ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਕੁਝ ਟਰੈਕਟਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਟਰੈਕਟਰਾਂ ਤੇ ਸਟੀਲ ਦੇ ਪਹੀਏ ਲੱਗੇ ਹੋਏ ਹਨ। ਇਨ੍ਹਾਂ ਟਰੈਕਟਰਾਂ ਦੀਆਂ ਤਸਵੀਰਾਂ ਨੂੰ ਮੌਜੂਦਾ ਕਿਸਾਨ ਅੰਦੋਲਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

Fact Check/Verification
26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹਾ ਸਮੇਤ ਰਾਜਧਾਨੀ ਦੇ ਵੱਖ ਵੱਖ ਥਾਂਵਾਂ ਤੇ ਟਰੈਕਟਰ ਪਰੇਡ ਦੇ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲੀਸ ਕਾਫੀ ਸਤਰਕ ਹੋ ਗਈ ਹੈ। ਹਿੰਸਾ ਤੋਂ ਬਚਣ ਦੇ ਲਈ ਦਿੱਲੀ ਪੁਲਸ ਨੇ ਦਿੱਲੀ ਦੀਆਂ ਸੀਮਾਵਾਂ ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਵਿੱਚ ਪੁਲੀਸ ਨੇ ਸੁਰੱਖਿਆ ਵਧਾਉਣ ਦੇ ਲਈ ਲੋਹੇ ਦੀ ਕਿੱਲਾਂ ਤਾਰਾਂ ਅਤੇ ਬੈਰੀਕੇਡਿੰਗ ਦਾ ਇਸਤੇਮਾਲ ਕੀਤਾ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਕੁਝ ਟਰੈਕਟਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਟਰੈਕਟਰਾਂ ਤੇ ਸਟੀਲ ਦੇ ਪਹੀਏ ਲੱਗੇ ਹੋਏ ਹਨ। ਇਨ੍ਹਾਂ ਟਰੈਕਟਰਾਂ ਦੀਆਂ ਤਸਵੀਰਾਂ ਨੂੰ ਮੌਜੂਦਾ ਕਿਸਾਨ ਅੰਦੋਲਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਇਨ੍ਹਾਂ ਤਸਵੀਰਾਂ ਨੂੰ ਇਕ ਇਕ ਕਰਕੇ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਖੇਡਣਾ ਸ਼ੁਰੂ ਕੀਤਾ।
ਪਹਿਲੀ ਤਸਵੀਰ
ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ rollerman.com ਨਾਮ ਦੀ ਵੈੱਬਸਾਈਟ ਤੇ ਪ੍ਰਾਪਤ ਹੋਈ। ਵੈੱਬਸਾਈਟ ਤੇ ਇਸ ਤਸਵੀਰ ਨੂੰ ਪੰਜ ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ।

ਦੂਜੀ ਤਸਵੀਰ
ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੇ ਮਾਧਿਅਮ ਨਾਲ ਖੋਜਣਾ ਸ਼ੁਰੂ ਕੀਤਾ ਜਿੱਥੇ ਸਾਨੂੰ ਦੂਜੀ ਤਸਵੀਰ gruberfamilyhistory.us ਨਾਮਕ ਬਲਾਗ ਤੇ ਮਿਲੀ ਜਿੱਥੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਤਸਵੀਰ 1930 ਦੇ John Deere ਨਾਮਕ ਟਰੈਕਟਰ ਦੇ ਮਾਡਲ ਦੀ ਹੈ।

ਤੀਜੀ ਤਸਵੀਰ
ਪੜਤਾਲ ਕਰਨ ਤੇ ਸਾਨੂੰ ਤੀਜੀ ਵਾਇਰਲ ਤਸਵੀਰ Bontrager ਨਾਮਕ ਯੂ ਟਿਊਬ ਚੈਨਲ ਤੇ 27 ਜੂਨ ਸਾਲ 2013 ਨੂੰ ਅਪਲੋਡ ਕੀਤੇ ਗਏ ਵੀਡੀਓ ਚ ਮਿਲੀ। ਪ੍ਰਾਪਤ ਤਸਵੀਰ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰ ਕਾਫੀ ਪੁਰਾਣੀ ਹੈ ਅਤੇ ਇਸਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਹੈ।

ਚੌਥੀ ਤਸਵੀਰ
ਚੌਥੀ ਵਾਇਰਲ ਤਸਵੀਰ ਸਾਨੂੰ Small scale industries ਨਾਮਕ ਯੂ ਟਿਊਬ ਚੈਨਲ ਤੇ ਸਾਲ 2019 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਦੇ ਵਿਚ ਮਿਲੀ। ਇਸ ਦਾ ਸਬੰਧ ਵੀ ਮੌਜੂਦਾ ਕਿਸਾਨ ਅੰਦੋਲਨ ਨਾਲ ਨਹੀਂ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਹੈ ਤਸਵੀਰਾਂ ਕਈ ਸਾਲ ਪੁਰਾਣੀਆਂ ਹਨ ਜਿਨ੍ਹਾਂ ਨੂੰ ਗ਼ਲਤ ਸ਼ਤਾਬਦੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://www.youtube.com/watch?v=wOk7CiBrex4
https://www.youtube.com/watch?v=vi1U5NE2vvs
https://www.gruberfamilyhistory.us/farm-era.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044