Claim
ਪਹਾੜਾਂ ਵਿੱਚ ਫਸੇ ਇੱਕ ਹਾਥੀ ਨੂੰ ਬਚਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਯੂਜ਼ਰ ਇਸ ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕਰ ਰਹੇ ਹਨ।
Fact Check/Verification
ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਕਰਦਿਆਂ ਅਸੀਂ ਭੀੜ ਵਿੱਚ ਲੋਕਾਂ ਦੇ ਧੁੰਦਲੇ ਚਿਹਰਿਆਂ, ਹਾਥੀ ਦੇ ਦੰਦਾਂ ਦੇ ਆਕਾਰ ਵਿੱਚ ਕਈ ਅਸਮਾਨਤਾਵਾਂ ਦੇਖੀਆਂ। ਅਸੀਂ ਇਹ ਵੀ ਨੋਟ ਕੀਤਾ ਕਿ ਇੱਕ ਜਗ੍ਹਾ ਤੇ ਹਾਥੀ ਦੀਆਂ ਦੋ ਪੂਛਾਂ ਦਿਖਾਈ ਦਿੰਦੀਆਂ ਹਨ ਜਿਸ ਤੋਂ ਜਾਪਦਾ ਹੈ ਕਿ ਇਹ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
ਅਸੀਂ ਪਾਇਆ ਕਿ ਇੱਕ ਯੂਜ਼ਰ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਵਾਟਰਮਾਰਕ “AThingInside” ਲੱਗਿਆ ਸੀ, ਜਿਸ ਦੇ ਕੈਪਸ਼ਨ ਨਾਲ ਲਿਖਿਆ ਸੀ, “ਯੂਐਸ ਪੁਲਿਸ ਨੇ ਇੱਕ ਪਹਾੜ ਵਿੱਚ ਫਸੇ ਇੱਕ ਹਾਥੀ ਨੂੰ ਬਚਾਇਆ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਅਜਿਹੇ ਬਚਾਅ ਬਾਰੇ ਕੋਈ ਭਰੋਸੇਯੋਗ ਖਬਰਾਂ ਨਹੀਂ ਮਿਲੀਆਂ। ਹਾਲਾਂਕਿ, ਸਾਨੂੰ ਯੂਟਿਊਬ ‘ਤੇ ਉਹੀ ਵੀਡੀਓ ਮਿਲੀ ਜੋ 2 ਅਕਤੂਬਰ, 2024 ਨੂੰ @athinginside ਦੁਆਰਾ ਅਪਲੋਡ ਕੀਤੀ ਗਈ ਸੀ।
ਵੀਡੀਓ ਦੇ ਅਨੁਸਾਰ, “ਸਾਊਂਡ ਜਾਂ ਵਿਜ਼ੁਅਲਸ ਸੰਪਾਦਿਤ ਜਾਂ ਡਿਜ਼ੀਟਲ ਤਰੀਕੇ ਨਾਲ ਤਿਆਰ ਕੀਤੇ ਗਏ ਹਨ।”
ਅਸੀਂ Hive Moderation ਟੂਲ ਦੀ ਮਦਦ ਦੇ ਨਾਲ ਵੀਡੀਓ ਨੂੰ ਖੰਗਾਲਿਆ। ਇਸ ਟੂਲ ਮੁਤਾਬਕ ਵੀਡੀਓ ਵਿੱਚ “97.4% ਸੰਭਾਵਤ ਤੌਰ ‘ਤੇ AI ਦੁਆਰਾ ਤਿਆਰ ਕੀਤੀ ਗਈ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ AI ਜਨਰੇਟਡ ਹੈ।
Result: Altered Media
Sources
Youtube video, @athinginside, October 2, 2024
Hive Moderation tool
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।