Claim
ਬੰਗਲਾਦੇਸ਼ੀ ਪ੍ਰਦਰਸ਼ਨਕਾਰੀਆਂ ਨੇ ਹਿੰਦੂ ਕ੍ਰਿਕਟਰ ਲਿਟਨ ਦਾਸ ਦੇ ਘਰ ਨੂੰ ਲਾਈ ਅੱਗ
Fact
ਇਹ ਦਾਅਵਾ ਫਰਜ਼ੀ ਹੈ। ਇਹ ਵੀਡੀਓ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦਾ ਹੈ।
ਬੰਗਲਾਦੇਸ਼ ਵਿਚ ਆਜ਼ਾਦੀ ਘੁਲਾਟੀਆਂ ਦੇ ਵੰਸ਼ਜਾਂ ਲਈ 30 ਫੀਸਦੀ ਰਾਖਵੇਂਕਰਨ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਕੁਝ ਹਫਤੇ ਪਹਿਲਾਂ ਸ਼ੁਰੂ ਹੋਏ ਵਿਦਿਆਰਥੀ ਪ੍ਰਦਰਸ਼ਨ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਸੀ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਪੂਰੇ ਬੰਗਲਾਦੇਸ਼ ਵਿਚ ਅਸ਼ਾਂਤੀ ਅਤੇ ਹਿੰਸਾ ਦਾ ਮਾਹੌਲ ਹੈ, ਜਿਸ ਵਿਚ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਹਿੰਸਾ ਦੇ ਵਿਚਕਾਰ, ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ੀ ਪ੍ਰਦਰਸ਼ਨਕਾਰੀਆਂ ਨੇ ਹਿੰਦੂ ਕ੍ਰਿਕਟਰ ਲਿਟਨ ਦਾਸ ਦੇ ਘਰ ਨੂੰ ਅੱਗ ਲਗਾ ਦਿੱਤੀ।

Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਅਸੀਂ ਪਾਇਆ ਕਿ ਇਹ ਤਸਵੀਰ ਲਿਟਨ ਦਾਸ ਦੇ ਘਰ ਦੀ ਨਹੀਂ ਸਗੋਂ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਪੱਖੀ ਸੰਸਦ ਮੈਂਬਰ ਮਸ਼ਰਫੇ ਬਿਨ ਮੁਰਤਜ਼ਾ ਦੀ ਹੈ। ਪ੍ਰਥਮ ਆਲੋ , ਢਾਕਾ ਟ੍ਰਿਬਿਊਨ ਅਤੇ ਯੂ.ਐਨ.ਬੀ.ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਮਸ਼ਰਫੀ ਦੇ ਨਰੈਲ ਹਾਊਸ ਨੂੰ ਅੱਗ ਲਗਾ ਦਿੱਤੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?


UNB ਦੀ ਰਿਪੋਰਟ ਵਿੱਚ ‘ਫਾਇਰ ਇਨ ਮਸ਼ਰਾਫੀ ਦੇ ਨਰੇਲ ਹਾਊਸ’ ਦੇ ਕੈਪਸ਼ਨ ਵਾਲੀ ਤਸਵੀਰ ਨੂੰ ਵਾਇਰਲ ਪੋਸਟ ‘ਚ ਨਜ਼ਰ ਆ ਰਹੇ ਘਰ ਨਾਲ ਤੁਲਨਾ ਕਰਨ ਤੇ ਅਸੀਂ ਪਾਇਆ ਕਿ ਦੋਵੇਂ ਤਸਵੀਰਾਂ ਇੱਕ ਸਮਾਨ ਹਨ।

ਵੱਖ-ਵੱਖ ਰਿਪੋਰਟਾਂ ਅਨੁਸਾਰ ਦੇਸ਼ ਭਰ ਵਿੱਚ ਅਵਾਮੀ ਲੀਗ ਦੇ ਵੱਖ-ਵੱਖ ਪਾਰਟੀ ਦਫ਼ਤਰਾਂ ਵਿੱਚ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਅਤੇ ਸ਼ਾਕਿਬ ਦੇ ਪਾਰਟੀ ਦਫਤਰ ਨੂੰ ਅੱਗ ਲਗਾ ਦਿੱਤੀ ਗਈ। ਅਵਾਮੀ ਪੱਖੀ ਆਗੂਆਂ ਦੇ ਘਰਾਂ ‘ਤੇ ਵੀ ਹਮਲੇ ਕੀਤੇ ਗਏ ਅਤੇ ਭੰਨਤੋੜ ਕੀਤੀ ਗਈ। ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 32 ਲੋਕ ਮਾਰੇ ਗਏ ਅਤੇ 817 ਜ਼ਖਮੀ ਹੋਏ। ਹਾਲਾਂਕਿ, ਕਿਸੇ ਵੀ ਮੀਡੀਆ ਰਿਪੋਰਟ ਜਾਂ ਸੋਸ਼ਲ ਮੀਡੀਆ ਹੈਂਡਲ ( ਫੇਸਬੁੱਕ , ਇੰਸਟਾਗ੍ਰਾਮ , ਯੂਟਿਊਬ ) ‘ਤੇ ਲਿਟਨ ਦਾਸ ਦੇ ਘਰ ਨੂੰ ਅੱਗ ਲਗਾਉਣ ਦੀ ਘਟਨਾ ਬਾਰੇ ਕੋਈ ਸਬੂਤ ਨਹੀਂ ਮਿਲਿਆ ਹੈ।
Conclusion
ਇਹ ਦਾਅਵਾ ਫਰਜ਼ੀ ਹੈ। ਇਹ ਵੀਡੀਓ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦਾ ਹੈ।
Result: False
Sources
Dhaka tribune & UNB
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ