Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
400 ਏਕੜ ਵਿੱਚ ਫੈਲੇ ਤੇਲੰਗਾਨਾ ਦੇ ਕਾਂਚਾ ਗਚੀਬਾਵਲੀ ਜੰਗਲ ਦੇ ਕੱਟੇ ਜਾਣ ਦਾ ਮਾਮਲਾ ਇਹਨਾਂ ਦਿਨਾਂ ਦੇ ਵਿੱਚ ਸੁਰਖਿਆਂ ਦੇ ਵਿੱਚ ਹੈ।
ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਹਾਥੀ ਅਤੇ ਜੇਸੀਬੀ ਮਸ਼ੀਨ ਨੂੰ ਇੱਕ ਦੂਜੇ ਵੱਲ ਵਧਦੇ ਅਤੇ ਹਾਥੀ ਨੂੰ ਆਪਣੀ ਪੂਰੀ ਤਾਕਤ ਲਗਾ ਕੇ ਜੇਸੀਬੀ ਕਰੇਨ ਨੂੰ ਪਿੱਛੇ ਧਕੇਲਦਿਆਂ ਦੇਖਿਆ ਜਾ ਸਕਦਾ ਹੈ।
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹੈਦਰਾਬਾਦ ਦੀ ਹੈ ਜਿੱਥੇ ਬੇਜ਼ੁਬਾਨ ਆਪਣੇ ਘਰ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ। ਇਸ ਵੀਡੀਓ ਨੂੰ ਗਚੀਬਾਵਲੀ ਜੰਗਲ ਦੇ ਮਾਮਲੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਜਾਂਚ ਦੇ ਦੌਰਾਨ ਸਾਨੂੰ ਇਹ ਵੀਡੀਓ ਮੀਡੀਆ ਅਦਾਰਾ ਇੰਡੀਆ ਟੁਡੇ ਦੁਆਰਾ 4 ਫਰਵਰੀ 2025 ਨੂੰ ਆਪਣੇ ਅਧਿਕਾਰਿਕ ਐਕਸ ਅਕਾਊਂਟ ਤੇ ਕੀਤੇ ਗਏ ਇੱਕ ਟਵੀਟ ਦੇ ਵਿੱਚ ਮਿਲੀ।
ਟਵੀਟ ਦੇ ਮੁਤਾਬਿਕ ਇਹ ਵੀਡੀਓ ਪੱਛਮ ਬੰਗਾਲ ਦੇ ਜਲਪਾਗੂੜ੍ਹੀ ਜਿਲ੍ਹੇ ਦੇ ਮਾਲਾਬਾਜ਼ਾਰ ਇਲਾਕੇ ਦੀ ਹੈ ਜਿੱਥੇ ਖੁੱਲੇ ਮੈਦਾਨ ਦੇ ਵਿੱਚ ਇੱਕ ਹਾਥੀ ਜਿਸ ਵੀ ਕਰੇਨ ਦੇ ਨਾਲ ਭਿੜ ਗਿਆ। ਟਵੀਟ ਦੇ ਮੁਤਾਬਿਕ ਹਾਥੀ ਜੰਗਲ ਤੋਂ ਭਟਕ ਕੇ ਮੈਦਾਨੀ ਇਲਾਕੇ ਦੇ ਵਿੱਚ ਆ ਗਿਆ ਜਿੱਥੇ ਸਥਾਨਕ ਲੋਕਾਂ ਨੇ ਉਸ ਨੂੰ ਭਜਾਉਣ ਦੇ ਲਈ ਜੇਸੀਬੀ ਖੁਦਾਈ ਮਸ਼ੀਨ ਦਾ ਇਸਤੇਮਾਲ ਕੀਤਾ। ਇਸ ਦੌਰਾਨ ਹਾਥੀ ਨੇ ਜੇਸੀਬੀ ਮਸ਼ੀਨ ਤੇ ਹਮਲਾ ਕੀਤਾ।
ਇਸ ਘਟਨਾ ਤੋਂ ਬਾਅਦ ਐਨੀਮਲ ਵੈਲਫੇਅਰ ਸੰਗਠਨ ਨੇ ਮਾਲ ਬਾਜ਼ਾਰ ਪੁਲਿਸ ਸਟੇਸ਼ਨ ਅਤੇ ਜੰਗਲਾਤ ਮਹਿਕਮੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਜੇਸੀਬੀ ਕਰੇਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ।
ਸਾਨੂੰ ਇਹ ਵੀਡੀਓ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਵੀ ਅਪਲੋਡ ਮਿਲੀ। ਇਸ ਰਿਪੋਰਟ ਦੇ ਮੁਤਾਬਿਕ ਇਹ ਘਟਨਾਇਕ ਫਰਵਰੀ 2025 ਦੀ ਹੈ। ਐਨਜੀ ਟੀਵੀ ਨੇ ਦ ਹਿੰਦੂ ਦੇ ਹਵਾਲੇ ਤੋਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਜਿਸ ਵੀ ਮਸ਼ੀਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੱਛਮ ਬੰਗਾਲ ਦੀ ਹੈ ਇਸ ਵੀਡੀਓ ਨੂੰ ਹੈਦਰਾਬਾਦ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Sources
Tweet by India Today, Dated February 3, 2025
Media report by NDTV, Dated February 6, 2025