ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckPoliticsਭਾਸ਼ਣ ਦੇ ਦੌਰਾਨ ਕਾਂਗਰਸ ਲੀਡਰ ਪ੍ਰਿਯੰਕਾ ਗਾਂਧੀ ਦੀ ਫਿਸਲੀ ਜੁਬਾਨ, ਅਧੂਰੇ ਵੀਡੀਓ...

ਭਾਸ਼ਣ ਦੇ ਦੌਰਾਨ ਕਾਂਗਰਸ ਲੀਡਰ ਪ੍ਰਿਯੰਕਾ ਗਾਂਧੀ ਦੀ ਫਿਸਲੀ ਜੁਬਾਨ, ਅਧੂਰੇ ਵੀਡੀਓ ਨੂੰ ਗਲਤ ਸੰਦਰਭ ਵਿਚ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਮਹਾਸਚਿਵ ਪ੍ਰਿਯੰਕਾ ਗਾਂਧੀ ਨੇ ਆਪਣੀ ਰੈਲੀ ਵਿੱਚ ਸਾਡੇ 680 ਕਰੋੜ ਦੀ ਨਵੀਂ ਰਕਮ ਦਾ ਜ਼ਿਕਰ ਕੀਤਾ।

Fact

ਭਾਜਪਾ, ਕਾਂਗਰਸ ਸਮੇਤ ਬਾਕੀ ਪਾਰਟੀਆਂ ਦੇ ਵੱਡੇ ਨੇਤਾ ਆਏ ਦਿਨ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਕਈ ਵਾਰ ਇਨ੍ਹਾਂ ਭਾਸ਼ਣਾਂ ਦੇ ਦੌਰਾਨ ਨੇਤਾਵਾਂ ਤੋਂ ਕੁਝ ਗਲਤੀਆਂ ਵੀ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕਈ ਨੇਤਾ ਆਪਣੀਆਂ ਗਲਤੀਆਂ ਨੂੰ ਸਹੀ ਵੀ ਕਰ ਲੈਂਦੇ ਹਨ।

ਇਸ ਦੇ ਬਾਵਜੂਦ ਕਈ ਬਿਆਨਾਂ ਨੂੰ ਸੋਸ਼ਲ ਮੀਡੀਆ ਤੇ ਹਾਸ ਰੂਪ ਵਿਚ ਸ਼ੇਅਰ ਕੀਤਾ ਜਾਂਦਾ ਹੈ। ਪਿਛਲੇ ਕੁਝ ਮਹੀਨਿਆਂ ਵਿਚ Newschecker ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਨੇਤਾ ਰਾਹੁਲ ਗਾਂਧੀ , ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਹੋ ਰਹੇ ਕੁਝ ਇਸ ਤਰ੍ਹਾਂ ਦੇ ਦਾਅਵਿਆਂ ਦਾ ਫੈਕਟ ਚੈਕ ਕੀਤਾ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪ੍ਰਿਯੰਕਾ ਗਾਂਧੀ ਦੁਆਰਾ ਆਪਣੀ ਰੈਲੀ ਵਿੱਚ ਸਾਢੇ 680 ਕਰੋੜ ਰੁਪਏ ਦੀ ਨਵੀਂ ਰਕਮ ਦਾ ਜ਼ਿਕਰ ਕਰਨ ਦੇ ਨਾਮ ‘ਤੇ ਸਾਂਝੇ ਕੀਤੇ ਜਾ ਰਹੇ ਇਸ ਦਾਅਵੇ ਦੀ ਜਾਂਚ ਕਰਨ ਲਈ, ਅਸੀਂ ਪ੍ਰਿਅੰਕਾ ਗਾਂਧੀ ਦੇ ਯੂਟਿਊਬ ਚੈਨਲ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ 14 ਅਕਤੂਬਰ, 2022 ਨੂੰ ਪ੍ਰਿਯੰਕਾ ਗਾਂਧੀ ਦੇ ਅਧਿਕਾਰਤ YouTube ਚੈਨਲ ਦੁਆਰਾ ਸਾਂਝਾ ਕੀਤਾ ਗਿਆ ਇੱਕ ਵੀਡੀਓ ਮਿਲਿਆ।

ਵੀਡੀਓ ਵਿੱਚ ਪ੍ਰਿਯੰਕਾ ਗਾਂਧੀ ਦੁਆਰਾ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਆਯੋਜਿਤ ਪਰਿਵਰਤਨ ਪ੍ਰਤੀਗਿਆ ਰੈਲੀ ਵਿੱਚ ਸ਼ਾਮਲ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪੂਰੀ ਵੀਡੀਓ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ 1 ਘੰਟਾ 16 ਮਿੰਟ 32 ਸੈਕਿੰਡ ਤੋਂ ਬਾਅਦ ਪ੍ਰਿਯੰਕਾ ਗਾਂਧੀ ਹਿਮਾਚਲ ‘ਚ ਨਸ਼ਿਆਂ ਦੇ ਵਧਦੇ ਪ੍ਰਭਾਵ ‘ਤੇ ਨੀਤੀ ਬਣਾਉਣ ਦੀ ਗੱਲ ਕਰਨ ਤੋਂ ਬਾਅਦ ਸੂਬੇ ‘ਚ ਰੁਜ਼ਗਾਰ ਪੈਦਾ ਕਰਨ ਦਾ ਵਾਅਦਾ ਕਰਦੇ ਹੋਏ ਕਹਿੰਦੇ ਹਨ, ‘ਪਰ ਸਭ ਤੋਂ ਜ਼ਰੂਰੀ ਗੱਲ ਇਹ ਕਿ ਸਾਡਾ ਪੂਰਾ ਜ਼ੋਰ ਰੁਜ਼ਗਾਰ ਹਾਸਲ ਕਰਨ ‘ਤੇ ਹੋਵੇਗਾ… ਅਤੇ ਸਾਢੇ ਛੇ ਸੌ ਅੱਸੀ ਕਰੋੜ (ਸੁਧਾਰ ਕਰਦੇ ਹੋਏ ) ਛੇ ਸੌ ਅੱਸੀ ਕਰੋੜ ਦਾ ਸਟਾਰਟਅਪ ਫੰਡ ਬਨਵਾਂਵਾਂਗੇ। ਜੋ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਨ ਉਹਨਾ ਨੂੰ ਇਹ ਕਰਜ਼ਾ ਜ਼ੀਰੋ ਫੀਸਦੀ… ਜ਼ੀਰੋ ਫੀਸਦੀ… ਵਿਆਜ ਤੇ ਇਹ ਲੋਨ ਮਿਲੇਗਾ ਅਤੇ ਉਸ ਲਈ ਵੱਖਰਾ ਫੰਡ ਬਣਾਇਆ ਜਾਵੇਗਾ। “

ਦੱਸ ਦੇਈਏ ਕਿ ਕਾਂਗਰਸ ਨੇ ਸੂਬੇ ਵਿੱਚ ਸਰਕਾਰ ਬਣਨ ‘ਤੇ 680 ਕਰੋੜ ਰੁਪਏ ਦਾ ਸਟਾਰਟਅੱਪ ਫੰਡ ਦੇਣ ਦਾ ਵਾਅਦਾ ਕੀਤਾ ਹੈ।

ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪ੍ਰਿਯੰਕਾ ਗਾਂਧੀ ਵੱਲੋਂ ਆਪਣੀ ਰੈਲੀ ਵਿਚ ਸਾਢੇ ਛੇ ਸੌ ਅੱਸੀ ਕਰੋੜ ਰੁਪਏ ਦੀ ਨਵੀਂ ਰਕਮ ਦਾ ਜ਼ਿਕਰ ਕਰਨ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਇਹ ਸੱਚ ਹੈ ਕਿ ਪ੍ਰਿਅੰਕਾ ਗਾਂਧੀ ਨੇ ਆਪਣੀ ਰੈਲੀ ਵਿੱਚ ਸਾਢੇ ਛੇ ਸੌ ਅੱਸੀ ਕਰੋੜ ਰੁਪਏ ਬੋਲਿਆ ਸੀ, ਪਰ ਅਗਲੇ ਹੀ ਪਲ ਉਨ੍ਹਾਂ ਨੇ ਆਪਣੀ ਗਲਤੀ ਸੁਧਾਰਦੇ ਹੋਏ ਛੇ ਸੌ ਅੱਸੀ ਕਰੋੜ ਰੁਪਏ ਕਹਿ ਦਿੱਤੇ ਜੋ ਕਿ ਸਹੀ ਰਕਮ ਹੈ।

Result: Missing Context

Our Sources

YouTube video published by Priyanka Gandhi on 14 October, 2022
Priyanka Gandhi’s social media pages

ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular