ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਵੱਡੀ ਤਾਦਾਦ ਚ ਮੌਜੂਦ ਪੁਲਿਸ (Police) ਕਰਮਚਾਰੀਆਂ ਨੂੰ ਭੰਨ ਤੋੜ ਕਰਦਿਆਂ ਦੇਖਿਆ ਜਾ ਸਕਦਾ ਹੈ ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲੀਸ ਦਿੱਲੀ ਅੰਦੋਲਨ ਵਿੱਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੋਸ਼ਲ ਮੀਡੀਆ ਤੇ ਬਹੁਚਰਚਿਤ ਫੇਸਬੁੱਕ ਪੇਜ ਅੱਗ ਬਾਣੀ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਦਿੱਲੀ ਵਿਚ ਪੁਲੀਸ ਆ ਭੰਨ ਤੋਡ਼ ਕਰ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਕਿ ਕਿਸਾਨ ਦਿੱਲੀ ਵਾਸੀਆਂ ਦਾ ਨੁਕਸਾਨ ਕਰ ਰਹੇ ਹਨ।’

ਸੰਯੁਕਤ ਕਿਸਾਨ ਮੋਰਚੇ ਦੇ ਅਧਿਕਾਰਿਕ ਫੇਸਬੁੱਕ ਪੇਜ ਕਿਸਾਨ ਏਕਤਾ ਮੋਰਚਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹਿਸਾਰ ਵਿੱਚ ਪੁਲੀਸ ਦੁਆਰਾ ਤੋੜ ਫੋੜ ਅਤੇ ਇਲਜ਼ਾਮ ਕਿਸਾਨਾਂ ਤੇ ਲਗਾਇਆ ਗਿਆ। ਤੁਸੀਂ ਦੇਖ ਸਕਦੇ ਹੋ ਖੱਟਰ ਸਰਕਾਰ ਅਤੇ ਹਰਿਆਣਾ ਪੁਲੀਸ ਦਾ ਅਸਲੀ ਚਿਹਰਾ। ਬਹੁਤ ਹੀ ਘਿਨਾਉਣੀ ਹਰਕਤ ਕੀਤੀ ਗਈ ਹੈ,ਕਿਸਾਨਾਂ ਨੂੰ ਫਸਾਉਣ ਦੇ ਲਈ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ ਤੇ ਵਟਸਐਪ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।
Fact Check/Verification
ਕਿਸਾਨ ਅੰਦੋਲਨ ਦੇ ਦਰਮਿਆਨ ਭਾਜਪਾ ਤੇ ਜੇਜੇਪੀ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਪਿਛਲੇ ਦਿਨੀਂ ਹਿਸਾਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਰੋਨਾ ਹਸਪਤਾਲ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਦਕਿ ਕਿਸਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਮੁੱਖ ਮੰਤਰੀ ਨੂੰ ਇਸ ਪ੍ਰੋਗਰਾਮ ਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।
ਜਦੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਦੇ ਲਈ ਹਿਸਾਰ ਪਹੁੰਚੇ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਘੇਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਮੁਜ਼ਾਹਰਾ ਕਰ ਰਹੇ ਕਿਸਾਨਾਂ ਦੇ ਉਪਰ ਅੱਥਰੂ ਗੈਸ ਦੀ ਵਰਤੋਂ ਕੀਤੀ ਅਤੇ ਲਾਠੀਚਾਰਜ ਵੀ ਕੀਤਾ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕੁਝ ਪੁਲੀਸ ਕਰਮੀ ਫੱਟੜ ਹੋ ਗਏ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਹਿਸਾਰ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ Invid ਟੂਲ ਦੀ ਮਦਦ ਨਾਲ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਮੀਡੀਆ ਸੰਸਥਾਨ ਨਈ ਦੁਨੀਆ ਦੁਆਰਾ 26 ਦਸੰਬਰ 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ ਜਿਸ ਦੇ ਸਿਰਲੇਖ ਵਿੱਚ ਲਿਖਿਆ ਸੀ, ਤੋੜ ਫੋੜ ਦੇ ਵੀਡੀਓ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲੀਸ ਦੇ ਦਾਅਵੇ ਦੀ ਜਬਲਪੁਰ ਵਿੱਚ ਜਾਂਚ।

ਨਈਂ ਦੁਨੀਆਂ ਦੁਆਰਾ ਪ੍ਰਕਾਸ਼ਤ ਆਰਟੀਕਲ ਦੇ ਮੁਤਾਬਕ ਜਿਸ ਵਾਇਰਲ ਵੀਡਿਓ ਨੂੰ ਉੱਤਰ ਪ੍ਰਦੇਸ਼ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲੀਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ।
ਰਿਪੋਰਟ ਦੇ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਜਬਲਪੁਰ ਪੁਲੀਸ ਨੇ ਕਾਰਵਾਈ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਜਬਲਪੁਰ ਦੇ ਗੋਹਲਪੁਰ ਦਾ ਹੈ ਜਿਥੇ ਇਕ ਡਾਕਟਰ ਦੇ ਕਲੀਨਿਕ ਦੇ ਹੇਠਾਂ ਭੰਨਤੋੜ ਕੀਤੀ ਗਈ। ਡਾਕਟਰ ਦੇ ਨਾਲ ਗੱਲ ਕਰਨ ਤੇ ਉਸ ਨੇ ਮੰਨਿਆ ਕਿ ਭੰਨਤੋੜ ਹੋਈ ਹੈ ਪਰ ਕਿਸ ਨੇ ਕੀਤੀ ਹੈ ਇਸ ਦੀ ਜਾਣਕਾਰੀ ਡਾਕਟਰ ਨੇ ਨਹੀਂ ਸਾਂਝੀ ਕੀਤੀ।
ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲੀਸ ਨੇ ਟਵੀਟ ਕਰਦਿਆਂ ਲਿਖਿਆ ਕਿ,’ਵੀਡੀਓ ਵਿੱਚ ਦਿਖਾਈ ਦੇ ਰਹੀ ਕੱਟਣੀ ਉੱਤਰ ਪ੍ਰਦੇਸ਼ ਦੇ ਨਾਲ ਸਬੰਧਿਤ ਨਹੀਂ ਹੈ ਇਹ ਜਬਲਪੁਰ ਮੱਧ ਪ੍ਰਦੇਸ਼ ਦਾ ਵੀਡੀਓ ਹੈ।’
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ। ਵੀਡੀਓ ਦੇ ਵਿਚ ਸਾਨੂੰ ‘ਐਮ ਐਸ ਹੱਡੀ ਅਤੇ ਫ੍ਰੈਕਚਰ ਕਲੀਨਿਕ’ ਦਾ ਬੋਰਡ ਦਿਖਿਆ। ਗੂਗਲ ਮੈਪ ਦੀ ਮਦਦ ਨਾਲ ਅਸੀਂ ਇਸ ਜਗ੍ਹਾ ਨੂੰ ਲੱਭਿਆ। ਅਸੀਂ ਪਾਇਆ ਕਿ ਇਹ ਕਲੀਨਿਕ ਜਬਲਪੁਰ ਦੇ ਗੋਲਪੁਰ ਏਰੀਆ ਵਿੱਚ ਸਥਿਤ ਹੈ।

ਦਿੱਲੀ Police ਦੀ ਨਹੀਂ ਹੈ ਇਹ ਵੀਡੀਓ
ਨਾਮਵਰ ਮੀਡੀਆ ਏਜੰਸੀ ਟਾਈਮਸ ਆਫ਼ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਨਾਗਰਿਕਤਾ ਸੰਸ਼ੋਧਨ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਜਬਲਪੁਰ ਵਿਖੇ ਦਸੰਬਰ 2019 ਨੂੰ ਹਿੰਸਾ ਭੜਕ ਉੱਠੀ ਜਿਸ ਦੌਰਾਨ ਪੁਲੀਸ ਕਰਮੀ ਜ਼ਖ਼ਮੀ ਹੋ ਗਏ ਅਤੇ ਗੋਹਲਪੁਰ , ਹਨੂਮੰਤ, ਕੋਤਵਾਲੀ ਅਤੇ ਆਧਾਰਤਲ ਥਾਣਿਆਂ ਦੇ ਅਧੀਨ ਪੈਂਦੇ ਏਰੀਆ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ।

ਯੂ ਟਿਊਬ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕਰਨ ਤੋਂ ਬਾਅਦ ਸਾਨੂੰ ਕਈ ਵੀਡੀਓ ਮਿਲੀਆਂ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਪੂਰੀ ਵੀਡੀਓ ਮਿਲੀ। ਵੀਡਿਓ ਦੇ ਵਿਚ ਪੁਲਿਸ ਨੂੰ ਐੱਮ ਐੱਸ ਆਰਥੋ ਕਲੀਨਿਕ ਦੇ ਕੋਲ ਭੰਨਤੋੜ ਕਰਦਿਆਂ ਦੇਖਿਆ ਜਾ ਸਕਦਾ ਹੈ। ਯੂਟਿਊਬ ਤੇ ਵੀਡੀਓ ਨੂੰ ਦਸੰਬਰ 20,2019 ਨੂੰ ਅਪਲੋਡ ਕੀਤਾ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਿੱਲੀ ਦੀ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਜਬਲਪੁਰ,ਮੱਧ ਪ੍ਰਦੇਸ਼ ਦੀ ਹੈ ਜਿੱਥੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਹਿੰਸਾ ਭੜਕ ਗਈ ਸੀ।
Result: Misleading
Sources
https://twitter.com/UPPViralCheck/status/1209829749792526337
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044