ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਮੱਧ ਪ੍ਰਦੇਸ਼ ਦੇ ਰੀਵਾ ਵਿੱਚ ਔਰਤਾਂ ਨੂੰ ਜ਼ਮੀਨ ਵਿੱਚ ਜਿੰਦਾ ਦਬਾਉਣ ਦੀ...

ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਔਰਤਾਂ ਨੂੰ ਜ਼ਮੀਨ ਵਿੱਚ ਜਿੰਦਾ ਦਬਾਉਣ ਦੀ ਕੋਸ਼ਿਸ਼ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਮੱਧ ਪ੍ਰਦੇਸ਼ ਦੇ ਰੀਵਾ ‘ਚ ਦੋ ਦਲਿਤ ਔਰਤਾਂ ने ਜਦੋਂ ਆਪਣੇ ਖੇਤ ‘ਚ ਸੜਕ ਬਣਾਉਣ ਦਾ ਵਿਰੋਧ ਕੀਤਾ ਤੇ ਉੱਚ ਜਾਤੀ ਦੇ ਗੁੰਡਿਆਂ ਨੇ ਉਹਨਾਂ ਨੂੰ ਜ਼ਮੀਨ ‘ਚ ਦੱਬ ਦਿੱਤਾ

Fact
ਵਾਇਰਲ ਵੀਡੀਓ ਦੇ ਨਾਲ ਜਾ ਰਿਹਾ ਦਾਅਵਾ ਗਲਤ ਹੈ। ਇਸ ਮਾਮਲੇ ਵਿੱਚ ਕੋਈ ਵੀ ਜਾਤੀ ਐਂਗਲ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਲੋਕ ਜ਼ਮੀਨ ‘ਚ ਦੱਬੀਆਂ ਦੋ ਔਰਤਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਉੱਚ ਜਾਤੀ ਦੇ ਗੁੰਡਿਆਂ ਨੇ ਦਲਿਤ ਔਰਤਾਂ ਨੂੰ ਜ਼ਿੰਦਾ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ। ਰੂਹ ਕੰਬਾਊ ਇਸ ਵੀਡੀਓ ਦੇ ਵਿਚ ਦੋ ਔਰਤਾਂ ਨੂੰ ਜ਼ਮੀਨ ਅੰਦਰ ਲਾਲ ਰੇਤੇ ਵਿਚ ਦੱਬਿਆ ਵੇਖਿਆ ਜਾ ਸਕਦਾ ਸੀ।

ਐਕਸ ਯੂਜ਼ਰ “Jaspinder Kaur Udhoke” ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਮੱਧ ਪ੍ਰਦੇਸ਼ ਦੇ ਰੀਵਾ ‘ਚ ਦੋ ਦਲਿਤ ਔਰਤਾਂ ने ਜਦੋਂ ਆਪਣੇ ਖੇਤ ‘ਚ ਸੜਕ ਬਣਾਉਣ ਦਾ ਵਿਰੋਧ ਕੀਤਾ ਤੇ ਉੱਚ ਜਾਤੀ ਦੇ ਗੁੰਡਿਆਂ ਨੇ ਉਹਨਾਂ ਨੂੰ ਜ਼ਮੀਨ ‘ਚ ਦੱਬ ਦਿੱਤਾ।”

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ 21 ਜੁਲਾਈ, 2024 ਨੂੰ ਦੈਨਿਕ ਭਾਸਕਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ । ਵਾਇਰਲ ਵੀਡੀਓ ਦੇ ਦ੍ਰਿਸ਼ ਇਸ ਰਿਪੋਰਟ ਵਿੱਚ ਮੌਜੂਦ ਹਨ।

ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਔਰਤਾਂ ਨੂੰ ਜ਼ਮੀਨ ਵਿੱਚ ਜਿੰਦਾ ਦਬਾਉਣ ਦੀ ਕੋਸ਼ਿਸ਼ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਰੇਵਾ ਜ਼ਿਲੇ ਦੇ ਮਾਂਗਵਾਂ ਥਾਣੇ ਦੇ ਪਿੰਡ ਗੰਗੇਵ ਚੌਕੀ ਦਾ ਹੈ ਜਿੱਥੇ ਇੱਕ ਜ਼ਮੀਨ ‘ਤੇ ਸੜਕ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਇਸੇ ਪਿੰਡ ਦੇ ਗੋਕਰਨ ਪ੍ਰਸਾਦ ਪਾਂਡੇ ਅਤੇ ਮਹਿੰਦਰ ਪ੍ਰਸਾਦ ਪਾਂਡੇ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜੀਵੇਸ਼ ਕੁਮਾਰ ਪਾਂਡੇ ਅਤੇ ਸ਼ਿਵੇਸ਼ ਕੁਮਾਰ ਪਾਂਡੇ ਉਨ੍ਹਾਂ ਨੂੰ ਰੋਕ ਰਹੇ ਸਨ। ਇਹ ਮਾਮਲਾ 20 ਜੁਲਾਈ ਦਾ ਦੱਸਿਆ ਜਾ ਰਿਹਾ ਹੈ।  

ਝਗੜੇ ਦੌਰਾਨ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈਸੀ । ਇਸ ਤੋਂ ਬਾਅਦ ਗੋਕਰਨ ਅਤੇ ਮਹਿੰਦਰ ਪਾਂਡੇ ਦੀ ਸਲਾਹ ‘ਤੇ ਨਜ਼ਦੀਕੀ ਪਿੰਡ ਦਾ ਇੱਕ ਵਿਅਕਤੀ ਰਾਜੇਸ਼ ਸਿੰਘ ਆਪਣੇ ਟਰੱਕ ‘ਚ ਮਿੱਟੀ ਲੈ ਕੇ ਆ ਗਿਆ। ਟਰੱਕ ਵਿੱਚੋਂ ਆਈ ਮਿੱਟੀ ਦੂਜੀ ਧਿਰ ਦੇ ਜਿਵੇਸ਼ ਕੁਮਾਰ ਪਾਂਡੇ ਦੀ ਪਤਨੀ ਮਮਤਾ ਪਾਂਡੇ ਅਤੇ ਸ਼ਿਵੇਸ਼ ਕੁਮਾਰ ਪਾਂਡੇ ਦੀ ਪਤਨੀ ਆਸ਼ਾ ਪਾਂਡੇ ’ਤੇ ਪਾ ਦਿੱਤੀ ਗਈ। ਹਾਲਾਂਕਿ, ਉਥੇ ਮੌਜੂਦ ਪਿੰਡ ਵਾਸੀਆਂ ਨੇ ਦੋਵਾਂ ਔਰਤਾਂ ਨੂੰ ਬਚਾਇਆ ਅਤੇ ਬਾਹਰ ਕੱਢ ਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਅਤੇ ਫਿਰ ਉਥੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। 

ਨਵੀਂ ਦੁਨੀਆ ਦੀ ਰਿਪੋਰਟ ਮੁਤਾਬਕ ਰੇਵਾ ਦੇ ਮਾਂਗਵਾਂ ਥਾਣੇ ਦੇ ਪਿੰਡ ਹਿਨੌਤਾ ਕੋਠਾਰ ‘ਚ ਵਾਪਰੀ ਇਸ ਘਟਨਾ ‘ਚ ਪਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ‘ਚ ਵਾਹਨ ਮਾਲਕ ਰਾਜੇਸ਼ ਸਿੰਘ, ਡਰਾਈਵਰ ਪ੍ਰਦੀਪ ਕੋਲ ਅਤੇ ਦੂਜੀ ਧਿਰ ਦੇ ਵਿਪਨ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਗੋਕਰਨ ਪਾਂਡੇ ਅਤੇ ਆਕਾਸ਼ ਪਾਂਡੇ ਦੀ ਭਾਲ ਜਾਰੀ ਹੈ। ਇਸ ਤੋਂ ਇਲਾਵਾ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਪਰੀ ਇਸ ਘਟਨਾ ਸਬੰਧੀ ਰਿਪੋਰਟ ਵਿੱਚ ਵੀ ਉਹੀ ਜਾਣਕਾਰੀ ਦਿੱਤੀ ਗਈ ਹੈ ਜੋ ਉੱਪਰ ਮੌਜੂਦ ਹੈ।

ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਔਰਤਾਂ ਨੂੰ ਜ਼ਮੀਨ ਵਿੱਚ ਜਿੰਦਾ ਦਬਾਉਣ ਦੀ ਕੋਸ਼ਿਸ਼ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

ਇਸ ਸਬੰਧੀ ਰੀਵਾ ਜ਼ਿਲੇ ਦੇ ਐੱਸਪੀ ਦੇ ਐਕਸ ਅਕਾਊਂਟ ਤੋਂ ਟਵੀਟ ਕੀਤਾ ਗਿਆ ਪ੍ਰੈਸ ਰਿਲੀਜ਼ ਵੀ ਮਿਲਿਆ।

ਜਾਂਚ ਦੌਰਾਨ, ਸਾਨੂੰ ਮੱਧ ਪ੍ਰਦੇਸ਼ ਪੁਲਿਸ ਦੇ ਅਧਿਕਾਰੀ ਵੱਲੋਂ 21 ਜੁਲਾਈ, 2024 ਨੂੰ ਟਵੀਟ ਕੀਤਾ ਗਿਆ ਇੱਕ ਵੀਡੀਓ ਵੀ ਮਿਲਿਆ। ਏਡੀਜੀ ਲਾਅ ਐਂਡ ਆਰਡਰ ਜੈਦੀਪ ਪ੍ਰਸਾਦ ਨੇ ਵੀਡੀਓ ਵਿੱਚ ਸਪੱਸ਼ਟ ਕੀਤਾ ਹੈ ਕਿ ਪੀੜਤ ਮਹਿਲਾ ਆਸ਼ਾ ਪਾਂਡੇ ਅਤੇ ਮਮਤਾ ਪਾਂਡੇ ਆਦਿਵਾਸੀ ਜਾਂ ਦਲਿਤ ਨਹੀਂ ਹਨ। ਉਹਨਾਂ ਨੇ ਦਾਅਵੇ ਦਾ ਖੰਡਨ ਕੀਤਾ।

Conclusion

ਵਾਇਰਲ ਵੀਡੀਓ ਦੇ ਨਾਲ ਜਾ ਰਿਹਾ ਦਾਅਵਾ ਗਲਤ ਹੈ। ਇਸ ਮਾਮਲੇ ਵਿੱਚ ਕੋਈ ਵੀ ਜਾਤੀ ਐਂਗਲ ਨਹੀਂ ਹੈ।

Result: False

Our Sources
Article Published by Dainik Bhaskar on 21st July 2024
Article Published by Nayi Duniya on 23rd July 2024
Tweet by REWA SP on 21st July 2024
Tweet by MP Police on 21st July 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular