Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਮੁਜ਼ੱਫਰਨਗਰ ਵਿੱਚ ਖਾਣੇ ਦਾ ਬਿੱਲ ਭਰਨ ਤੋਂ ਬਚਣ ਲਈ ਕਾਂਵੜੀਆਂ ਨੇ ਖੁਦ ਹੀ ਵੇਜ ਬਿਰਿਆਨੀ ਦੀ ਪਲੇਟ ਵਿੱਚ ਹੱਡੀਆਂ ਪਾ ਦਿੱਤੀਆਂ
ਨਹੀਂ, ਇਹ ਘਟਨਾ ਗੋਰਖਪੁਰ ਦੀ ਹੈ ਅਤੇ ਕਾਂਵੜੀਆਂ ਇਸ ਵਿੱਚ ਸ਼ਾਮਲ ਨਹੀਂ ਸਨ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਜ਼ੱਫਰਨਗਰ ਵਿੱਚ ਖਾਣੇ ਦਾ ਬਿੱਲ ਭਰਨ ਤੋਂ ਬਚਣ ਲਈ ਕਾਂਵੜੀਆਂ ਨੇ ਖੁਦ ਸ਼ਾਕਾਹਾਰੀ ਬਿਰਿਆਨੀ ਦੀ ਥਾਲੀ ਵਿੱਚ ਹੱਡੀਆਂ ਪਾ ਕੇ ਹੰਗਾਮਾ ਕੀਤਾ।
ਵਾਇਰਲ ਵੀਡੀਓ ਵਿੱਚ ਸੀਸੀਟੀਵੀ ਫੁਟੇਜ ਹੈ ਜਿਸ ‘ਚ ਕੁਝ ਲੋਕ ਖਾਣਾ ਖਾਂਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇੱਕ ਮੇਜ਼ ‘ਤੇ ਬੈਠਾ ਇੱਕ ਵਿਅਕਤੀ ਦੂਜੇ ਮੇਜ਼ ‘ਤੇ ਬੈਠੇ ਇੱਕ ਵਿਅਕਤੀ ਨੂੰ ਕੁਝ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਇੱਕ ਟੈਕਸਟ ਵੀ ਹੈ ਜਿਸ ਵਿੱਚ ਲਿਖਿਆ ਹੈ, “ਨੌਜਵਾਨ ਨੇ ਖੁਦ ਹੀ ਵੇਜ ਥਾਲੀ ਵਿੱਚ ਹੱਡੀ ਪਾ ਦਿੱਤੀ, ਰੈਸਟੋਰੈਂਟ ਦੁਆਰਾ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਇਹ ਹਰਕਤ ਸਾਫ਼ ਦਿਖਾਈ ਦੇ ਰਹੀ ਹੈ”।
ਇਹ ਸੀਸੀਟੀਵੀ ਫੁਟੇਜ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਦੇ ਸੰਬੰਧ ਵਿੱਚ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਾਂਵੜੀਆਂ ਨੇ ਮੀਰਾਪੁਰ ਵਿੱਚ ਸ਼ੁੱਧ ਲੱਕੀ ਰੈਸਟੋਰੈਂਟ ਦੇ ਮਾਲਕ ਦੇ ਮੁਸਲਮਾਨ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਹੰਗਾਮਾ ਮਚਾ ਦਿੱਤਾ।
ਵੀਡੀਓ ਨੂੰ ਵਾਇਰਲ ਦਾਅਵੇ ਵਾਲੇ ਕੈਪਸ਼ਨ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਿਖਿਆ ਹੈ,”ਕਾਵੜ ਯਾਤਰਾ ਦੌਰਾਨ, ਕਾਵੜੀਆਂ ਨੇ ਆਪਣੀ ਵੇਜ ਬਿਰਿਆਨੀ ਵਿੱਚ ਚਿਕਨ ਦੀ ਹੱਡੀ ਮਿਲਣ ਤੋਂ ਬਾਅਦ ਸ਼ੁੱਧ ਲੱਕੀ ਢਾਬੇ ‘ਤੇ ਹੰਗਾਮਾ ਕੀਤਾ। ਢਾਬਾ ਸੰਚਾਲਕ ਨੇ ਸੀਸੀਟੀਵੀ ਫੁਟੇਜ ਵਾਇਰਲ ਕਰ ਦਿੱਤੀ ਹੈ ਜਿਸ ਵਿਚ ਸਾਫ਼ ਦੇਖ ਸਕਦੇ ਹੋ ਕਿ ਉਹ ਖੁਦ ਹੱਡੀ ਨੂੰ ਆਪਣੀ ਪਲੇਟ ਵਿੱਚ ਕਿਵੇਂ ਰੱਖਦੇ ਹਨ ਤਾਂ ਜੋ ਪੈਸੇ ਨਾ ਦੇਣੇ ਪੈਣ।”

ਵਾਇਰਲ ਵੀਡੀਓ ਦੀ ਜਾਂਚ ਕਰਦੇ ਹੋਏ ਵੀਡੀਓ ਦੇ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ 3 ਅਗਸਤ ਨੂੰ ਦੈਨਿਕ ਭਾਸਕਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਵੀਡੀਓ ਨਾਲ ਸਬੰਧਤ ਕਈ ਦ੍ਰਿਸ਼ ਸਨ।

ਇਹ ਘਟਨਾ 31 ਜੁਲਾਈ, 2025 ਨੂੰ ਗੋਰਖਪੁਰ ਦੇ ਬਿਰਿਆਨੀ ਬੇ ਰੈਸਟੋਰੈਂਟ ਵਿੱਚ ਵਾਪਰੀ ਸੀ ਜਿਥੇ 12-13 ਲੋਕ ਖਾਣਾ ਖਾਣ ਆਏ ਸਨ ਅਤੇ ਉਨ੍ਹਾਂ ਨੇ ਸ਼ਾਕਾਹਾਰੀ ਅਤੇ ਨਾਨ-ਸ਼ਾਕਾਹਾਰੀ ਦੋਵੇਂ ਤਰ੍ਹਾਂ ਦਾ ਖਾਣਾ ਆਰਡਰ ਕੀਤਾ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਆਪਣੇ ਸ਼ਾਕਾਹਾਰੀ ਭੋਜਨ ਵਿੱਚ ਹੱਡੀ ਮਿਲਣ ਦੀ ਸ਼ਿਕਾਇਤ ਕਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ, ਰੈਸਟੋਰੈਂਟ ਦੇ ਮਾਲਕ ਨੇ ਵਾਇਰਲ ਸੀਸੀਟੀਵੀ ਫੁਟੇਜ ਜਾਰੀ ਕੀਤੀ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਆਪਣੇ ਦੋਸਤ ਨੂੰ ਹੱਡੀ ਦਾ ਟੁਕੜਾ ਦਿੱਤਾ ਸੀ ਜੋ ਮੰਚੂਰੀਅਨ ਖਾ ਰਿਹਾ ਸੀ।
ਇਸ ਤੋਂ ਇਲਾਵਾ ਸਾਨੂੰ 3 ਅਗਸਤ, 2025 ਨੂੰ NDTV ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਵੀ ਦੱਸਿਆ ਗਿਆ ਸੀ ਕਿ ਨੌਜਵਾਨਾਂ ਵੱਲੋਂ ਕੀਤੇ ਗਏ ਹੰਗਾਮੇ ਤੋਂ ਬਾਅਦ, ਰੈਸਟੋਰੈਂਟ ਦੇ ਮਾਲਕ ਰਵੀਕਰ ਸਿੰਘ ਨੇ ਸੀਸੀਟੀਵੀ ਫੁਟੇਜ ਜਾਰੀ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਲੋਕਾਂ ਨੇ ਖੁਦ ਆਪਣੇ ਇੱਕ ਦੋਸਤ ਦੀ ਪਲੇਟ ਵਿੱਚ ਹੱਡੀ ਦਾ ਟੁਕੜਾ ਪਾ ਦਿੱਤਾ ਸੀ ਜੋ ਸ਼ਾਕਾਹਾਰੀ ਭੋਜਨ ਖਾ ਰਿਹਾ ਸੀ। ਇਨ੍ਹਾਂ ਦੋਵਾਂ ਰਿਪੋਰਟਾਂ ਵਿੱਚੋਂ ਕਿਸੇ ਵਿੱਚ ਵੀ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਕਾਂਵੜੀਆਂ ਨਹੀਂ ਦੱਸਿਆ ਗਿਆ।

ਇਸ ਤੋਂ ਬਾਅਦ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਗੋਰਖਪੁਰ ਛਾਉਣੀ ਪੁਲਿਸ ਸਟੇਸ਼ਨ ਦੇ ਐਸਐਚਓ ਸੰਜੇ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਕਾਂਵੜੀਆ ਸ਼ਾਮਲ ਨਹੀਂ ਹੈ ਸਗੋਂ ਉਹ ਲੋਕ ਪਹਿਲਾਂ ਵੀ ਰੈਸਟੋਰੈਂਟ ਗਏ ਸਨ ਅਤੇ ਸਥਾਨਕ ਸਨ। ਉਨ੍ਹਾਂ ਦੇ ਨਾਲ ਲਖਨਊ ਤੋਂ ਇੱਕ ਸਮੂਹ ਵੀ ਸੀ। ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਐਫਆਈਆਰ ਵੀ ਦਰਜ ਨਹੀਂ ਕੀਤੀ ਗਈ ਹੈ।
ਇਸ ਦੌਰਾਨ ਉਹਨਾਂ ਨੇ ਸਬਜ਼ੀਆਂ ਦੀ ਪਲੇਟ ਵਿੱਚ ਹੱਡੀਆਂ ਦੀ ਮੌਜੂਦਗੀ ਦੀ ਨਾ ਤਾਂ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਇਹ ਜਾਂਚ ਸਿਰਫ਼ ਖੁਰਾਕ ਸੁਰੱਖਿਆ ਵਿਭਾਗ ਹੀ ਕਰ ਸਕਦਾ ਹੈ।
ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਗੋਰਖਪੁਰ ‘ਚ ਹੋਈ ਇਸ ਘਟਨਾ ਵਿੱਚ ਕਾਂਵੜੀਆਂ ਸ਼ਾਮਲ ਨਹੀਂ ਸਨ। ਅਸੀਂ ਆਪਣੀ ਜਾਂਚ ਵਿੱਚ ਹੱਡੀਆਂ ਲੱਭਣ ਜਾਂ ਨਾ ਮਿਲਣ ਦੇ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ ਹਾਂ।
Our Sources
Article Published by Dainik Bhaskar on 3rd Aug 2025
Article Published by NDTV on 3rd Aug 2025
Telephonic Conversation with Gorakhpur Cantt SHO