Fact Check
ਕੀ ਪਾਕਿਸਤਾਨ ‘ਚ ਹੋ ਰਹੀ ਬੰਬਮਾਰੀ? ਵਾਇਰਲ ਵੀਡੀਓ ਲੇਬਨਾਨ ਦੀ ਹੈ

Claim
ਪਾਕਿਸਤਾਨ 'ਚ ਹੋ ਰਹੀ ਬੰਬ ਮਾਰੀ
Fact
ਵਾਇਰਲ ਵੀਡੀਓ ਪਾਕਿਸਤਾਨ ਦੀ ਨਹੀਂ ਸਗੋਂ ਲੇਬਨਾਨ ਦੇ ਬੇਰੂਤ ਦੇ ਦੱਖਣ 'ਚ ਚੀਆਹ ਖੇਤਰ ਵਿੱਚ ਇੱਕ ਇਮਾਰਤ ਨੂੰ ਇਜ਼ਰਾਈਲੀ ਹਵਾਈ ਹਮਲੇ ਵਿੱਚ ਢਹਿ ਢੇਰੀ ਕਰਨ ਦੀ ਹੈ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਇਮਾਰਤ ਨੂੰ ਢਹਿ ਢੇਰੀ ਹੁੰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਇਮਾਰਤ ਤੇ ਇੱਕ ਮਿਜਾਇਲ ਡਿੱਗਦੀ ਦੇਖੀ ਜਾ ਸਕਦੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੀ ਹੈ ਜਿੱਥੇ ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੰਬ ਮਾਰੀ ਹੋ ਰਹੀ ਹੈ।
ਇੰਸਟਾਗਰਾਮ ਪੇਜ ‘ਸੱਚ ਕਿਥੇ ਹੈ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ,”ਜੰਮੂ ਕਸ਼ਮੀਰ ਦੇ ਹਮਲੇ ਤੋਂ ਬਾਅਦ ਹੁਣ ਪਾਕਿਸਤਾਨ ਚ ਹੋ ਰਹੀ ਬੰਬ ਮਾਰੀ। ਲੋ ਵੀ ਹੁਣ ਆਪਾਂ ਨੂੰ 84 ਫੇਰ ਦੇਖਣ ਨੂੰ ਮਿਲੇਗੀ।”

Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਮੀਡੀਆ ਅਦਾਰਾ ‘IHA News’ ਦੁਆਰਾ 22 ਨਵੰਬਰ 2024 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਅਪਲੋਡ ਮਿਲੀ। ਆਰਟੀਕਲ ਦੇ ਮੁਤਾਬਕ ਇਜਰਾਇਲ ਫੌਜ ਨੇ ਲੈਬਨਨ ਦੇ ਬੁਰਜ ਸਮਾਲੀ ਜ਼ਿਲ੍ਹੇ ਸਮੇਤ ਕਈ ਥਾਵਾਂ ਤੇ ਹਵਾਈ ਅਟੈਕ ਕੀਤਾ।

ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਮੀਡੀਆ ਅਦਾਰਾ ‘ਦਾ ਗਾਰਡੀਅਨ’ ਦੁਆਰਾ 22 ਨਵੰਬਰ 2024 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ।
ਆਰਟੀਕਲ ਮੁਤਾਬਕ, ਫੁਟੇਜ ਵਿੱਚ 22 ਨਵੰਬਰ ਨੂੰ ਬੇਰੂਤ ਦੇ ਦੱਖਣ ‘ਚ ਚੀਆਹ ਖੇਤਰ ਵਿੱਚ ਇੱਕ ਇਮਾਰਤ ਨੂੰ ਇਜ਼ਰਾਈਲੀ ਹਵਾਈ ਹਮਲੇ ਵਿੱਚ ਢਹਿ-ਢੇਰੀ ਕਰਨ ਦਾ ਪਲ ਦੇਖਿਆ ਜਾ ਸਕਦਾ ਹੀ। ਇਹ ਹਮਲਾ ਉਦੋਂ ਹੋਇਆ ਜਦੋਂ ਸੰਯੁਕਤ ਰਾਸ਼ਟਰ ਨੇ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਫੌਜਾਂ ਅਤੇ ਹਿਜ਼ਬੁੱਲਾ ਵਿਚਕਾਰ ਭਾਰੀ ਝੜਪਾਂ ਦੀ ਰਿਪੋਰਟ ਦਿੱਤੀ ਸੀ।

ਇਜ਼ਰਾਈਲ ਨੇ ਹਿਜ਼ਬੁੱਲਾ ਵਿਰੁੱਧ ਆਪਣੇ ਤੇਜ਼ ਹਮਲੇ ਵਜੋਂ 1 ਅਕਤੂਬਰ ਨੂੰ ਦੱਖਣੀ ਲੇਬਨਾਨ ਵਿੱਚ ਜ਼ਮੀਨੀ ਫੌਜਾਂ ਭੇਜੀਆਂ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਇਜ਼ਰਾਈਲ ਦੇ ਉੱਤਰ ਤੋਂ ਬਾਹਰ ਕੱਢੇ ਗਏ ਹਜ਼ਾਰਾਂ ਲੋਕਾਂ ਦੀ ਘਰ ਵਾਪਸੀ ਨੂੰ ਸੁਰੱਖਿਅਤ ਕਰਨਾ ਹੈ ਕਿਓਂਕਿ ਈਰਾਨ-ਸਮਰਥਿਤ ਅੱਤਵਾਦੀ ਸਮੂਹ ਦੁਆਰਾ ਰਾਕੇਟ ਹਮਲਿਆਂ ਕਾਰਨ, ਹਮਾਸ ਦੇ ਸਮਰਥਨ ਵਿੱਚ ਅਕਤੂਬਰ 2023 ਨੂੰ ਗਾਜ਼ਾ ਯੁੱਧ ਦੀ ਸ਼ੁਰੂਆਤ ਵਿੱਚ ਗੋਲੀਬਾਰੀ ਕੀਤੀ ਸੀ।
ਅਸੀਂ ਵਾਇਰਲ ਹੋ ਰਹੀ ਵੀਡੀਓ ਅਤੇ ਦਾ ਗਾਰਡੀਅਨ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਵੀਡੀਓ ਦੀ ਤੁਲਨਾ ਕੀਤੀ। ਅਸੀਂ ਪਾਇਆ ਕਿ ਇਹ ਦੋਵੇਂ ਵੀਡੀਓ ਇਕੋ ਸਮਾਨ ਹਨ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨ ਦੀ ਨਹੀਂ ਸਗੋਂ ਲੇਬਨਾਨ ਦੇ ਬੇਰੂਤ ਦੇ ਦੱਖਣ ‘ਚ ਚੀਆਹ ਖੇਤਰ ਵਿੱਚ ਇੱਕ ਇਮਾਰਤ ਨੂੰ ਇਜ਼ਰਾਈਲੀ ਹਵਾਈ ਹਮਲੇ ਵਿੱਚ ਢਹਿ ਢੇਰੀ ਕਰਨ ਦੀ ਹੈ।
Our Sources
Media report published by The Guardian, Dated November 22,2024
Media report published by IHA News, Dated November 22,2024