Fact Check
ਪਾਕਿਸਤਾਨ ਦੇ ਲੜਾਕੂ F16 ਜਹਾਜ਼ ਨੂੰ ਮਾਰ ਸੁੱਟਣ ਦੀ ਹੈ ਇਹ ਵੀਡੀਓ ? ਵੀਡੀਓ ਆਰਮਾ 3 ਗੇਮ ਦੀ ਹੈ
Claim
ਪਾਕਿਸਤਾਨ ਦੇ ਲੜਾਕੂ ਜਹਾਜ਼ F16 ਨੂੰ ਮਾਰ ਸੁੱਟਿਆ ਗਿਆ

Fact
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਅਸੀਂ ਧਿਆਨ ਦੇ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਦਾ ਬੈਕਗਰਾਉਂਡ ਅਤੇ ਫਾਇਰਿੰਗ ਦੀ ਆਵਾਜ਼ ਕਾਫੀ ਅਲੱਗ ਹੈ।
ਇਸ ਤੋਂ ਬਾਅਦ ਅਸੀਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਤੇ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਹੂਬਹੂ ਕਈ ਵੀਡੀਓ ਮਿਲੀਆਂ ਜੋ ਕਿ ਗੇਮਿੰਗ ਚੈਨਲ ਦੁਆਰਾ ਯੂ ਟਿਊਬ ਅਤੇ ਇੰਸਟਾਗਰਾਮ ਤੇ ਅਪਲੋਡ ਕੀਤੀਆਂ ਗਈਆਂ ਸਨ।
ਇੰਸਟਾਗਰਾਮ ਅਕਾਊਂਟ @alone65.1 ਦੁਆਰਾ ਮਾਰਚ 30 2025 ਨੂੰ ਅਪਲੋਡ ਇੱਕ ਪੋਸਟ ਦੇ ਵਿੱਚ ਹੁਬੂਹੁ ਫੁਟੇਜ ਦੇਖੀ ਜਾ ਸਕਦੀ ਹੈ।

ਇਸ ਪੇਜ ਦੀ ਬਾਇਓ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਇੱਕ ਗੇਮਿੰਗ ਫੁਟੇਜ ਹੈ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਇੱਕ ਹੋਰ ਫੁਟੇਜ ਦੇ ਨਾਲ ਤੁਲਨਾ ਕੀਤੀ। ਅਸੀਂ ਪਾਇਆ ਕਿ ਇਹ ਪ੍ਰਸਿੱਧ ਗੇਮ ਆਰਮਾ 3 ਦੀ ਫੁਟੇਜ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਪ੍ਰਸਿੱਧ ਗੇਮ ਆਰਮਾ 3 ਦੀ ਵੀਡੀਓ ਨੂੰ ਸ਼ੇਅਰ ਕਰ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।
Our Sources
Instagram post by @alone65.1., dated March 30, 2025
YouTube video posted by @SeveralSim, dated April 15, 2025