Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਦਿੱਲੀ ‘ਚ ਹਾਲ ਹੀ ਵਿੱਚ ਆਏ 4.0 ਤੀਬਰਤਾ ਵਾਲੇ ਭੂਚਾਲ ਦੀ ਵੀਡੀਓ
ਅਜਿਹੀਆਂ ਪੋਸਟਾਂ ਇੱਥੇ , ਇੱਥੇ ਅਤੇ ਇੱਥੇ ਵੇਖੀਆਂ ਜਾ ਸਕਦੀਆਂ ਹਨ।
ਵਾਇਰਲ ਵੀਡੀਓ ਦੇ ਕੀ ਫ੍ਰੇਮਾਂ ਨੂੰ ਗੂਗਲ ਲੈਂਸ ਨਾਲ ਸਰਚ ਕਰਨ ‘ਤੇ ਸਾਨੂੰ @Jukinmedia ਦੁਆਰਾ 16 ਫਰਵਰੀ, 2021 ਨੂੰ ਅਪਲੋਡ ਇੱਕ ਯੂਟਿਊਬ ਪੋਸਟ ਮਿਲੀ, ਜਿਸ ਵਿੱਚ ਸਾਨੂੰ ਵਾਇਰਲ ਹੋ ਰਹੀ ਹੁਬੂਹੁ ਫੁਟੇਜ ਮਿਲੀ। ਵੀਡੀਓ ਨਾਲ ਕੈਪਸ਼ਨ ਸੀ, “ਜਪਾਨ ਵਿੱਚ ਭੂਚਾਲ ਦੌਰਾਨ ਬਾਥਟਬ ਵਿੱਚੋਂ ਪਾਣੀ ਡੁੱਲ ਗਿਆ”
ਇਹ ਵੀਡੀਓ ਫਰਵਰੀ 2021 ਵਿੱਚ ਇੱਕ ਮੌਸਮ ਭਵਿੱਖਬਾਣੀ ਪਲੇਟਫਾਰਮ, ਦ ਵੈਦਰ ਚੈਨਲ ਦੁਆਰਾ ਵੀ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਜਾਪਾਨ ‘ਚ ਆਏ ਭੂਚਾਲ ਦੌਰਾਨ ਬਾਥਟਬ ਵਿੱਚੋਂ ਪਾਣੀ ਨਿਕਲਦਾ ਦਿਖਾਈ ਦੇ ਰਿਹਾ ਹੈ।
ਫਰਵਰੀ 2021 ਵਿੱਚ ਜਾਪਾਨ ਦੇ ਫੁਕੁਸ਼ੀਮਾ ਪ੍ਰੀਫੈਕਚਰ ਦੇ ਤੱਟ ‘ਤੇ 60 ਕਿਲੋਮੀਟਰ (36 ਮੀਲ) ਦੀ ਡੂੰਘਾਈ ‘ਤੇ 7.3 ਤੀਬਰਤਾ ਦਾ ਵੱਡਾ ਭੂਚਾਲ ਆਇਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਹ ਵੀਡੀਓ ਪਹਿਲਾਂ ਫਿਲੀਪੀਨਜ਼ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਗਿਆ ਸੀ, ਅਤੇ ਦਸੰਬਰ 2023 ਵਿੱਚ ਨਿਊਜ਼ਚੈਕਰ ਦੁਆਰਾ ਇਸਦੀ ਜਾਂਚ ਕੀਤੀ ਗਈ ਸੀ। ਫੈਕਟ ਚੈਕ ਇੱਥੇ ਦੇਖਿਆ ਜਾ ਸਕਦਾ ਹੈ ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਪੁਰਾਣੀ ਵੀਡੀਓ ਨੂੰ ਦਿੱਲੀ ‘ਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Sources
YouTube Video By @Jukinmedia, Dated February 16, 2021
Report By The Weather Channel, Dated February 23, 2021
Vasudha Beri
May 9, 2025
Shaminder Singh
May 5, 2025
Shaminder Singh
April 28, 2025