Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੱਤੀਸਗੜ੍ਹ ਵਿਚ ਹੋਏ ਨਕਸਲੀ ਹਮਲੇ ਵਿਚ ਜ਼ਖਮੀ ਹੋਏ ਸੈਨਿਕਾਂ ਨੂੰ ਲਿਜਾਣ ਲਈ ਐਂਬੂਲੈਂਸ ਦੀ ਬਜਾਏ ਟਰੈਕਟਰ-ਟਰਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਅੱਠ ਹਜ਼ਾਰ ਕਰੋੜ ਰੁਪਏ ਦੇ ਜਹਾਜ਼ ਰਾਹੀਂ ਯਾਤਰਾ ਕਰਦੇ ਹਨ।
ਦੇਸ਼ ਦੀ ਸੁਰੱਖਿਆ ਦੇ ਨਜ਼ਰੀਏ ਤੋਂ, ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਅੱਤਵਾਦ ਹੈ। ਗ੍ਰਹਿ ਮੰਤਰਾਲਾ ਦੀ ਅਧਿਕਾਰਕ ਵੈਬਸਾਈਟ ‘ਤੇ ਉਪਲਬਧ ਅੰਕੜਿਆਂ ਦੇ ਅਨੁਸਾਰ, ਭਾਰਤ ਵਿਚ ਨਕਸਲਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦੇ ਕਾਰਨ ਸਾਲ 2004 ਤੋਂ 2019 ਦਰਮਿਆਨ ਹੋਏ ਹਮਲਿਆਂ ਵਿਚ ਕੁੱਲ 8,197 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਬਹੁਤੇ ਆਦਿਵਾਸੀ, ਸੈਨਾ ਦੇ ਜਵਾਨ ਅਤੇ ਆਮ ਨਾਗਰਿਕ ਸ਼ਾਮਲ ਹਨ।
ਰਾਜ ਸਭਾ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਵੱਲੋਂ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਫੌਜੀਆਂ ਦੀ ਗਿਣਤੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ, ਕੇਂਦਰੀ ਗ੍ਰਹਿ ਰਾਜ ਮੰਤਰੀ G Kishan Reddy ਨੇ ਦੱਸਿਆ ਕਿ ਸਾਲ 2016 ਤੋਂ 2018 ਦੇ ਵਿੱਚ ਦੇਸ਼ ਵਿੱਚ ਅੱਤਵਾਦੀ ਅਤੇ ਹੋਰ ਵੱਖਵਾਦੀ ਹਮਲਿਆਂ ਨਾਲੋਂ ਸੈਨਾ ਦੇ ਜਵਾਨ ਨਕਸਲਵਾਦੀ ਅਤੇ ਕੱਟੜਵਾਦੀ ਮਾਓਵਾਦੀ ਵਿਚਾਰਧਾਰਾ ਦੀ ਹਿੰਸਾ ਵਜੋਂ ਮਾਰੇ ਗਏ ਹਨ।
4 ਅਪ੍ਰੈਲ, 2021 ਨੂੰ ਛੱਤੀਸਗੜ ਵਿੱਚ ਹੋਏ ਨਕਸਲੀ ਹਮਲੇ ਵਿੱਚ 23 ਸੈਨਿਕ ਸ਼ਹੀਦ ਹੋ ਗਏ । ਇਸ ਤਰ੍ਹਾਂ ਦੇ ਸਾਰੇ ਹਮਲਿਆਂ ਵਿਚ ਦੇਸ਼ ਦੇ ਹਜ਼ਾਰਾਂ ਸਿਪਾਹੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ। ਜਦੋਂ ਵੀ ਦੇਸ਼ ਵਿਚ ਸੁਰੱਖਿਆ ਬਲਾਂ ‘ਤੇ ਅਜਿਹੇ ਹਮਲੇ ਹੁੰਦੇ ਹਨ, ਤਾਂ ਸੈਨਿਕਾਂ ਦੀ ਦੁਰਦਸ਼ਾ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ’ ਤੇ ਵਿਚਾਰ ਵਟਾਂਦਰੇ ਹੁੰਦਾ ਹੈ। ਭਾਰਤ ਦੀਆਂ ਵੱਖ ਵੱਖ ਸਰਕਾਰਾਂ ਸਮੇਂ ਸਮੇਂ ਤੇ ਸੈਨਿਕਾਂ ਨੂੰ ਉੱਤਮ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕਰਦੀਆਂ ਰਹਿੰਦੀਆਂ ਹਨ। ਹਾਲਾਂਕਿ, ਇਨ੍ਹਾਂ ਵੱਡੇ ਦਾਅਵਿਆਂ ਦੇ ਬਾਵਜੂਦ, ਸੁਰੱਖਿਆ ਬਲਾਂ ਨੂੰ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਐਤਵਾਰ ਨੂੰ ਹੋਏ ਹਮਲੇ ਤੋਂ ਬਾਅਦ, ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰ ਜ਼ਖਮੀ ਅਤੇ ਮਾਰੇ ਗਏ ਸਿਪਾਹੀਆਂ ਦੀ ਇੱਕ ਤਸਵੀਰ ਟਰਾਲੀ ਉੱਤੇ ਪਈ ਸਾਂਝੀ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖ਼ੁਦ ਵਧੀਆ ਸਹੂਲਤਾਂ ਦਾ ਆਨੰਦ ਮਾਣਦੇ ਹਨ ਪਰ ਦੇਸ਼ ਦੇ ਸੈਨਿਕਾਂ ਨੂੰ ਸਹੂਲਤਾਂ ਪ੍ਰਦਾਨ ਨਹੀਂ ਕਰਦੇ।
ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਨਕਸਲੀ ਹਮਲੇ ਵਿਚ ਜਖਮੀ ਅਤੇ ਸ਼ਹੀਦ ਹੋਏ ਸੈਨਿਕਾਂ ਦੀ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ। ਸਰਚ ਦੌਰਾਨ ਅਸੀਂ ਪਾਇਆ ਕਿ ਵਾਇਰਲ ਤਸਵੀਰ 2016 ਤੋਂ ਇੰਟਰਨੈਟ ਤੇ ਮੌਜੂਦ ਹੈ ਅਤੇ ਛੱਤੀਸਗੜ੍ਹ ਦੇ ਬਸਤਰ ਵਿਚ ਹੋਏ ਨਕਸਲੀ ਹਮਲੇ ਵਿਚ 23 ਸੈਨਿਕਾਂ ਦੀ ਸ਼ਹਾਦਤ ਨਾਲ ਇਸ ਤਸਵੀਰ ਦਾ ਸੰਬੰਧ ਨਹੀਂ ਹੈ।
ਅਸੀਂ ਕੁਝ ਹੋਰ ਕੀਵਰਡਸ ਦੀ ਸਹਾਇਤਾ ਨਾਲ ਗੂਗਲ ਤੇ ਖੋਜ ਕਰਨ ‘ਤੇ, ਸਾਨੂੰ ਮੀਡਿਆ ਏਜੇਂਸੀ ਡੀਐਨਏ ਦੁਆਰਾ 5 ਮਾਰਚ 2016 ਨੂੰ ਪ੍ਰਕਾਸ਼ਤ ਲੇਖ ਮਿਲਿਆ ਜਿਸ ਵਿਚ ਦੱਸਿਆ ਗਿਆ ਹੈ ਕਿ ਵਾਇਰਲ ਤਸਵੀਰ ਸਾਲ 2016 ਵਿਚ ਛੱਤੀਸਗੜ੍ਹ ਦੇ ਸੁਕਮਾ ਵਿਚ ਹੋਏ ਨਕਸਲੀ ਹਮਲੇ ਨਾਲ ਸਬੰਧਤ ਹੈ ਜਿਸ ਵਿਚ ਕਈ ਸੈਨਿਕ ਜ਼ਖਮੀ ਹੋ ਗਏ ਸਨ।
ਸਰਚ ਦੇ ਦੌਰਾਨ ਸਾਨੂੰ 5 ਮਾਰਚ, 2016 ਨੂੰ The Quint ਦੁਆਰਾ ਸਾਂਝਾ ਕੀਤਾ ਇੱਕ ਟਵੀਟ ਮਿਲਿਆ ਜਿਸ ਵਿਚ ਵਾਇਰਲ ਹੋ ਰਹੀ ਤਸਵੀਰ ਨੂੰ ਸਾਂਝਾ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਨਕਸਲ ਵਿਰੋਧੀ ਅਭਿਆਨ ਵਿਚ 3 ਜਵਾਨ ਸ਼ਹੀਦ ਹੋ ਗਏ ਅਤੇ 13 ਜਵਾਨ ਜ਼ਖਮੀ ਹੋ ਗਏ।
ਸਰਚ ਦੇ ਦੌਰਾਨ ਸਾਨੂੰ 5 ਮਾਰਚ 2016 ਨੂੰ ABP News ਦੇ ਐਸੋਸੀਏਟ ਸੰਪਾਦਕ ਨੀਰਜ ਰਾਜਪੂਤ ਦੁਆਰਾ ਸਾਂਝੇ ਕੀਤੇ ਗਏ ਦੋ ਟਵੀਟ ਮਿਲੇ ਸਨ ਜਿਹਨਾਂ ਵਿੱਚ ਵਾਇਰਲ ਹੋ ਰਹੀ ਤਸਵੀਰ ਅਤੇ ਇਸ ਨਾਲ ਜੁੜੀਆਂ ਕੁਝ ਹੋਰ ਤਸਵੀਰਾਂ ਵੀ ਮੌਜੂਦ ਹਨ ।
ਇਸ ਦੌਰਾਨ ਸਾਨੂੰ 4 ਮਾਰਚ 2016 ਨੂੰ ਮੀਡਿਆ ਏਜੰਸੀ ANI ਦੁਆਰਾ ਸਾਂਝਾ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸ ਵਿਚ ਫੌਜ਼ੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਅਜਿਹੀ ਕੋਈ ਮੀਡੀਆ ਰਿਪੋਰਟ ਪ੍ਰਾਪਤ ਨਹੀਂ ਹੋਈ ਜਿੱਥੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤਾਜ਼ਾ ਘਟਨਾ ਵਿੱਚ, ਸੈਨਿਕਾਂ ਨੂੰ ਟਰੈਕਟਰ ਟਰਾਲੀ ਦੁਆਰਾ ਲਿਜਾਇਆ ਗਿਆ ਸੀ ਪਰ ਇਸ ਕੇਸ ਬਾਰੇ ਜਾਣੂ ਸਾਡੀ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਨਕਸਲੀਆਂ ਦੇ ਹਮਲੇ ਦੌਰਾਨ ਕਈ ਵਾਰ ਸੁਰੱਖਿਆ ਬਲ ਕੁਝ ਥਾਵਾਂ ‘ਤੇ ਪਹੁੰਚ ਜਾਂਦੇ ਹਨ ਜਿਥੇ ਕੋਈ ਰਸਤਾ ਨਹੀਂ ਹੁੰਦਾ ਅਤੇ ਕਈ ਵਾਰ ਨਕਸਲੀਆਂ ਦੇ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸੈਨਿਕਾਂ ਦੀਆਂ ਜਾਨਾਂ ਨੂੰ ਬਚਾਉਣ ਲਈ ਅਸਾਨੀ ਨਾਲ ਉਪਲਬਧ ਕਿਸੀ ਵੀ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਇਸ ਘਟਨੇ ਦੇ ਬਾਰੇ ਵਿੱਚ ਕੋਈ ਠੋਸ ਜਾਣਕਾਰੀ ਨਹੀਂ ਹੈ ਜਿਸ ਦੇ ਮੁਤਾਬਿਕ ਘਟਨਾ ਦੇ ਸਮੇਂ ਸਿਪਾਹੀਆਂ ਨੂੰ ਟਰੈਕਟਰ ਤੋਂ ਲਿਜਾਇਆ ਗਿਆ ਸੀ।
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਛੱਤੀਸਗੜ੍ਹ ਦੇ ਬਸਤਰ ਵਿਚ ਹੋਏ ਨਕਸਲ ਹਮਲੇ ਵਿਚ ਜ਼ਖਮੀ ਹੋਏ ਜਵਾਨਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾ ਰਹੀ ਤਸਵੀਰ ਹਾਲ ਦੀ ਨਹੀਂ ਹੈ। ਵਾਇਰਲ ਤਸਵੀਰ ਸਾਲ 2016 ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਮੁਠਭੇੜ ਮੁਹਿੰਮ ਦੌਰਾਨ ਜਖਮੀ ਹੋਏ ਫੌਜ਼ੀਆਂ ਦੀ ਹੈ।
https://twitter.com/neeraj_rajput/status/706171933520343040
https://twitter.com/neeraj_rajput/status/706173457873002497
https://twitter.com/TheQuint/status/706043482910171136
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044