Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਹਰਿਆਣਾ ਦੇ ਪਿੰਜੌਰ ‘ਚ ਹੋਟਲ ਵਾਲੇ ਗਟਰ ਦੇ ਪਾਣੀ ਨਾਲ ਬਿਰਯਾਨੀ ਬਣਾਉਂਦੇ ਫੜੇ ਗਏ।
Fact
ਪਿੰਜੋਰ ਵਿੱਚ ਬਿਰਯਾਨੀ ਦੀ ਦੁਕਾਨ ਤੇ ਝਗੜੇ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਕੁਝ ਲੋਕਾਂ ਨੂੰ ਹੋਟਲ ਦੇ ਸਟਾਫ ਨਾਲ ਲੜਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਪੰਚਕੂਲਾ ਦੇ ਪਿੰਜੌਰ ‘ਚ ਹੋਟਲ ਵਾਲੇ ਨਾਲੇ ਦੇ ਪਾਣੀ ਨਾਲ ਬਿਰਯਾਨੀ ਬਣਾਉਂਦੇ ਫੜੇ ਗਏ। ਵੀਡੀਓ ਦੇ ਵਿੱਚ ਗਟਰ ਵੀ ਦੇਖਿਆ ਜਾ ਸਕਦਾ ਹੈ ਅਤੇ ਵੀਡੀਓ ਨੂੰ ਕਈ ਯੂਜ਼ਰ ਫਿਰਕਾਪ੍ਰਸਤੀ ਐਂਗਲ ਦੇ ਨਾਲ ਵੀ ਸ਼ੇਅਰ ਕਰ ਰਹੇ ਹਨ। ਵੀਡੀਓ ਨਾਲ ਸੰਬੰਧਿਤ ਟਵੀਟ ਅਤੇ ਰਿਪੋਰਟਾਂ ਨੂੰ ਇਥੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।
ਨਿਊਜ਼ਚੈਕਰ ਨੇ ਪਾਇਆ ਕਿ ਗਟਰ ਵਿਚਲੀ ਹਰੀ ਹੋਜ਼, ਖਾਣਾ ਪਕਾਉਣ ਜਾਂ ਸਫਾਈ ਕਰਨ ਵਾਲੇ ਏਰੀਆ ਵਿੱਚ ਨਹੀਂ ਸੀ। ਅਸੀਂ JustDial ‘ਤੇ ਸ਼ਮਾ ਬਿਰਯਾਨੀ ਢਾਬਾ ਦਾ ਨੰਬਰ ਲੱਭਿਆ। ਅਸੀਂ ਸਟੋਰ ਦੇ ਇੱਕ ਕਰਮਚਾਰੀ ਯਾਸੀਨ ਰਿਜ਼ਵੀ ਨੂੰ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਰਿਜ਼ਵੀ ਨੇ ਕਿਹਾ, “ਅਸੀਂ ਸਿਰਫ਼ ਗਟਰ ਵਿੱਚੋਂ ਗੰਦਾ ਪਾਣੀ ਕੱਢ ਰਹੇ ਸੀ।

ਨਿਊਜ਼ਚੈਕਰ ਨੇ ਪਿੰਜੌਰ ਥਾਣੇ ਦੇ ਐਸਐਚਓ, ਇੰਸਪੈਕਟਰ ਕਰਮਵੀਰ ਨਾਲ ਗੱਲ ਕੀਤੀ, ਜਿਹਨਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਦਾਅਵੇ ਝੂਠੇ ਹਨ। ਉਹਨਾਂ ਨੇ ਦੱਸਿਆ ਕਿ ਗਟਰ ਦੇ ਪਾਣੀ ਦੀ ਵਰਤੋਂ ਬਰਿਆਨੀ ਪਕਾਉਣ ਲਈ ਜਾਂ ਸਫਾਈ ਦੇ ਉਦੇਸ਼ਾਂ ਲਈ ਨਹੀਂ ਕੀਤੀ ਗਈ ਸੀ। ਸ਼ਿਕਾਇਤਕਰਤਾਵਾਂ ਨੇ ਕਿਹਾ ਸੀ ਕਿ ਖਾਣ-ਪੀਣ ਦੀ ਦੁਕਾਨ ਨੇੜਲੇ ਖੇਤਰ ਨੂੰ ਪ੍ਰਦੂਸ਼ਿਤ ਕਰ ਰਹੀ ਹੈ। ਅਸੀਂ ਦੋਵਾਂ ਧਿਰਾਂ ਨੂੰ ਬੁਲਾਇਆ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਟੈਂਕੀ ਵਿੱਚ ਕਰਨ ਦੀ ਸਲਾਹ ਦਿੱਤੀ ਨਾ ਕਿ ਗਲੀ ਵਿੱਚ। ਖਾਣੇ ਦੇ ਮਾਲਕ ਓਵਰਫਲੋ ਹੋ ਜਾਣ ਤੇ ਆਮ ਤੌਰ ‘ਤੇ ਗਟਰ ਦੇ ਪਾਣੀ ਨੂੰ ਨੇੜੇ ਦੀ ਗਲੀ ਵਿੱਚ ਪੰਪ ਕਰਦੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਕਾਲਕਾ ਪਿੰਜੌਰ ਲਾਈਵ ਦੁਆਰਾ 16 ਅਗਸਤ, 2023 ਨੂੰ ਅਪਲੋਡ ਕੀਤਾ ਗਿਆ ਫੇਸਬੁੱਕ ਵੀਡੀਓ ਵੀ ਮਿਲਿਆ ਜਿੱਥੇ ਕੈਪਸ਼ਨ ਵਿੱਚ ਕੋਈ ਜ਼ਿਕਰ ਨਹੀਂ ਹੈ ਕਿ ਬਿਰਯਾਨੀ ਪਕਾਉਣ ਲਈ ਗਟਰ ਦੇ ਪਾਣੀ ਦੀ ਵਰਤੋਂ ਕੀਤਾ ਜਾਂਦਾ ਹੈ। ਸਾਰਾ ਝਗੜਾ ਖਾਣ-ਪੀਣ ਵਾਲੀਆਂ ਦੁਕਾਨਾਂ ਵੱਲੋਂ ਦੂਸ਼ਿਤ ਪਾਣੀ ਨੇੜਲੀਆਂ ਸੜਕਾਂ ‘ਤੇ ਸੁੱਟਣ ਨੂੰ ਲੈ ਕੇ ਹੋਇਆ, ਜਿਸ ਕਾਰਨ ਬਜਰੰਗ ਦਲ ਦੇ ਵਰਕਰਾਂ ਨੇ ਮਾਮਲਾ ਮਾਲਕਾਂ ਕੋਲ ਉਠਾਇਆ। ਸਾਨੂੰ ਪਤਾ ਲੱਗਾ ਕਿ ਸ਼ਾਮਾ ਢਾਬੇ ਦੇ ਮਾਲਕ ਨੇ ਲਿਖਤੀ ਤੌਰ ‘ਤੇ ਮੁਆਫੀ ਮੰਗੀ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਪਾਣੀ ਨਾ ਸੁੱਟਣ ਦਾ ਵਾਅਦਾ ਵੀ ਕੀਤਾ।
ਹਰਿਆਣਾ ਦੇ ਪਿੰਜੋਰ ਵਿੱਚ ਬਿਰਯਾਨੀ ਦੀ ਦੁਕਾਨ ਤੇ ਝਗੜੇ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Sources
Conversation with inspector Karamveer, Pinjore police station
Conversation with Yaseen Rizvi, Shama Biryani Dhaba
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Raushan Thakur
December 1, 2025
Shaminder Singh
May 19, 2025
Shaminder Singh
September 20, 2024