੰ ਚੁੱਕਣ ਦੀਆਂ ਕੋਸ਼ਿਸ਼ਾਂ ਦੇਖੀਆਂ ਜਾ ਸਕਦੀਆਂ ਹਨ।
ਵੀਡੀਓ ਵਿੱਚ 7 ਮਿੰਟ ਦੀ ਵਾਇਰਲ ਕਲਿੱਪ ‘ ਦੇਖਿਆ ਜਾ ਸਕਦਾ ਹੈ ਕਿ ਹਾਥੀ ਨੂੰ ਬੁਲਡੋਜ਼ਰ ਦੁਆਰਾ ਧੱਕੇ ਜਾਣ ਤੋਂ ਬਾਅਦ ਅੱਧਾ ਖੜ੍ਹਾ ਕੀਤਾ ਗਿਆ। ਪੂਰੀ ਵੀਡੀਓ ਦੇਖਣ ਤੋਂ ਬਾਅਦ, ਸਾਨੂੰ ਪਤਾ ਚੱਲਦਾ ਹੈ ਕਿ ਲੰਬੀ ਕੋਸ਼ਿਸ਼ ਦੇ ਬਾਵਜੂਦ ਹਾਥੀ ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ ਹੋ ਪਾ ਰਿਹਾ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਬਦਕਿਸਮਤੀ ਨਾਲ ਹਾਥੀ ਦੀ ਮੌਤ ਗੰਭੀਰ ਸੱਟਾਂ ਕਾਰਨ ਹੋ ਗਈ।

ਅਸੀਂ ਆਪਣੀ ਜਾਂਚ ਵਿੱਚ ਹੋਰ ਵੇਰਵਿਆਂ ਲਈ ਨਿਊਜ਼ਚੈਕਰ ਦੀ ਸ਼੍ਰੀਲੰਕਾ ਟੀਮ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ “ਇਸ ਘਟਨਾ ਨੂੰ ਕਿਸੇ ਵੀ ਨਿਊਜ਼ ਸਾਈਟ ਨੇ ਕਵਰ ਨਹੀਂ ਕੀਤਾ।” ਉਹਨਾਂ ਨੇ ਅੱਗੇ ਕਿਹਾ ਕਿ “ਵੀਡੀਓ ਯਕੀਨੀ ਤੌਰ ‘ਤੇ ਸ਼੍ਰੀਲੰਕਾ ਦਾ ਹੈ ਕਿਉਂਕਿ ਬੋਲੀ ਜਾ ਰਹੀ ਭਾਸ਼ਾ ਸਿੰਹਾਲੀ ਹੈ।”
ਹਾਲਾਂਕਿ, ਅਸੀਂ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਵੀਡੀਓ ਕਦੋਂ ਅਤੇ ਕਿਨ੍ਹਾਂ ਹਾਲਾਤਾਂ ਵਿੱਚ ਸ਼ੂਟ ਕੀਤਾ ਗਿਆ ਸੀ। ਪਰ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਹੈਦਰਾਬਾਦ ਦੇ ਜੰਗਲ ਵਿਵਾਦ ਨਾਲ ਸਬੰਧ ਨਹੀਂ ਹੈ।
Conclusion
ਹੈਦਰਾਬਾਦ ਦੇ ਜੰਗਲਾਂ ਵਿੱਚ ਇੱਕ ਹਾਥੀ ‘ਤੇ ਬੁਲਡੋਜ਼ਰ ਦੁਆਰਾ ਹਮਲਾ ਕੀਤੇ ਜਾਣ ਦਾ ਦਾਅਵਾ ਫਰਜ਼ੀ ਹੈ। ਇਹ ਵੀਡੀਓ 2018 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।
Sources
Youtube post by @cp wild Lanka on 2nd August, 2018.
Inputs from Newschecker’s Sri Lankan Team.