ਸੋਸ਼ਲ ਮੀਡਿਆ ਤੇ 26 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਅਮਰੀਕੀ ਪੱਤਰਕਾਰ ਨੂੰ ਇੱਕ ਭਾਰਤੀ ਰਿਪੋਰਟਰ ‘ਤੇ ਹੱਸਦਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ 13 ਫਰਵਰੀ, 2025 ਨੂੰ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਯੋਜਿਤ ਸਾਂਝੀ ਪ੍ਰੈਸ ਕਾਨਫਰੰਸ ਦੀ ਹੈ।


Fact Check
ਨਿਊਜ਼ਚੈਕਰ ਨੇ ਵਾਇਰਲ ਵੀਡੀਓ ਦੇ ਕੀ ਫਰੇਮ ਕੱਢਕੇ ਉਹਨਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ, ਜਿਸ ਦੌਰਾਨ ਸਾਨੂੰ 21 ਮਈ, 2020 ਨੂੰ X ‘ਤੇ ਅਪਲੋਡ ਕੀਤੇ ਗਏ ਉਸੇ ਵੀਡੀਓ ਦਾ ਇੱਕ ਸਪਸ਼ਟ ਸੰਸਕਰਣ ਮਿਲਿਆ ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਹੈ।

ਗੂਗਲ ਤੇ ਕੀ ਵਰਡ ਦੀ ਮਦਦ ਨਾਲ ਖੋਜ ਕਰਨ ਤੇ ਸਾਨੂੰ 28 ਫਰਵਰੀ, 2020 ਨੂੰ ਇੰਡੀਆ ਟੂਡੇ ਦੁਆਰਾ ਪ੍ਰਕਾਸ਼ਿਤ ਰਿਪੋਰਟ ‘ਮਿਲੀ ਜਿਸਦਾ ਸਿਰਲੇਖ ਸੀ, “ਨਿਊ ਯਾਰਕ ਪੋਸਟ ਪਤਰਕਾਰ ਨੇ ਵਾਇਰਲ ਵੀਡੀਓ ਵਿੱਚ ਟਰੰਪ ਪ੍ਰੈਸਰ ਦੌਰਾਨ ਭਾਰਤੀ ਰਿਪੋਰਟਰ ਦਾ ਮਜ਼ਾਕ ਉਡਾਇਆ ਤੇ ਮੂੰਹ ਬਣਾਇਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 26 ਫਰਵਰੀ ਨੂੰ ਵਾਸ਼ਿੰਗਟਨ ਡੀਸੀ ਦੇ ਵ੍ਹਾਈਟ ਹਾਊਸ ਵਿਖੇ ਕੋਰੋਨਾਵਾਇਰਸ ‘ਤੇ ਮੀਡੀਆ ਨੂੰ ਸੰਬੋਧਨ ਕੀਤਾ। ਕਾਨਫਰੰਸ ਦੌਰਾਨ ਨਿਊਯਾਰਕ ਪੋਸਟ ਦੇ ਇੱਕ ਪੱਤਰਕਾਰ ਦਾ ਇੱਕ ਵੀਡੀਓ ਇੰਟਰਨੈਟ ‘ਤੇ ਸਾਹਮਣੇ ਆਇਆ ਹੈ। ਅਮਰੀਕੀ ਪੱਤਰਕਾਰ ਦੀ ਪਛਾਣ ਐਬੋਨੀ ਬਾਊਡਨ ਵਜੋਂ ਕੀਤੀ ਗਈ ਹੈ ਜੋ ਭਾਰਤੀ-ਅਮਰੀਕੀ ਪੱਤਰਕਾਰ ਰਘੂਬੀਰ ਗੋਇਲ ਦਾ ਮਜ਼ਾਕ ਉਡਾ ਰਹੀ ਸੀ। ਰਘੂਬੀਰ ਗੋਇਲ ਇੰਡੀਆ ਗਲੋਬ ਲਈ ਵ੍ਹਾਈਟ ਹਾਊਸ ‘ਤੇ ਰਿਪੋਰਟ ਕਰਦੇ ਹਨ। ਇਸੇ ਤਰ੍ਹਾਂ ਦੀਆਂ ਰਿਪੋਰਟਾਂ ਇੱਥੇ, ਇੱਥੇ ਅਤੇ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਟਰੰਪ ਨੇ 26 ਫਰਵਰੀ, 2020 ਨੂੰ ਪ੍ਰੈਸ ਕਾਨਫਰੰਸ ਵਿੱਚ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਪ੍ਰੈਸ ਨੂੰ ਸੰਬੋਧਿਤ ਕੀਤਾ ਗਿਆ ਸੀ, ਜਿਸ ਨੂੰ ਸੀਐਨਬੀਸੀ ਟੈਲੀਵਿਜ਼ਨ ਦੁਆਰਾ ਲਾਈਵ ਸਟ੍ਰੀਮ ਕੀਤਾ ਗਿਆ ਸੀ। ਇਥੇ ਤੁਸੀਂ ਗੋਇਲ ਦੇ ਸਵਾਲ 25 ਮਿੰਟ 41 ਸੈਕਿੰਡ ਤੇ ਸੁਣ ਸਕਦੇ ਹੋ, ਜੋ ਪੁਸ਼ਟੀ ਕਰਦਾ ਹੈ ਕਿ ਵਾਇਰਲ ਵੀਡੀਓ 13 ਫਰਵਰੀ, 2025 ਦਾ ਨਹੀਂ ਹੈ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ।
Sources
India Today report, February 28, 2020
Youtube video, CNBC-Television, February 26, 2020