Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਏਸ਼ੀਆ ਕੱਪ ਵਿੱਚ ਸੂਰਿਆਕੁਮਾਰ ਯਾਦਵ ਨੇ ਬੰਗਲਾਦੇਸ਼ ਦੇ ਕਪਤਾਨ ਨਾਲ ਹੱਥ ਨਹੀਂ ਮਿਲਾਇਆ
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 24 ਸਤੰਬਰ ਨੂੰ ਦੁਬਈ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਸੁਪਰ ਫੋਰ ਮੈਚ ਲਈ ਟਾਸ ਦੇ ਦੌਰਾਨ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਵੀਡੀਓ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਬੰਗਲਾਦੇਸ਼ ਦੇ ਕਪਤਾਨ ਨਾਲ ਹੱਥ ਨਹੀਂ ਮਿਲਾਇਆ।
ਵੀਡੀਓ ਵਿੱਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਟਾਸ ਲਈ ਸਿੱਕਾ ਉਛਾਲਦੇ ਦੇਖਿਆ ਜਾ ਸਕਦਾ ਹੈ। ਫਿਰ ਬੰਗਲਾਦੇਸ਼ੀ ਕਪਤਾਨ ਟਾਸ ਜਿੱਤਣ ਤੋਂ ਬਾਅਦ ਰਵੀ ਸ਼ਾਸਤਰੀ ਨਾਲ ਗੱਲ ਕਰਦੇ ਦਿਖਾਈ ਦੇ ਰਹੇ ਹਨ।
ਗੌਰਤਲਬ ਹੈ ਕਿ ਭਾਰਤ ਨੇ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਵਿੱਚ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਇਹ ਵੀਡੀਓ ਇਸ ਦੇ ਸੰਦਰਭ ਵਿੱਚ ਸ਼ੇਅਰ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਗਏ ਦੋਵੇਂ ਮੈਚਾਂ ਵਿੱਚ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਨਾਲ ਹੱਥ ਨਹੀਂ ਮਿਲਾਇਆ। ਭਾਰਤੀ ਟੀਮ ਮੈਚ ਤੋਂ ਬਾਅਦ ਸਿੱਧੇ ਡਰੈਸਿੰਗ ਰੂਮ ਵਿੱਚ ਵਾਪਸ ਆ ਗਈ।
ਇੱਕ ਫੇਸਬੁੱਕ ਯੂਜ਼ਰ ਨੇ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਸੂਰਿਆ ਨੇ ਬੰਗਲਾਦੇਸ਼ ਨਾਲ ਹੱਥ ਵੀ ਨਹੀਂ ਮਿਲਾਇਆ।” ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖੋ। ਹੋਰ ਪੋਸਟਾਂ ਇੱਥੇ , ਇੱਥੇ, ਅਤੇ ਇੱਥੇ ਦੇਖੋ ।

ਵਾਇਰਲ ਦਾਅਵੇ ਦੀ ਜਾਂਚ ਕਰਨ ‘ਤੇ ਸਾਨੂੰ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਕਿ ਭਾਰਤੀ ਟੀਮ ਜਾਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਬੰਗਲਾਦੇਸ਼ੀ ਕਪਤਾਨ ਜਾਂ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਜੇ ਅਜਿਹਾ ਹੁੰਦਾ, ਤਾਂ ਦੋਵਾਂ ਦੇਸ਼ਾਂ ਦੇ ਨਿਊਜ਼ ਆਉਟਲੈਟਾਂ ਨੇ ਇਸਨੂੰ ਕਵਰ ਕੀਤਾ ਹੁੰਦਾ ਜਿਵੇਂ ਕਿ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਮੈਚ ਤੋਂ ਬਾਅਦ ਕੀਤਾ ਸੀ।
ਟੌਸ ਦੀ ਵੀਡੀਓ ਵਿੱਚ ਇਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਕਪਤਾਨ ਮਿਲੇ ਸਨ। 24 ਸਤੰਬਰ ਨੂੰ X ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਦੋਵੇਂ ਕਪਤਾਨ 1 ਮਿੰਟ 40 ਸਕਿੰਟ ਤੇ ਫਿਸਟ ਬੰਪ ਕਰਦੇ ਦਿਖਾਈ ਦੇ ਰਹੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਵਿੱਚ ਜਦੋਂ ਬੰਗਲਾਦੇਸ਼ ਦੇ ਕਪਤਾਨ ਰਵੀ ਸ਼ਾਸਤਰੀ ਨਾਲ ਆਪਣੀ ਟੀਮ ਬਾਰੇ ਚਰਚਾ ਕਰਨ ਤੋਂ ਬਾਅਦ ਮੁਸਕਰਾਉਂਦੇ ਹਨ ਅਤੇ ਸੂਰਿਆਕੁਮਾਰ ਯਾਦਵ ਨੂੰ ਫਿਸਟ ਬੰਪ ਮਾਰਦੇ ਹਨ ਫਿਰ ਸੂਰਿਆਕੁਮਾਰ ਯਾਦਵ ਰਵੀ ਸ਼ਾਸਤਰੀ ਨਾਲ ਗੱਲ ਕਰਦੇ ਹਨ।
ਸਾਨੂੰ ESPN Cricinfo ਦੀ X ਪੋਸਟ ‘ਤੇ ਵੀ ਦੋਵਾਂ ਕਪਤਾਨਾਂ ਦੇ ਫਿਸਟ ਬੰਪ ਵਾਲੀ ਤਸਵੀਰ ਮਿਲੀ ਜਿਸ ਵਿੱਚ ਮੈਚ ਤੋਂ ਪਹਿਲਾਂ ਟਾਸ ਦੇ ਦੌਰਾਨ ਅਤੇ ਮੈਚ ਖਤਮ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਬੰਗਲਾਦੇਸ਼ੀ ਖਿਡਾਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ।
ਤੁਹਾਨੂੰ ਦੱਸ ਦੇਈਏ ਕਿ ਖੇਡਾਂ ਵਿੱਚ ਫਿਸਟ ਬੰਪ ਕਰਨਾ ਇੱਕ ਤਰ੍ਹਾਂ ਦਾ ਦੋਸਤਾਨਾ ਸਵਾਗਤ ਹੁੰਦਾ ਹੈ ਜਿਸ ਵਿੱਚ ਖਿਡਾਰੀ ਹਲਕਾ ਜਿਹਾ ਮੁੱਕਾ ਮਾਰ ਕੇ ਇੱਕ ਦੂਜੇ ਪ੍ਰਤੀ ਸਤਿਕਾਰ ਅਤੇ ਸਹਿਯੋਗ ਦਿਖਾਉਂਦੇ ਹਨ।
ਸੂਰਿਆਕੁਮਾਰ ਯਾਦਵ ਦੀਆਂ ਬੰਗਲਾਦੇਸ਼ ਦੇ ਕਪਤਾਨ ਅਤੇ ਖਿਡਾਰੀਆਂ ਨਾਲ ਫਿਸਟ ਬੰਪ ਅਤੇ ਹੱਥ ਮਿਲਾਉਂਦੇ ਦੀਆਂ ਤਸਵੀਰਾਂ ਫੋਟੋ ਸਟਾਕ ਸਾਈਟ ਗੈਟੀ ਇਮੇਜਸ ‘ਤੇ ਵੀ ਉਪਲਬਧ ਹਨ।
ਜਾਂਚ ਦੌਰਾਨ ਸਾਨੂੰ ਨਿਊਜ਼ ਵਾਇਰ ਏਜੰਸੀ ਆਈਏਐਨਐਸ ਦੀ ਰਿਪੋਰਟ ਵਿੱਚ ਇੱਕ ਤਸਵੀਰ ਮਿਲੀ ਜਿਸ ਵਿੱਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਬੰਗਲਾਦੇਸ਼ ਦੇ ਕਪਤਾਨ ਜ਼ਾਕਿਰ ਅਲੀ ਟੌਸ ਦੌਰਾਨ ਹੱਥ ਮਿਲਾਉਂਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ।

ਟਾਈਮਜ਼ ਆਫ਼ ਇੰਡੀਆ ਦੇ ਰਿਪੋਰਟਰ ਪ੍ਰਤਿਯੂਸ਼ ਰਾਜ ਦੁਆਰਾ ਮੈਦਾਨ ਤੋਂ ਲਈ ਗਈ ਇੱਕ ਤਸਵੀਰ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਖਿਡਾਰੀਆਂ ਨੇ ਭਾਰਤ-ਬੰਗਲਾਦੇਸ਼ ਮੈਚ ਦੌਰਾਨ ਹੱਥ ਮਿਲਾਇਆ ਸੀ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਇੱਕ ਲਾਈਨ ਵਿੱਚ ਖੜ੍ਹੇ ਹੋ ਕੇ ਹੱਥ ਮਿਲਾਉਂਦੇ ਦੇਖਿਆ ਜਾ ਸਕਦਾ ਹੈ।

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦੁਆਰਾ ਏਸ਼ੀਆ ਕੱਪ ਵਿੱਚ ਬੰਗਲਾਦੇਸ਼ੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਉਣ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Sources
X Post by GSMS Media, September 24, 2025
X Post by ESPNCricinfo, September 25, 2025
X Post by Sporttify, September 24, 2025
Report by Times of India
Getty Images
Report by IANS, September 24, 2025