ਐਤਵਾਰ, ਨਵੰਬਰ 3, 2024
ਐਤਵਾਰ, ਨਵੰਬਰ 3, 2024

HomeFact Checkਕੀ ਕਿਸਾਨਾਂ ਨੇ ਭਾਰਤੀ ਤਿਰੰਗੇ ਦਾ ਕੀਤਾ ਅਪਮਾਨ?

ਕੀ ਕਿਸਾਨਾਂ ਨੇ ਭਾਰਤੀ ਤਿਰੰਗੇ ਦਾ ਕੀਤਾ ਅਪਮਾਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਖਾਲਿਸਤਾਨੀ ਝੰਡੇ ਫੜ੍ਹੇ ਕੁਝ ਵਿਕਅਤੀਆਂ ਨੂੰ ਭਾਰਤੀ ਤਿਰੰਗਾ ਫਾੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ਤੇ ਇਸ ਵੀਡੀਓ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਲਖੀਮਪੁਰ ਖੇੜੀ ਵਿੱਚ ਹੋਈ ਘਟਨਾ ਤੋਂ ਬਾਅਦ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ ਅਤੇ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਕੀ ਵਰਡ ਸਰਚ ਦੇ ਜਰੀਏ ਗੂਗਲ ਤੇ ਖੰਗਾਲਿਆ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ‘NRI Herald’ ਨਾਮ ਦੇ ਟਵਿੱਟਰ ਅਕਾਊਂਟ ਤੋਂ 3 ਅਕਤੂਬਰ ਨੂੰ ਅਪਲੋਡ ਮਿਲੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਵੀਡੀਓ ਨੂੰ ਅਮਰੀਕਾ ਦਾ ਦੱਸਿਆ। ਕੈਪਸ਼ਨ ਦੇ ਮੁਤਾਬਕ , ਖਾਲਿਸਤਾਨੀ ਸਮਰਥਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੇ ਦੌਰਾਨ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ ਪ੍ਰਦਰਸ਼ਨ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਤਿਰੰਗੇ ਨੂੰ ਫਾੜ੍ਹਨ ਦਾ ਮਾਮਲਾ ਵੀ ਸਾਮ੍ਹਣੇ ਆਇਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੁਝ ਕੀ ਵਰਡ ਦੇ ਕਰੀਏ ਅਮਰੀਕਾ ਵਿੱਚ ਹੋਏ ਪ੍ਰਦਰਸ਼ਨ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਇਸ ਪ੍ਰਦਰਸ਼ਨ ਦੀਆਂ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿਚ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀਆਂ ਨੂੰ ਵੀ ਦੇਖਿਆ ਜਾ ਸਕਦਾ ਹੈ।

ਟਵਿੱਟਰ ਯੂਜ਼ਰ ਅੰਗਦ ਸਿੰਘ ਖਾਲਸਾ ਦੁਆਰਾ 26 ਸਿਤੰਬਰ 2021 ਨੂੰ ਕੀਤੇ ਗਏ ਟਵੀਟ ਵਿੱਚ ਅਮਰੀਕਾ ਵਿੱਚ ਕੀਤੇ ਗਏ ਪ੍ਰਦਰਸ਼ਨ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ ਅਤੇ ਇਨ੍ਹਾਂ ਤਸਵੀਰ ਵਿਚ ਸਾਨੂੰ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਨਜ਼ਰ ਆਇਆ।

ਆਪਣੀ ਪੜਤਾਲ ਦੇ ਦੌਰਾਨ ਸਾਨੂੰ 26 ਸਿਤੰਬਰ 2021 ਨੂੰ ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤੀ ਗਈ ਪੋਸਟ ਮਿਲੀ। ਇਸ ਪੋਸਟ ਦੇ ਵਿੱਚ ਸਾਨੂੰ ਪ੍ਰਦਰਸ਼ਨ ਦੀਆਂ ਕਈ ਹੋਰ ਤਸਵੀਰਾਂ ਵੀ ਮਿਲੀਆਂ। ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤੀਆਂ ਗਈਆਂ ਇਹਨਾਂ ਤਸਵੀਰਾਂ ਦੇ ਵਿੱਚ ਸਾਨੂੰ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਨਜ਼ਰ ਆਏ।

ਕਿਸਾਨਾਂ ਨੇ ਭਾਰਤੀ ਤਿਰੰਗੇ ਦਾ ਕੀਤਾ ਅਪਮਾਨ

ਪੜਤਾਲ ਦੇ ਦੌਰਾਨ ਸਾਨੂੰ ਮੀਡਿਆ ਸੰਸਥਾਨ ਪੰਜਾਬ ਨਿਊਜ਼ ਐਕਸਪ੍ਰੈਸ ਦੁਆਰਾ ਯੂਨਾਇਟੇਡ ਨੇਸ਼ਨ ਦੇ ਬਾਹਰ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਪ੍ਰਕਾਸ਼ਿਤ ਆਰਟੀਕਲ ਮਿਲਿਆ। ਇਸ ਆਰਟੀਕਲ ਦੇ ਵਿੱਚ ਪੁਲਿਸ ਦੁਆਰਾ ਲਗਾਏ ਗਏ ਨੀਲੇ ਰੰਗ ਦੇ ਬੈਰੀਕੇਡ ਦੇਖੇ ਜਾ ਸਕਦੇ ਹਨ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਬੈਰੀਕੇਡ ਹਨ।

ਕਿਸਾਨਾਂ ਨੇ ਭਾਰਤੀ ਤਿਰੰਗੇ ਦਾ ਕੀਤਾ ਅਪਮਾਨ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਵਿਚ ਖਾਲਿਸਤਾਨੀ ਸਮਰਥਕਾਂ ਦੁਆਰਾ ਕੀਤੇ ਗਏ ਪ੍ਰਦਰਸ਼ਨ ਦੇ ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤੀਜਾ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਅਮਰੀਕਾ ਦੀ ਹੈ ਜਿਥੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।

Result: Misplaced Context


Sources

Punjab News Express: https://www.punjabnewsexpress.com/world/news/four-protests-held-outside-un-as-modi-spoke-150019

Twitter User Angad Singh:https://twitter.com/ASKhalsa84/status/1441964815627395081

Facebook: https://www.facebook.com/permalink.php?story_fbid=2921154621471925&id=1638390016415065

NRI Herald: https://twitter.com/nriherald/status/1444522335210405889


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular