ਰਸ਼ੀਆ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੌਰਾਨ ਸੋਸ਼ਲ ਮੀਡੀਆ ਤੇ ਕਈ ਫ਼ਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਵਿੱਚ ਸੋਸ਼ਲ ਮੀਡੀਆ ਤੇ ਇਕ ਭਾਵੁਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੈਨਿਕ ਨੂੰ ਆਪਣੇ ਸਾਥੀ ਨੂੰ ਗਲੇ ਲਗਾਉਂਦਿਆਂ ਦੇਖਿਆ ਜਾ ਸਕਦਾ ਹੈ।
ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਚ ਦਿਖਾਈ ਦੇ ਰਹੇ ਅਸੈਨਿਕ ਅਸਲ ਦੇ ਵਿੱਚ ਯੂਕਰੇਨ ਦੇ ਫੌਜੀ ਹਨ ਜੋ ਕਿ ਰਸ਼ੀਆ ਨਾਲ ਜੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਪਤਨੀ ਨੂੰ ਅਲਵਿਦਾ ਕਹਿ ਰਹੇ ਹਨ।
ਪੰਜਾਬੀ ਮੀਡੀਆ ਅਦਾਰਾ ‘ਡੇਲੀ ਪੋਸਟ ਪੰਜਾਬੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ ਯੂਕਰੇਨ ਦਾ ਸੈਨਿਕ ਜੰਗ ਤੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਨਾਲ ਜੰਗ ‘ਚ ਤੁਰਦੇ ਸਮੇਂ ਬੇਹੱਦ ਭਾਵੁਕ ਪਲ। ਪਤਾ ਨਹੀਂ ਜਿੱਦਾਂ ਵਾਪਸੀ ਹੋਵੇਗੀ ਜਾਂ ਨਹੀਂ?

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਕਈ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਖੰਗਾਲਿਆ ਪਰ ਸਰਚ ਦੇ ਦੌਰਾਨ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
ਹਾਲਾਂਕਿ ਆਪਣੀ ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕੁਝ ਸੋਸ਼ਲ ਮੀਡੀਆ ਯੂਜ਼ਰ ਨੇ ਕੁਮੈਂਟ ਸੈਕਸ਼ਨ ਵਿਚ ਦੱਸਿਆ ਕਿ ਵਾਇਰਲ ਹੋਈ ਵੀਡੀਓ ਅਸਲ ਨਹੀਂ ਸਗੋਂ ਇਕ ਫ਼ਿਲਮ ‘The war of Chimeras’ ਦਾ ਪਾਰਟ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਯੂਜ਼ਰ ਨੇ ਕੁਮੈਂਟ ਸੈਕਸ਼ਨ ਦੇ ਵਿੱਚ ਫਿਲਮ ਦੇ ਟ੍ਰੇਲਰ ਦਾ ਲਿੰਕ ਵੀ ਅਪਲੋਡ ਕੀਤਾ। ਇਸ ਵੀਡੀਓ ਦੇ ਲਿੰਕ ਫ੍ਰੀ ਵਿਚ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਸੀਨ 20 ਸਕਿੰਟ ਤੋਂ ਬਾਅਦ ਦੇਖੇ ਜਾ ਸਕਦੇ ਹਨ।
ਫਿਲਮ ਦੇ ਟਰੇਲਰ ਨੂੰ ਯੂ ਟਿਊਬ ਚੈਨਲ Geomovies ਨੇ 30 ਅਕਤੂੁਬਰ 2018 ਨੂੰ ਅਪਲੋਡ ਕੀਤਾ ਸੀ। ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਸਪਸ਼ਟ ਹੁੰਦਾ ਹੈ ਕਿ ਇਹ ਇਕ ਫ਼ਿਲਮ ਹੈ ਜਿਸ ਨੂੰ Anastasiia Starozhytska ਤੇ Mariia Starozhytska ਨੇ ਡਾਇਰੈਕਟ ਕੀਤਾ ਸੀ।
ਇਕ ਹੋਰ ਯੂਟਿਊਬ ਚੈਨਲ ‘Mawkiho Production’ ਨੇ ਵੀ ਫਿਲਮ ਦੇ ਕੁਝ ਪਾਰਟ ਨੂੰ ਅਪਰੈਲ 2018 ਵਿੱਚ ਅਪਲੋਡ ਕੀਤਾ। ਇਸ ਵੀਡੀਓ ਦੇ ਕਾਫ਼ੀ ਸੀਨ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਹਨ।
‘The war of Chimeras’ ਇਕ ਯੂਕਰੇਨੀਅਨ ਫਿਲਮ ਹੈ ਜੋ ਕਿ ਮਾਰਚ 2017 ਵਿੱਚ ਰਿਲੀਜ਼ ਹੋਈ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਸਲ ਦੇ ਵਿੱਚ ਯੂਕਰੇਨੀਅਨ ਫਿਲਮ ਦਾ ਸੀਨ ਹੈ ਜਿਸ ਨੂੰ ਰਸ਼ੀਆ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False Context/False
Our Sources
YouTube video by Mawkiho Production
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ