ਬੁੱਧਵਾਰ, ਫਰਵਰੀ 8, 2023
ਬੁੱਧਵਾਰ, ਫਰਵਰੀ 8, 2023

HomeFact Checkਕੀ ਸਾਬਕਾ ਮਿਸ ਯੂਕਰੇਨ ਹੋਈ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ? ਪੜ੍ਹੋ ਵਾਇਰਲ...

ਕੀ ਸਾਬਕਾ ਮਿਸ ਯੂਕਰੇਨ ਹੋਈ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ? ਪੜ੍ਹੋ ਵਾਇਰਲ ਦਾਅਵੇ ਦਾ ਸੱਚ 

ਸੋਸ਼ਲ ਮੀਡੀਆ ਤੇ ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਮਿਸ ਯੂਕਰੇਨ ਯੂਕਰੇਨ ਦੀ ਸੈਨਾ ਵਿੱਚ ਰੂਸ ਦੇ ਖ਼ਿਲਾਫ਼ ਸ਼ਾਮਿਲ ਹੋ ਗਏ ਹਨ।


ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਬਕਾ ਮਿਸ ਯੂਕਰੇਨ ਹੋਈ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ
Courtesy: Facebook/ParvinderDhaliwal

ਫੇਸਬੁੱਕ ਯੂਜ਼ਰ ਅਮਨਦੀਪ ਕੌਰ ਗਿਲ ਸੋਹੀ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਮਿਸ ਯੂਕਰੇਨ ਰਹਿ ਚੁੱਕੀ ਅਨਾਸਟਾਸੀਆ ਲੀਨਾ ਦੀ ਇਸ ਮੁਟਿਆਰ ਨੇ ਰੂਸ ਦੇ ਹਮਲੇ ਦਾ ਜਵਾਬ ਦੇਣ ਲਈ ਅਤੇ ਆਪਣੀ ਧਰਤੀ ਨੂੰ ਬਚਾਉਣ ਲਈ ਹਥਿਆਰ ਚੁੱਕ ਲਏ ਨੇ। ਉਮੀਦ ਕਰਦੇ ਹਾਂ ਕਿ ਢੱਡਰੀਆਂ ਵਾਲਾ ਸਾਹਿਬ ਇਸਦੀ ਪ੍ਰਸੰਗ ਸਹਿਤ ਵਿਆਖਿਆ ਜ਼ਰੂਰ ਕਰਨਗੇ।’

ਸਾਬਕਾ ਮਿਸ ਯੂਕਰੇਨ ਹੋਈ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ
Courtesy: Facebook/AmandeepKaurSohiGill

ਕਈ ਪੰਜਾਬੀ ਮੀਡਿਆ ਸੰਸਥਾਨਾਂ ਨੇ ਵੀ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ। ਏਬੀਪੀ ਨਿਊਜ਼ ਨੇ ਖਬਰ ਨੂੰ ਪ੍ਰਕਾਸ਼ਿਤ ਕਰਦੇ ਲਿਖਿਆ,ਯੂਕਰੇਨ ਦੀ ਖਾਤਰ ਬੰਦੂਕ ਲੈ ਕੇ ਯੁੱਧ ‘ਚ ਉਤਰੀ ਇਹ ਕੁਈਨ, ਰੂਸ ਨੂੰ ਚੈਲੇਂਜ ਦੇ ਕੇ ਕਿਹਾ- ‘ਮਾਰੇ ਜਾਓਗੇ ‘

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਨਸ਼ਿਆਂ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਵਿੱਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਲੋਕ ਸ਼ਿਕਾਰ ਹੋਏ ਹਨ। ਇਸ ਤਰ੍ਹਾਂ ਦੀ ਹੀ ਇੱਕ ਗ਼ਲਤ ਜਾਣਕਾਰੀ ਤਮਾਮ ਭਾਰਤੀ ਅਤੇ ਵਿਦੇਸ਼ੀ ਮੀਡੀਆ ਸੰਸਥਾਨਾਂ ਤੇ ਵੀ ਦੇਖੀ ਜਾ ਰਹੀ ਹੈ। ਭਾਰਤ ਦੇ ਐੱਨਡੀਟੀਵੀ ਨੇ ਨਿਊਯਾਰਕ ਪੋਸਟ ਦੇ ਹਵਾਲੇ ਤੋਂ ਖਬਰ ਪ੍ਰਕਾਸ਼ਿਤ ਕਰਦੇ ਹੋਏ ਦਾਅਵਾ ਕੀਤਾ ਕਿ ਯੂਕਰੇਨ ਦੀ ਮਾਡਲ ਅਤੇ ਸਾਬਕਾ ਮਿਸ ਯੂਕਰੇਨ ਰਹੀ ਅਨਾਸਤਾਸੀਆ ਲੈਨਾ ਨੇ ਆਪਣੇ ਦੇਸ਼ ਦੀ ਸੁਰੱਖਿਆ ਦੀ ਲੇਨੀ ਹਥਿਆਰ ਚੁੱਕ ਲਏ ਹਨ। ਇਸ ਖ਼ਬਰ ਨੂੰ ਦਿਖਾਉਣ ਵਾਲਿਆਂ ਵਿੱਚ ਨਵਭਾਰਤ ਟਾਈਮਜ਼ , ਜ਼ੀ ਨਿਊਜ਼ ਰਾਜਸਥਾਨ , ਰਿਪਬਲਿਕ ਟੀਵੀ ਜਿਹੇ ਵੱਡੇ  ਮੀਡੀਆ ਸੰਸਥਾਨ ਵੀ ਸ਼ਾਮਿਲ ਹਨ।


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਪਾਇਆ ਕਿ ਇਹ ਸਾਰੀ ਗਲਤ ਫਹਿਮੀ ਅਨਾਸਤਾਸੀਆ ਲੈਨਾ ਦੁਆਰਾ ਇੰਸਟਾਗ੍ਰਾਮ ਅਕਾਉਂਟ ਤੇ ਪਾਈ ਇਕ ਤਸਵੀਰ ਦੀ ਕਾਰਨ ਸ਼ੁਰੂ ਹੋਈ। ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕੀਤੀ ਗਈ ਤਸਵੀਰ ਵਿੱਚ ਅਨਾਸਤਾਸੀਆ ਲੈਨਾ ਨੂੰ ਹੱਥ ਵਿੱਚ ਬੰਦੂਕ ਫੜੀ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, #WeStandWithUkraine ਮਤਲਬ ਅਸੀਂ ਯੂਕਰੇਨ ਦੇ ਨਾਲ ਖੜ੍ਹੇ ਹਾਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Instagram will load in the frontend.

ਬੰਦੂਕ ਹੱਥ ਵਿਚ ਲੈ ਕੇ ਇਸ ਤਸਵੀਰ ਤੋਂ ਬਾਅਦ ਹੀ ਸੋਸ਼ਲ ਮੀਡੀਆ ਅਤੇ ਨਿਊਜ਼ ਮੀਡੀਆ ਵਿਚ ਇਹ ਕਿਹਾ ਜਾਣ ਲੱਗਿਆ ਕਿ ਯੂਕਰੇਨ ਦੀ ਸਭ ਤੋਂ ਖੂਬਸੂਰਤ ਮਹਿਲਾ ਨੇ ਰੂਸ ਨੂੰ ਚੁਣੌਤੀ ਦਿੰਦੇ ਹੋਏ ਹਥਿਆਰ ਚੁੱਕ ਰਹੇ ਹਨ ਅਤੇ ਉਹ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ ਹੋ ਗਏ ਹਨ।

ਇਹ ਸੱਚ ਨਹੀਂ ਹੈ ਇਸ ਦੀ ਜਾਣਕਾਰੀ ਖੁਦ ਮਾਡਲ ਅਨਾਸਤਾਸੀਆ ਲੈਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ। ਇਸ ਨਵੀਂ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਮੈਂ ਫੌਜੀ ਨਹੀਂ ਹਾਂ, ਸਿਰਫ ਇਕ ਮਹਿਲਾ ਹਾਂ, ਸਿਰਫ਼ ਇੱਕ ਆਮ ਇਨਸਾਨ ਹਾਂ ਬਸ ਇੱਕ ਇਨਸਾਨ ਮੇਰੇ ਦੇਸ਼ ਦੇ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਸਾਲਾਂ ਤੋਂ ਏਅਰਸੌਫਟ ਪਲੇਅਰ ਵੀ ਹਾਂ ਤੁਸੀਂ ਗੂਗਲ ਕਰ ਸਕਦੇ ਹੋ ਕਿ #airsoft ਦਾ ਅਰਥ ਕੀ ਹੈ। ਮੇਰੀ ਪ੍ਰੋਫਾਈਲ ਦੀ ਸਾਰੀ ਤਸਵੀਰਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਹਨ।

Instagram will load in the frontend.

Conclusion


ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੈਨਾ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਹੋਏ ਹਨ।

Result: Misleading Content/PartlyFalse


Our Sources

Instagram/AnastasiiaLenna: http://Instagram/anastasiia.lenna

Instagram/AnastasiiaLenna: https://www.instagram.com/tv/CahaUb4D8SK/?utm_source=ig_web_copy_link


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular