Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਰਸ਼ੀਆ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਇਸਕੋਨ ਦੁਆਰਾ ਰਾਹਤ ਕਾਰਜ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਰਸ਼ੀਆ ਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚ ਯੂਕ੍ਰੇਨ ਚ ਮਾਨਵੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਹਜ਼ਾਰਾਂ ਦੀ ਸੰਖਿਆ ਚ ਦੇਸ਼ਵਾਸੀ ਯੂਕਰੇਨ ਛੱਡ ਕੇ ਦੂਜੇ ਦੇਸ਼ਾਂ ਚ ਪਨਾਹ ਲੈਣ ਦੇ ਲਈ ਸੀਮਾ ਪਾਰ ਕਰ ਰਹੇ ਹਨ। ਇਸ ਦੌਰਾਨ ਤਮਾਮ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੁਆਰਾ ਆਪਣੇ ਆਪਣੇ ਸਰਰ ਤੇ ਮੁਸੀਬਤ ਦੀ ਘੜੀ ਵਿੱਚ ਯੂਕਰੇਨ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਪਰ ਯੂਕਰੇਨ ਵਿੱਚ ਯੁੱਧ ਜਿਹੇ ਹਾਲਾਤਾਂ ਦੇ ਕਾਰਨ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ।

ਰਸ਼ੀਆ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਫਰਜ਼ੀ ਦਾਅਵੇ ਵਾਇਰਲ ਹੋ ਰਹੇ ਹਨ। Newschecker ਦੁਆਰਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰਸ਼ੀਆ ਯੂਕਰੇਨ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖ਼ਬਰਾਂ ਤੇ ਕੰਮ ਕੀਤਾ ਜਾ ਰਿਹਾ ਹੈ। ਰੁੱਸੀਆਂ ਯੂਕਰੇਨ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖ਼ਬਰਾਂ ਨੂੰ ਇੱਥੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਕਈ ਯੂਜ਼ਰ ਰੱਸੀਆਂ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨੂੰ ਲੈ ਕੇ ਦਾਅਵੇ ਭੇਜ ਰਹੇ ਹਨ।
ਇਸੇ ਕੜੀ ਵਿਚ ਰਸ਼ੀਆ ਯੂਕਰੇਨ ਵਿਚਾਲੇ ਜੰਗ ਦੇ ਵਿਚਕਾਰ ਇਸਕੋਨ ਦੁਆਰਾ ਰਾਹਤ ਕਾਰਜ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਅਸੀਂ ਆਪਣੀ ਜਾਂਚ ਸ਼ੁਰੂ ਕੀਤੀ।
ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਸਕੋਨ ਦੀ ਅਧਿਕਾਰਿਕ ਵੈੱਬਸਾਈਟ ਸਮੇਤ ਕਈ ਹੋਰਨਾਂ ਵੈੱਬਸਾਈਟਾਂ ਦੁਆਰਾ ਵੀ ਪ੍ਰਕਾਸ਼ਤ ਮਿਲੀ।

ਇਸਕੌਨ ਦੀ ਅਧਿਕਾਰਿਕ ਵੈੱਬਸਾਈਟ ਤੇ ਇਸ ਤਸਵੀਰ ਨੂੰ Chechnya ਵਿਚ ਰਾਹਤ ਕਾਰਜ ਦੌਰਾਨ ਦੱਸਿਆ ਗਿਆ ਹੈ ਹਾਲਾਂਕਿ ਇਹ ਤਸਵੀਰ ਕਦੋਂ ਦੀ ਹੈ ਇਸ ਨੂੰ ਲੈ ਕੇ ਵੈੱਬਸਾਈਟ ਦੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ। Chechnya ਰੂਸ ਦੇ ਦੱਖਣੀ ਹਿੱਸੇ ਵਿਚ ਸਥਿਤ ਦੇਸ਼ ਹੈ ਜਿਸ ਦੀ ਸੀਮਾ ਰੂਸ ਦੇ ਨਾਲ ਲੱਗੀ ਹੋਈ ਹੈ ਅਤੇ ਇਸ ਦਾ ਕੁਝ ਹਿੱਸਾ ਜੌਰਜੀਆ ਨਾਲ ਵੀ ਲੱਗਿਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਦੱਸਦਈਏ ਕਿ Applied Sciences ਦੁਆਰਾ 3 ਅਕਤੂਬਰ 2014 ਨੂੰ ਪ੍ਰਕਾਸ਼ਿਤ ਇਕ ਲੇਖ ਵਿੱਚ ਵੀ ਵਾਇਰਲ ਤਸਵੀਰ ਮੌਜੂਦ ਹੈ। ਇਸ ਤੋਂ ਇਲਾਵਾ ਸਾਨੂੰ ਵਾਇਰਲ ਤਸਵੀਰ ਵਿਕੀਪੀਡੀਆ ਤੇ ਵੀ ਪ੍ਰਕਾਸ਼ਿਤ ਮਿਲੀ। ਵੈੱਬਸਾਈਟ ਤੇ ਵਾਇਰਲ ਤਸਵੀਰ ਨੂੰ ਲੈ ਕੇ ਮੌਜੂਦ ਜਾਣਕਾਰੀ ਦੇ ਮੁਤਾਬਕ ਇਹ ਤਸਵੀਰ 21 ਫ਼ਰਵਰੀ 2009 ਨੂੰ ਵੈੱਬਸਾਈਟ ਤੇ ਅਪਲੋਡ ਕੀਤੀ ਗਈ ਸੀ।

ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਵੀ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਸਕੌਨ ਦੁਆਰਾ ਸਾਲ 2019 ਵਿੱਚ ਪ੍ਰਕਾਸ਼ਿਤ ਆਰਟੀਕਲ ‘ਚ ਅਪਲੋਡ ਮਿਲੀ।

ਦੱਸ ਦਈਏ ਕਿ ਵਾਇਰਲ ਤਸਵੀਰ ਫਲੋਰਿਡਾ ਦੇ Alachua ਸਥਿਤ ਹਰੇ ਕ੍ਰਿਸ਼ਨਾ ਮੰਦਿਰ ਦੀ ਹੈ ਜਿਸ ਨੂੰ Jivana Wilhoit ਨਾਮਕ ਫੋਟੋਗ੍ਰਾਫਰ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ ਸੀ।

ਆਪਣੀ ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਸਕੌਨ ਦੁਆਰਾ ਰਸ਼ੀਆ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਵਿਚਕਾਰ ਰਾਹਤ ਕਾਰਜ ਕੀਤਾ ਜਾ ਰਿਹਾ ਹੈ ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਇਸਕੌਨ ਪੱਤਰਕਾਰ ਅਦਿੱਤੀ ਰਾਜ ਕਾਲ ਅਤੇ ਇਸਕੌਨ ਦੇ ਕਮਿਊਨਿਕੇਸ਼ਨ ਡਾਇਰੈਕਟਰ ਤੇ ਪ੍ਰੇਰਨਾ ਫੋਰਮ ਦੇ ਡਾਇਰੈਕਟਰ ਯੁਧਿਸ਼ਟਰ ਗੋਬਿੰਦ ਦਾਸ ਨੇ ਸ਼ੇਅਰ ਕੀਤੀਆਂ ਹਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ। ਵਾਇਰਲ ਹੋ ਰਹੀ ਪਹਿਲੀ ਤਸਵੀਰ ਇਸਕੌਨ ਦੁਆਰਾ Chechnya ਵਿਚ ਰਾਹਤ ਕਾਰਜ ਨਾਲ ਸਬੰਧਤ ਹੈ ਜਦਕਿ ਦੂਜੀ ਤਸਵੀਰ ਫਲੋਰਿਡਾ ਦੇ Alachua ਵਿੱਚ ਸਥਿਤ ਹਰੇ ਕ੍ਰਿਸ਼ਨਾ ਮੰਦਿਰ ਦੀ ਹੈ।
ISKCON: https://www.iskcon.org/photos/food-for-life/olympus-digital-camera.php
Applied Sciences: https://appliedsentience.com/2014/10/03/finding-the-sacred-in-service-to-others/
Allachua Temple: https://www.alachuatemple.com/food/
ISKCON: https://iskcondesiretree.com/profiles/blogs/everyone-lives-in-a-temple-a-realistic-way-to-see-our
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Raushan Thakur
December 1, 2025
Shaminder Singh
August 2, 2025
Shaminder Singh
July 30, 2025