ਸੋਸ਼ਲ ਮੀਡੀਆ ‘ਤੇ ਹਵਾ ਵਿੱਚ ਉੱਡਦੇ ਨਾਰੀਅਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਹਵਾ ਵਿੱਚ ਉੱਡ ਰਹੇ ਨਾਰੀਅਲ ਨੂੰ ਧਾਗੇ ਨਾਲ ਬੰਨ੍ਹਿਆ ਹੋਇਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਦੂਗਰ ਕੁਲਦੀਪ ਮਿਸ਼ਰਾ ਲਾਈਵ ਟੀਵੀ ‘ਤੇ ਨਾਰੀਅਲ ਹਵਾ ਵਿੱਚ ਉਡਾਉਣ ਦੀ ਧੋਖਾਧੜੀ ਕਰਦੇ ਫੜਿਆ ਗਿਆ।
22 ਮਾਰਚ, 2025 ਦੀ ਇਸ ਐਕਸ- ਪੋਸਟ (ਪੁਰਾਲੇਖ) ਵਿੱਚ ਨਿਊਜ਼ ਨੇਸ਼ਨ ਦਾ ਲੋਗੋ ਲੱਗਿਆ ਹੈ। ਇਸ ਕਲਿੱਪ ‘ਤੇ ਲਿਖਿਆ ਹੈ, “ਜਾਦੂਗਰ ਕੁਲਦੀਪ ਮਿਸ਼ਰਾ ਨੇ ਹਵਾ ਵਿੱਚ ਨਾਰੀਅਲ ਉਡਾ ਦਿੱਤਾ।” ਲਗਭਗ ਇੱਕ ਮਿੰਟ ਦੇ ਵੀਡੀਓ ਵਿੱਚ, ਕੁਲਦੀਪ ਮਿਸ਼ਰਾ ਨਾਰੀਅਲ ਨੂੰ ਹਵਾ ਵਿੱਚ ਉਡਾਉਣ, ਰੋਕਣ ਅਤੇ ਵਾਪਸ ਹੇਠਾਂ ਆਉਣ ਦਾ ਹੁਕਮ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ ਨਾਰੀਅਲ ਹਵਾ ਵਿੱਚ ਉੱਡਦਾ ਦਿਖਾਈ ਦਿੰਦਾ ਹੈ।
ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਕੁਲਦੀਪ ਮਿਸ਼ਰਾ ਦੁਆਰਾ ਕੀਤੀ ਗਈ ਇਸ ਧੋਖਾਧੜੀ ਨੂੰ ਦੇਖੋ। ਉਹ ਹਵਾ ਵਿੱਚ ਨਾਰੀਅਲ ਉਡਾ ਰਿਹਾ ਹੈ ਜਦੋਂਕਿ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਨਾਲ ਇੱਕ ਧਾਗੇ ਨਾਲ ਬੰਨ੍ਹਿਆ ਹੋਇਆ ਹੈ।” ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਇੱਥੇ , ਇੱਥੇ ਅਤੇ ਇੱਥੇ ਵੇਖੋ ।

Fact Check/Verification
ਵਾਇਰਲ ਵੀਡੀਓ ਦੀ ਜਾਂਚ ਕਰਦੇ ਹੋਏ ਵਾਇਰਲ ਕਲਿੱਪ ਦੇ ਇੱਕ ਲੰਬੇ ਵਰਜ਼ਨ ਦੇ ਨਾਲ ਇਸ ਦਾਅਵੇ ਦਾ ਖੰਡਨ ਕਰਦੀ ਸਾਨੂੰ ਇੱਕ ਐਕਸ ਪੋਸਟ ਮਿਲੀ ਹੈ। ਸ਼ੁਭਮ ਸ਼ੁਕਲਾ ਨਾਮ ਦੇ ਇੱਕ ਯੂਜ਼ਰ ਨੇ ਵਾਇਰਲ ਕਲਿੱਪ ਦਾ ਇੱਕ ਲੰਮਾ ਵੀਡੀਓ ਪੋਸਟ ਕੀਤਾ। ਵੀਡੀਓ ਵਿੱਚ ਨਜ਼ਰ ਜਾ ਰਿਹਾ ਹੈ ਕਿ ਕੁਲਦੀਪ ਮਿਸ਼ਰਾ ਅਤੇ ਉਸ ਦੇ ਨਾਲ ਕੁਝ ਹੋਰ ਲੋਕ ਉਸ ਵਿਅਕਤੀ ਦਾ ਪਰਦਾਫਾਸ਼ ਕਰ ਰਹੇ ਸਨ ਜਿਸਨੇ ਨਾਰੀਅਲ ਨੂੰ ਹਵਾ ਵਿੱਚ ਉਡਾਉਣ ਦਾ ਦਾਅਵਾ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਜਾਂਚ ਵਿੱਚ ਅੱਗੇ ਅਸੀਂ ਨਿਊਜ਼ ਨੇਸ਼ਨ ਦੇ ਯੂਟਿਊਬ ਚੈਨਲ ‘ਤੇ ਪੂਰਾ ਐਪੀਸੋਡ ਨੂੰ ਸਰਚ ਕੀਤਾ ਐਪੀਸੋਡ ਵਿੱਚ ਝਾਂਸੀ ਦੇ ਦਯਾਨੰਦ ਮਹਾਰਾਜ ਦੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਐਪੀਸੋਡ ਵਿੱਚ ਦਯਾਨੰਦ ਮਹਾਰਾਜ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਨਾਲ ਜੋੜਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹ ਝਾਂਸੀ ਦੇ ਸਿਪਰੀ ਬਾਜ਼ਾਰ ਵਿੱਚ ਦਰਬਾਰ ਲਗਾਉਂਦਾ ਹੈ ਅਤੇ ਨਾਰੀਅਲ ਨੂੰ ਹਵਾ ਵਿੱਚ ਉਡਾਉਣ ਵਰਗੇ ਦਾਅਵੇ ਕਰਦਾ ਹੈ।
ਵੀਡੀਓ ਵਿੱਚ ਦਯਾਨੰਦ ਮਹਾਰਾਜ ਦਾਅਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਪਾਣੀ ਦੀ ਵਰਤੋਂ ਕਰਕੇ ਅਤੇ ਝਾੜਾ ਲਗਾਉਣ ਨਾਲ ਠੀਕ ਕੀਤਾ ਜਾ ਸਕਦਾ ਹੈ। ਵੀਡੀਓ ਵਿੱਚ ਉਹ ਦਾਅਵਾ ਕਰਦਾ ਹੈ ਕਿ ਉਹ ਮੰਤਰਾਂ ਦੀ ਸ਼ਕਤੀ ਨਾਲ ਨਾਰੀਅਲ ਨੂੰ ਹਵਾ ਵਿੱਚ ਉਡਾ ਸਕਦਾ ਹੈ। ਇਸ ਵੀਡੀਓ ਦੇ ਅਗਲੇ ਹਿੱਸੇ ਵਿੱਚ, ਵੱਖ-ਵੱਖ ਲੋਕ ਦਯਾਨੰਦ ਮਹਾਰਾਜ ਦੁਆਰਾ ਕੀਤੇ ਗਏ ਦਾਅਵਿਆਂ ਦਾ ਖੰਡਨ ਕਰਦੇ ਦਿਖਾਈ ਦੇ ਰਹੇ ਹਨ।
ਇਸੇ ਕ੍ਰਮ ਵਿੱਚ ਵੀਡੀਓ ਦੇ ਲਗਭਗ 28:30 ਮਿੰਟ ‘ਤੇ ਜਾਦੂਗਰ ਕੁਲਦੀਪ ਮਿਸ਼ਰਾ ਦਯਾਨੰਦ ਮਹਾਰਾਜ ਅਤੇ ਸਾਰੇ ਦਰਸ਼ਕਾਂ ਨੂੰ ਦਿਖਾਉਂਦੇ ਹਨ ਕਿ ਕਿਵੇਂ ਇੱਕ ਨਾਰੀਅਲ ਨੂੰ ਧਾਗੇ ਨਾਲ ਬੰਨ੍ਹ ਕੇ ਉਡਾਇਆ ਜਾਂਦਾ ਹੈ। ਇਸ ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵਾ ਸਾਂਝਾ ਕੀਤਾ ਜਾ ਰਿਹਾ ਹੈ।
ਆਪਣੀ ਜਾਂਚ ਵਿੱਚ ਅੱਗੇ ਅਸੀਂ ਐਪੀਸੋਡ ਦੇ ਐਂਕਰ ਰੋਹਿਤ ਰੰਜਨ ਨਾਲ ਸੰਪਰਕ ਕੀਤਾ। ਗੱਲਬਾਤ ਦੌਰਾਨ ਉਹਨਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਜਾਦੂਗਰ ਕੁਲਦੀਪ ਮਿਸ਼ਰਾ ‘ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਉਨ੍ਹਾਂ ਨੇ ਕਿਹਾ ਕਿ “ਜਾਦੂਗਰ ਕੁਲਦੀਪ ਮਿਸ਼ਰਾ ਕੈਮਰੇ ‘ਤੇ ਧਾਗੇ ਦੀ ਮਦਦ ਨਾਲ ਨਾਰੀਅਲ ਉਡਾ ਰਹੇ ਸਨ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕਿਵੇਂ ਦਯਾਨੰਦ ਮਹਾਰਾਜ ਅਤੇ ਉਨ੍ਹਾਂ ਵਰਗੇ ਲੋਕ ਇੱਕ ਅਦਿੱਖ ਧਾਗੇ ਦੀ ਮਦਦ ਨਾਲ ਨਾਰੀਅਲ ਉਡਾਉਂਦੇ ਹਨ ਅਤੇ ਲੋਕਾਂ ਨੂੰ ਧੋਖਾ ਦਿੰਦੇ ਹਨ ਕਿ ਇਹ ਮੰਤਰਾਂ ਦੀ ਸ਼ਕਤੀ ਹੈ। ਇਸ ਪ੍ਰਕਿਰਿਆ ਵਿੱਚ, ਉਹ ਦਰਸ਼ਕਾਂ ਨੂੰ ਇਸ ਕਿਸਮ ਦੇ ਪਾਖੰਡ ਤੋਂ ਜਾਣੂ ਕਰਵਾ ਰਹੇ ਸਨ।”
Conclusion
ਕੁਲਦੀਪ ਮਿਸ਼ਰਾ ਦਾ ਅਧੂਰਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Sources
X post by Shubham Shukla on 22nd March 2025.
Video shared by News Nation on 21st March 2025.
Phonic Conversation with News Nation’s Anchor Rohit Ranjan