Fact Check
ਮੁੰਬਈ ਦੇ ਤੂਫ਼ਾਨ ਦੀ ਹੈ ਇਹ ਵੀਡੀਓ?
Claim
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ ਦੀ ਹੈ ਜਿਥੇ 25 ਮਈ 2025 ਨੂੰ ਆਏ ਬਵੰਡਰ ਦੇ ਕਾਰਨ ਇੱਕ ਲੱਖ ਲੋਕਾਂ ਦੀ ਮੌਤ ਹੋ ਗਈ ਅਤੇ 35 ਹਜ਼ਾਰ ਜਖਮੀ ਹੋ ਗਏ।

Fact Check/Verification
ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਗੂਗਲ ‘ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ ਪਰ ਸਾਨੂੰ ਅਜਿਹੀ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਕਾਫੀ ਚਮਕਦਾਰ ਹੈ ਅਤੇ ਵੀਡੀਓ ਦੇ ਕੁਝ ਹਿੱਸੇ ਧੁੰਦਲੇ ਦਿਖਾਈ ਦੇ ਰਹੇ ਸਨ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ Was It AI ਨਾਲ ਇਸ ਵੀਡੀਓ ਦੇ ਫਰੇਮਾਂ ਦੀ ਜਾਂਚ ਕੀਤੀ। Was It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਵੀਡੀਓ ਦੇ ਫਰੇਮ ਏਆਈ ਦੁਆਰਾ ਤਿਆਰ ਕੀਤੀ ਗਈ ਹੈ।

ਅਸੀਂ Is It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਵੀਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ।

Conclusion
ਜਾਂਚ ਕਰਨ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
Sources
Was It AI.
Is it AI