Claim
ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪਿੱਛੇ ਜਾਣ ਲਈ ਕਿਹਾ
Fact
ਵਾਇਰਲ ਹੋ ਰਿਹਾ ਵੀਡੀਓ ਫਰਜ਼ੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪਿੱਛੇ ਜਾਣ ਦੇ ਲਈ ਕਿਹਾ ਗਿਆ।
ਫੇਸਬੁੱਕ ਪੇਜ ‘Punjabi’s in California‘ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਜੈਸ਼ੰਕਰ ਨੂੰ ਪਹਿਲੀ row ਚੋਂ ਪਿੱਛੇ ਜਾਣ ਲਈ ਕਿਹਾ ਪਰ ਬੇਸ਼ਰਮ ਢੀਠ ਹੋਕੇ ਖੜਾ ਰਿਹਾ।’
Fact Check/Verification
ਵਾਇਰਲ ਕਲਿੱਪ ਨੂੰ ਧਿਆਨ ਦੇ ਨਾਲ ਦੇਖਣ ਤੇ ਅਸੀਂ ਸਕਰੀਨ ਦੇ ਉਪਰਲੇ ਖੱਬੇ ਕੋਨੇ ‘ਤੇ JCCIC ਦਾ ਵਾਟਰਮਾਰਕ ਦੇਖਿਆ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸੀ ਅਸੀਂ Google ‘ਤੇ “JCCIC” ਅਤੇ “ਲਾਈਵ ਉਦਘਾਟਨ” ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਕਮੇਟੀ ਦੀ ਅਧਿਕਾਰਤ ਵੈਬਸਾਈਟ ‘ਤੇ ਸ਼ੇਅਰ ਕੀਤੇ ਗਏ ਪੂਰੇ ਸਮਾਗਮ ਦੀ ਵੀਡੀਓ ਮਿਲੀ।
ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਲਗਭਗ 3:08:08 ਘੰਟੇ ਤੇ ਵਾਇਰਲ ਕਲਿੱਪ ਵਿੱਚ ਦਿਖਾਈ ਦੇ ਰਹੇ ਵਿਜ਼ੁਅਲਸ ਦੇਖੇ ਗਏ। ਵੀਡੀਓ ਵਿੱਚ ਇੱਕ ਕੈਮਰਾਪਰਸਨ ਜੈਸ਼ੰਕਰ ਦੇ ਕੋਲ ਝੁਕਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਫਿਰ ਉਹ ਕੁਝ ਕਦਮ ਚੱਲਦੀ ਦਿਖਾਈ ਦਿੰਦੀ ਹੈ ਅਤੇ ਉਸ ਕਤਾਰ ਦੇ ਸਾਹਮਣੇ ਬੈਠ ਜਾਂਦੀ ਹੈ ਜਿੱਥੇ ਵਿਦੇਸ਼ ਮੰਤਰੀ ਖੜ੍ਹੇ ਸਨ। ਉਸਦੇ ਹੱਥਾਂ ਵਿੱਚ ਫੜਿਆ ਕੈਮਰਾ ਹੇਠਾਂ ਸਪਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ।

ਲਗਭਗ 3:08:53 ਤੇ ਇੱਕ ਮਹਿਲਾ ਅਧਿਕਾਰੀ ਫਿਰ ਕੈਮਰਾਪਰਸਨ ਕੋਲ ਆਉਂਦੀ ਹੈ ਅਤੇ ਉਸਨੂੰ ਵਾਪਸ ਜਾਣ ਲਈ ਕਹਿੰਦੀ ਹੈ। ਅਧਿਕਾਰੀ ਹੇਠਾਂ ਵੱਲ ਦੇਖਕੇ ਕੈਮਰਾਪਰਸਨ ਨੂੰ ਨਿਰਦੇਸ਼ ਦੇ ਰਹੀ ਸੀ। ਕੁਝ ਸਕਿੰਟਾਂ ਬਾਅਦ ਕੈਮਰਾਪਰਸਨ ਨੂੰ ਵੀ ਸਕ੍ਰੀਨ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ।
ਘਟਨਾ ਦੀ ਵੀਡੀਓ ਅਤੇ ਫੋਟੋਗ੍ਰਾਫੀ ਹੇਠਾਂ ਦੇਖੀ ਜਾ ਸਕਦੀ ਹੈ।

ਅਧਿਕਾਰੀ ਨੂੰ ਵੀਡਿਓ ਵਿੱਚ ਦੂਜੇ ਕੈਮਰਾਮੈਨਾਂ ਨੂੰ ਨਿਰਦੇਸ਼ ਦਿੰਦੇ ਹੋਏ ਵੀ ਦੇਖਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਮੁਤਾਬਕ ਜੈਸ਼ੰਕਰ ਨੂੰ ਡੋਨਾਲਡ ਟਰੰਪ ਦੇ ਉਦਘਾਟਨ ਸਮਾਰੋਹ ਨੂੰ ਛੱਡਣ ਲਈ ਕਿਹਾ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
Result: False
Source
YouTube Video By @inauguration, Dated January 20, 2025
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।