Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਹੈ।
ਇਹ ਵੀਡੀਓ ਕਿਸੇ ਹੋਰ ਜੋੜੇ ਆਸ਼ੀਸ਼ ਸਹਿਰਾਵਤ ਅਤੇ ਉਹਨਾਂ ਦੀ ਪਤਨੀ ਯਸ਼ਿਕਾ ਸ਼ਰਮਾ ਦਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਜੋੜੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦਾ ਹੈ।
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਨੇਵੀ ਲੈਫਟੀਨੈਂਟ ਵਿਨੈ ਨਰਵਾਲ ਸ਼ਹੀਦ ਹੋ ਗਏ। ਵਿਨੇ ਨਰਵਾਲ ਆਪਣੀ ਪਤਨੀ ਹਿਮਾਂਸ਼ੀ ਨਾਲ ਛੁੱਟੀਆਂ ਮਨਾਉਣ ਲਈ ਪਹਿਲਗਾਮ ਗਏ ਸਨ। ਵਿਨੈ ਅਤੇ ਹਿਮਾਂਸ਼ੀ ਦਾ ਵਿਆਹ ਇਸ ਮਹੀਨੇ ਹੋਇਆ ਸੀ। ਉਨ੍ਹਾਂ ਦੇ ਸਰੀਰ ਦਾ ਅੰਤਿਮ ਸੰਸਕਾਰ 23 ਅਪ੍ਰੈਲ, ਬੁੱਧਵਾਰ ਨੂੰ ਕਰਨਾਲ ਵਿੱਚ ਕੀਤਾ ਗਿਆ। ਮੰਗਲਵਾਰ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਅੱਤਵਾਦੀਆਂ ਨੇ ਲੈਫਟੀਨੈਂਟ ਨਰਵਾਲ ਨੂੰ ਉਨ੍ਹਾਂ ਦਾ ਨਾਮ ਪੁੱਛਣ ‘ਤੋਂ ਬਾਅਦ ਸਿਰ ਵਿੱਚ ਗੋਲੀ ਮਾਰ ਦਿੱਤੀ।
ਵਾਇਰਲ ਵੀਡੀਓ ਲਗਭਗ 19 ਸੈਕਿੰਡ ਲੰਬਾ ਹੈ, ਜਿਸ ਵਿੱਚ ਇੱਕ ਜੋੜਾ ਪਹਾੜੀ ਵਾਦੀਆਂ ਵਿੱਚ ਨੱਚਦਾ ਦਿਖਾਈ ਦੇ ਰਿਹਾ ਹੈ। ਅਤੇ ਇਸ ਵੀਡੀਓ ਵਿੱਚ ਇੱਕ ਬਾਲੀਵੁੱਡ ਟਰੈਕ ਵੀ ਜੋੜਿਆ ਗਿਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਜਿਸ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਤਵਾਦੀ ਹਮਲਿਆਂ ਤੋਂ ਪਹਿਲਾਂ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦੇ ਇਕੱਠੇ ਆਖਰੀ ਪਲ ਹਨ।
ਇਸ ਵੀਡੀਓ ਨੂੰ ਨਵਭਾਰਤ ਟਾਈਮਜ਼ , ਡੀਐਨਏ , ਟਾਈਮਜ਼ ਨਾਓ , ਨਿਊਜ਼18 ਵਰਗੇ ਮੀਡੀਆ ਅਦਾਰਿਆਂ ਦੁਆਰਾ ਵੀ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦੇ ਆਖਰੀ ਪਲ ਹਨ। ਪੰਜਾਬੀ ਮੀਡਿਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਅਸੀਂ ਵੀਡੀਓ ਦੀ ਜਾਂਚ ਕਰਨ ਲਈ ਕਈ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕੀਤੀ ਜੋ ਸ਼ੇਅਰ ਕੀਤੀ ਜਾ ਰਹੀਆਂ ਸਨ। ਇਸ ਦੌਰਾਨ ਸਾਨੂੰ ਇੱਕ ਪੋਸਟ ‘ਤੇ ਕੀਤਾ ਗਿਆ ਜਵਾਬ ਮਿਲਿਆ ਜਿਸ ਵਿੱਚ ਇੱਕ ਯੂਜ਼ਰ ਨੇ ਦੱਸਿਆ ਕਿ ਇਹ ਵੀਡੀਓ ਵਿਨੇ ਨਰਵਾਲ ਅਤੇ ਉਸਦੀ ਪਤਨੀ ਦਾ ਨਹੀਂ, ਸਗੋਂ ਯਸ਼ਿਕਾ ਸ਼ਰਮਾ ਨਾਮ ਦੀ ਇੱਕ ਔਰਤ ਦਾ ਹੈ।
ਇਸ ਤੋਂ ਬਾਅਦ ਅਸੀਂ ਯਸ਼ਿਕਾ ਸ਼ਰਮਾ ਦੇ ਨਾਮ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਖੋਜ ਸ਼ੁਰੂ ਕੀਤੀ । ਇਸ ਦੌਰਾਨ ਸਾਨੂੰ ਇਸ ਨਾਮ ਦਾ ਇੱਕ ਅਕਾਊਂਟ ਮਿਲਿਆ, ਜਿਸ ‘ਤੇ 24 ਅਪ੍ਰੈਲ, 2025 ਨੂੰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਸ ਵੀਡੀਓ ਵਿੱਚ ਆਸ਼ੀਸ਼ ਸਹਿਰਾਵਤ ਨਾਮ ਦਾ ਇੱਕ ਇੰਸਟਾਗ੍ਰਾਮ ਅਕਾਊਂਟ ਵੀ ਟੈਗ ਕੀਤਾ ਗਿਆ ਸੀ।
ਵੀਡੀਓ ਵਿੱਚ ਦਿਖਾਈ ਦੇ ਰਹੇ ਦੋ ਵਿਅਕਤੀ, ਯਸ਼ਿਕਾ ਸ਼ਰਮਾ ਅਤੇ ਆਸ਼ੀਸ਼ ਸਹਿਰਾਵਤ ਹਨ। ਵਾਇਰਲ ਵੀਡੀਓ ਅਤੇ ਇਸ ਨਾਲ ਕੀਤੇ ਜਾ ਰਹੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਉਹਨਾਂ ਨੇ ਕਿਹਾ,”ਅਸੀਂ ਜ਼ਿੰਦਾ ਹਾਂ। ਮੀਡੀਆ ਅਤੇ ਸੋਸ਼ਲ ਮੀਡੀਆ ਸਾਡੇ ਵੀਡੀਓ ਨੂੰ ਇੱਕ ਨੇਵੀ ਜੋੜੇ ਦੇ ਰੂਪ ਵਿੱਚ ਸਾਂਝਾ ਕਰ ਰਹੇ ਹਨ। ਅਸੀਂ ਇਸ ਤੋਂ ਬਹੁਤ ਪਰੇਸ਼ਾਨ ਹਾਂ। ਇਸ ਵੀਡੀਓ ਵਿੱਚ ਅਸੀਂ ਹੀ ਹਾਂ ਅਤੇ ਅਸੀਂ ਇਨ੍ਹਾਂ ਚੀਜ਼ਾਂ ਤੋਂ ਪਰੇਸ਼ਾਨ ਹਾਂ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਦੇ ਨਾਲ, ਉਨ੍ਹਾਂ ਨੇ ਅੰਗਰੇਜ਼ੀ ਵਿੱਚ ਇੱਕ ਕੈਪਸ਼ਨ ਵੀ ਦਿੱਤਾ ਹੈ, ਜਿਸਦਾ ਹਿੰਦੀ ਵਿੱਚ ਅਨੁਵਾਦ ਇਸ ਤਰ੍ਹਾਂ ਹੈ, “ਹੇ ਦੋਸਤੋ, ਅਸੀਂ ਜ਼ਿੰਦਾ ਹਾਂ ਅਤੇ ਅਸੀਂ ਹਾਲ ਹੀ ਵਿੱਚ ਪੋਸਟ ਕੀਤੇ ਗਏ ਇੱਕ ਵੀਡੀਓ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਜਿਸਨੇ ਬਦਕਿਸਮਤੀ ਨਾਲ ਬਹੁਤ ਨਫ਼ਰਤ ਫੈਲਾਈ ਅਤੇ ਜਿਸ ਕਾਰਨ ਸਾਨੂੰ ਇਸਨੂੰ ਹਟਾਉਣਾ ਪਿਆ। ਦੁੱਖ ਦੀ ਗੱਲ ਹੈ ਕਿ ਇਸ ਵੀਡੀਓ ਨੂੰ ਬਹੁਤ ਸਾਰੇ ਪੇਜ ਅਤੇ ਨਿਊਜ਼ ਚੈਨਲਾਂ ਦੁਆਰਾ ਦੁਰਵਰਤੋਂ ਕੀਤੀ ਗਈ ਅਤੇ ਝੂਠਾ ਦਾਅਵਾ ਕੀਤਾ ਗਿਆ ਕਿ ਇਹ ਸਵਰਗੀ ਵਿਨੈ ਸਰ ਅਤੇ ਉਨ੍ਹਾਂ ਦੀ ਪਤਨੀ ਦਾ ਆਖਰੀ ਵੀਡੀਓ ਹੈ। ਸਾਡੀ ਦਿਲੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਅਸੀਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਸਾਡੇ ਵੀਡੀਓ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਪੇਜ ਦੀ ਰਿਪੋਰਟ ਕਰੋ, ਕਿਉਂਕਿ ਇਹ ਸੱਚਮੁੱਚ ਨਿਰਾਸ਼ਾਜਨਕ ਹੈ। ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਨਾਮਵਰ ਨਿਊਜ਼ ਚੈਨਲ ਅਤੇ ਪੇਜ ਵੀ ਵਿਯੂਜ਼ ਲਈ ਗੈਰ-ਪ੍ਰਮਾਣਿਤ ਸਮੱਗਰੀ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਖ਼ਬਰਾਂ ਦੇ ਸਰੋਤਾਂ ‘ਤੇ ਭਰੋਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ।”
ਅਸੀਂ ਆਪਣੀ ਜਾਂਚ ਵਿੱਚ ਆਸ਼ੀਸ਼ ਸਹਿਰਾਵਤ ਨਾਲ ਵੀ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ “ਵਾਇਰਲ ਵੀਡੀਓ ਮੇਰਾ ਅਤੇ ਮੇਰੀ ਪਤਨੀ ਦਾ ਹੈ ਅਤੇ ਅਸੀਂ ਇਸਨੂੰ 14 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਰਿਕਾਰਡ ਕੀਤਾ ਸੀ। ਇਸ ਤੋਂ ਬਾਅਦ, ਅਸੀਂ ਪਹਿਲਗਾਮ ਹਮਲੇ ਵਾਲੇ ਦਿਨ ਇਹ ਵੀਡੀਓ ਅਪਲੋਡ ਕੀਤਾ ਸੀ, ਪਰ ਇਸਦੀ ਦੁਰਵਰਤੋਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਅਸੀਂ ਇਸਨੂੰ ਡਿਲੀਟ ਕਰ ਦਿੱਤਾ।
ਸਾਡੀ ਜਾਂਚ ਵਿੱਚ ਮਿਲੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਜਿਸ ਵੀਡੀਓ ਨੂੰ ਲੈਫਟੀਨੈਂਟ ਵਿਨੈ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਉਹ ਦਰਅਸਲ ਵਿੱਚ ਕਿਸੀ ਹੋਰ ਜੋੜੇ, ਯਸ਼ਿਕਾ ਸ਼ਰਮਾ ਅਤੇ ਆਸ਼ੀਸ਼ ਸਹਿਰਾਵਤ ਦਾ ਹੈ।
Our Sources
Video Uploaded by Ashish Sehrawat and Yashika Sharma Instagram account
Telephonic Conversation with Ashish Sehrawat