Claim
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ ਬਹਾਵ ਦੇ ਵਿੱਚ ਗੱਡੀਆਂ ਨੂੰ ਰੁੜਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੰਗਾ ਨਦੀ ਦੀ ਹੈ।
ਇੰਸਟਾਗ੍ਰਾਮ ਯੂਜ਼ਰ ‘ਡਾ. ਸਤਨਾਮ ਸਿੰਘ’ ਨੇ ਲਿਖਿਆ,”ਕਲਯੁਗ ਪੁਰਾ ਜ਼ੋਰਾਂ ਤੇ। ਕੀ ਹਾਲ ਹੋ ਰਿਹਾ”
ਗੌਰਤਲਬ ਹੈ ਕਿ ਪਿਛਲੇ ਹਫਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਈ, ਜਿਸ ਵਿੱਚ ਹਰਿਦੁਆਰ ਵੀ ਪ੍ਰਭਾਵਿਤ ਹੋਇਆ। ਸੁੱਖੀ ਨਦੀ ‘ਚ ਉਫਾਨ ਕਾਰਨ ਇਸ ਦੇ ਕਈ ਖੇਤਰਾਂ ਵਿੱਚ ਹੜ੍ਹ ਆ ਗਿਆ ਆਏ ਕਈ ਕਾਰਾਂ ਦਰਿਆ ‘ਚ ਰੁੜ੍ਹ ਗਈਆਂ ਜਦੋਂ ਕਿ ਪਾਣੀ ਰਿਹਾਇਸ਼ੀ ਇਲਾਕਿਆਂ ‘ਚ ਵੜ ਗਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਿਆ ਅਤੇ ਇੱਕ ਫਰੇਮ ਨੂੰ ਰਿਵਰਸ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਇਕ ਅੰਸ਼ ਯੂ ਟਿਊਬ ਅਕਾਊਂਟ ‘Oz Gaming’ ਦੁਆਰਾ ਮਾਰਚ 12, 2011 ਨੂੰ ਅਪਲੋਡ ਮਿਲਿਆ। ਡਿਸਕ੍ਰਿਪਸ਼ਨ ਦੇ ਮੁਤਾਬਿਕ ਇਹ ਵੀਡੀਓ ਜਪਾਨ ਦੇ ਵਿੱਚ ਸਾਲ 2011 ਵਿੱਚ ਆਏ ਭੁਚਾਲ ਦੀ ਹੈ।
ਆਪਣੀ ਸਰਚ ਦੌਰਾਨ ਸਾਨੂੰ ਇੱਕ ਦਾਨਿਸ਼ ਵੈਬਸਾਈਟ ਤੇ ਪ੍ਰਕਾਸ਼ਿਤ ਆਰਟੀਕਲ ਵਿੱਚ ਵੀ ਵਾਇਰਲ ਵੀਡੀਓ ਦਾ ਸਕਰੀਨ ਸ਼ਾਟ ਅਪਲੋਡ ਮਿਲਿਆ। ਇਸ ਆਰਟੀਕਲ ਦੇ ਮੁਤਾਬਿਕ ਵੀ ਇਹ ਵੀਡੀਓ ਜਪਾਨ ਵਿੱਚ ਸਾਲ 2011 ‘ਚ ਆਏ ਭੁਚਾਲ ਦੀ ਹੈ।

ਹੂਬਹੂ ਵੀਡੀਓ ਸਾਨੂੰ ਯੂ ਟਿਊਬ ਅਕਾਊਂਟ ‘ਵੀਡੀਓ ਆਫ਼ ਨੇਪਾਲ’ ਦੁਆਰਾ ਵੀ ਮਾਰਚ 12, 2011 ਨੂੰ ਅਪਲੋਡ ਮਿਲਿਆ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲਿਆ ਨਹੀਂ ਸਗੋਂ ਜਪਾਨ ਦੇ ਵਿੱਚ ਸਾਲ 2011 ਵਿੱਚ ਆਈ ਸੁਨਾਮੀ ਦੀ ਹੈ।
Result: False
Our Sources
Media report published by Nyheder on March 12, 2011
Video uploade by Voice of Nepal on March 12, 2011
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।