Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਤਾਦਾਦ ਦੇ ਵਿੱਚ ਭੀੜ ਨੂੰ ਬੀਜੇਪੀ ਨੇਤਾਵਾਂ ਦਾ ਵਿਰੋਧ ਕਰਦੇ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਹੋਰ ਨੇਤਾਵਾਂ ਨੂੰ ਟਰੈਕਟਰ ਤੇ ਬੈਠਿਆਂ ਦੇਖਿਆ ਜਾ ਸਕਦਾ ਹੈ।
ਫੇਸਬੁੱਕ ਯੂਜ਼ਰ ਗਮਦੂਰ ਸੰਧੂ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਹਰਿਆਣਾ ਚ ਬੀਜੇਪੀ ਦਾ ਲੋਕਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਹੁਣ ਲੋਕ ਪੁੱਛਦੇ ਆ ਬੀਜੇਪੀ ਦੇ ਕੈਂਡੀਡੇਟ ਤੋਂ ਵੱਡੇ ਸਵਾਲ ਤੇ ਦਿਖਾ ਰਹੇ ਨੇ ਕਾਲੇ ਝੰਡੇ।”
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਦੇ ਵਿੱਚ ਕਾਫੀ ਵਿਅਕਤੀਆਂ ਨੇ ਮਾਸਕ ਪਹਿਨੇ ਹੋਏ ਹਨ।
ਇਸ ਤੋਂ ਬਾਅਦ ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਇੱਕ ਫੇਸਬੁੱਕ ਪੇਜ ਦੁਆਰਾ ਹੂਬਹੂ ਵੀਡੀਓ ਅਕਤੂਬਰ 15 2020 ਨੂੰ ਅਪਲੋਡ ਮਿਲੀ।
ਫੇਸਬੁੱਕ ਪੇਜ ਚ ਭਗਵੰਤ ਮਾਨ ਫੈਨ ਕਲੱਬ ਨੇ ਵੀ ਇਸ ਵੀਡੀਓ ਨੂੰ ਅਕਤੂਬਰ 16 2020 ਨੂੰ ਸ਼ੇਅਰ ਕੀਤਾ ਸੀ।
ਅਸੀਂ ਇਸ ਮਾਮਲੇ ਨੂੰ ਲੈ ਕੇ ਗੂਗਲ ਤੇ ਕੁਝ ਕੀਵਰਡ ਦੇ ਜਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਹਰਿਆਣਾ ਪੰਜਾਬ ਕੇਸਰੀ ਦੁਆਰਾ ਅਕਤੂਬਰ 14, 2020 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਿਕ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਲਈ ਭਾਜਪਾ ਨੇ ਅੰਬਾਲਾ ਦੇ ਨਰਾਇਣਗੜ੍ਹ ‘ਚ ਟਰੈਕਟਰ ਰੈਲੀ ਕੱਢੀ ਪਰ ਟਰੈਕਟਰ ਰੈਲੀ ਨੂੰ ਬੀਕੇਯੂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਕੇਯੂ ਨੇ ਕਾਫੀ ਦੇਰ ਤੱਕ ਰੈਲੀ ਨਹੀਂ ਚੱਲਣ ਦਿੱਤੀ, ਜਿਸ ਤੋਂ ਬਾਅਦ ਭਾਜਪਾ ਦੀ ਟਰੈਕਟਰ ਰੈਲੀ ਪੁਲੀਸ ਸੁਰੱਖਿਆ ਹੇਠ ਜਾਰੀ ਰਹੀ। ਰੈਲੀ ‘ਚ ਹਿੱਸਾ ਲੈਣ ਪਹੁੰਚੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਅਤੇ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਂਗਰਸੀ ਕਰਾਰ ਦਿੱਤਾ।
ਦੈਨਿਕ ਭਾਸਕਰ ਦੁਆਰਾ ਵੀ ਇਸ ਮਾਮਲੇ ਨੂੰ ਲੈ ਕੇ ਅਕਤੁਬਰ 15, 2020 ਨੂੰ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 4 ਸਾਲ ਪੁਰਾਣੀ ਹੈ।
Sources
Report By Dainik Bhaskar, Dated October 15, 2020
Report By Punjab Kesari Haryana, Dated October 15, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।