Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਵਿਚ ਇੱਕ ਵਿਅਕਤੀ ਟੀਵੀ ਦੀ ਸਕਰੀਨ ਵੱਲ ਵੇਖ ਰਿਹਾ ਹੈ। ਇਸ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਬੰਗਲਾਦੇਸ਼ੀ ਕ੍ਰਿਕੇਟਰ ਲਿਟਨ ਦਾਸ ਖੁਦ ਹਨ ਜੋ ਕਿ ਆਪਣੇ ਘਰ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖਬਰ ਦੇਖ ਰਹੇ ਹਨ। ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਟੀਵੀ ਦੀ ਸਕਰੀਨ ‘ਤੇ ਲਿਖਿਆ ਹੈ, “ਬੰਗਲਾਦੇਸ਼ ਵਿਖੇ ਹਿੰਦੂ ਕ੍ਰਿਕੇਟਰ ਦਾ ਘਰ ਫੂੰਕਿਆ?”
ਫੇਸਬੁੱਕ ਯੂਜ਼ਰ “Harminder Singh” ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਪਿਛਲੇ ਦਿਨੀਂ ਦੰਗਈ ਮੀਡੀਆ ਵੱਲੋਂ ਫੈਲਾਈ ਗਈ ਝੂਠੀ ਖ਼ਬਰ ਕਿ ਲਿਟਨ ਦਾਸ (ਹਿੰਦੂ ਕ੍ਰਿਕਟਰ ) ਦੇ ਘਰ ਨੂੰ ਬੰਗਲਾਦੇਸ਼ੀ ਮੁਸਲਮਾਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਵਾਲੀ ਖ਼ਬਰ ਖੁਦ ਲਿਟਨ ਦਾਸ ਆਪਣੇ ਘਰ ਵਿੱਚ ਖੜ੍ਹੇ ਟੀ ਵੀ ਤੇ ਸੁਣ ਰਹੇ ਨੇ।”
Fact Check/Verification
ਦਾਅਵੇ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਇਹ ਤਸਵੀਰ ਮਾਰਚ 2020 ਨੂੰ ਅਦਾਕਾਰ ਇਸਲਾਹ ਦੁਆਰਾ ਆਪਣੇ X ਅਕਾਊਂਟ ਤੇ ਅਪਲੋਡ ਮਿਲੀ। ਇਸ ਤਸਵੀਰ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ-ਮੰਤਰੀ ਬੋਰਿਸ ਜੌਹਨਸਨ ਨੂੰ ਬੋਲਦਿਆਂ ਦੇਖਿਆ ਜਾ ਸਕਦਾ ਹੈ।
ਸਾਨੂੰ ਇਸਲਾਹ ਦੇ ਟਵਿੱਟਰ ਅਕਾਊਂਟ ਤੇ ਇਸ ਤਸਵੀਰ ਨਾਲ ਮਿਲਦੀ ਜੁਲਦੀਆਂ ਹੋਰ ਵੀ ਤਸਵੀਰਾਂ ਮਿਲੀਆਂ।
ਇਸਲਾਹ ਨੇ ਵਾਇਰਲ ਤਸਵੀਰ ਵਿਚ ਦਰਸ਼ਾਏ ਹੁਬੂਹੁ ਕੰਟੇਂਟ ਉੱਤੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਵੀ ਸਾਂਝੀ ਕੀਤੀ ਸੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਵਾਇਰਲ ਤਸਵੀਰ ਲਿਟਨ ਦਾਸ ਦੀ ਨਹੀਂ ਸਗੋਂ ਅਦਾਕਾਰ ਇਸਲਾਹ ਦੀ ਹੈ।
Result: False
Our Sources
Twitter Post by Islah, Dated March 24, 2020
Twitter Post by Islah, Dated January 27, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.