Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਨਦੀ ਵਿੱਚ ਫਸੇ ਲੋਕਾਂ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ
ਪੰਜਾਬ ਵਿੱਚ ਹੜ੍ਹਾਂ ਕਾਰਨ ਇੱਕ ਪੂਰਾ ਪਰਿਵਾਰ ਰੁੜ੍ਹ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਹੈ।
ਸੋਸ਼ਲ ਮੀਡੀਆ ‘ਤੇ ਪਾਣੀ ਦੇ ਤੇਜ਼ ਵਹਾ ਵਿੱਚ ਫਸੇ ਕੁਝ ਲੋਕਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਵਿੱਚ ਆਏ ਹੜ੍ਹਾਂ ਦਾ ਹੈ।
ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਇੱਕ ਪੂਰਾ ਪਰਿਵਾਰ ਪਾਣੀ ਵਿੱਚ ਵਹਿ ਗਿਆ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨੇ 7 ਘੰਟੇ ਇੰਤਜ਼ਾਰ ਕੀਤਾ ਪਰ ਪੁਲਿਸ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਆਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਖੜ੍ਹਕੇ ਇੱਕ ਦੂਜੇ ਨੂੰ ਫੜ ਕੇ ਆਪਣੇ ਆਪ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਪਾਣੀ ਵਿੱਚ ਫਸੇ ਪਰਿਵਾਰ ‘ਚ ਕੁਝ ਬੱਚੇ ਵੀ ਦਿਖਾਈ ਦੇ ਰਹੇ ਹਨ।
ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਪੰਜਾਬ ਵਿੱਚ ਹੜ੍ਹ ਦੀ ਸਥਿਤੀ ਕਾਰਨ ਪੂਰਾ ਪਰਿਵਾਰ ਇਕੱਠੇ ਪਾਣੀ ਵਿੱਚ ਡੁੱਬ ਕੇ ਮਰ ਗਿਆ।”

ਗੌਰਤਲਬ ਹੈ ਕਿ ਭਾਰੀ ਬਾਰਿਸ਼ ਕਾਰਨ ਦੇਸ਼ ਦੇ ਕਈ ਰਾਜ ਹੜ੍ਹਾਂ ਦੀ ਲਪੇਟ ਵਿੱਚ ਹਨ। ਬਾਰਿਸ਼ ਨੇ ਦਿੱਲੀ, ਉਤਰਾਖੰਡ, ਹਿਮਾਚਲ ਤੋਂ ਲੈ ਕੇ ਜੰਮੂ-ਕਸ਼ਮੀਰ ਅਤੇ ਪੰਜਾਬ ਤੱਕ ਤਬਾਹੀ ਮਚਾਈ ਹੈ। ਇਨ੍ਹਾਂ ਰਾਜਾਂ ਵਿੱਚ ਕਈ ਨਦੀਆਂ ਉਫਾਨ ‘ਤੇ ਹਨ। ਭਾਰੀ ਬਾਰਿਸ਼ ਕਾਰਨ ਕਈ ਰਾਜਾਂ ਵਿੱਚ ਭਾਰੀ ਜਾਨ-ਮਾਲ ਦਾ ਨੁਕਸਾਨ ਵੀ ਹੋਇਆ ਹੈ।
ਫੇਸਬੁੱਕ ਪੋਸਟ ਦਾ ਅਰਕਾਇਵ ਵਰਜਨ ਇਥੇ ਦੇਖੋ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਇਸ ਦੇ ਮੁੱਖ ਫਰੇਮਾਂ ਨੂੰ ਰਿਵਰਸ-ਸਰਚ ਕੀਤਾ। ਇਸ ਦੌਰਾਨ ਇਹ ਵੀਡੀਓ ਜੂਨ 2025 ਵਿੱਚ ਸ਼ੇਅਰ ਕੀਤੀਆਂ ਗਈਆਂ ਕਈ ਸੋਸ਼ਲ ਮੀਡੀਆ ਪੋਸਟਾਂ ਅਤੇ ਯੂ ਟਿਊਬ ਸ਼ਾਰਟਸ ਵਿੱਚ ਮਿਲਿਆ।
ਯੂ ਟਿਊਬ ਵਿਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ। ਯੂ ਟਿਊਬ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਪਾਕਿਸਤਾਨ ‘ਚ ਸਵਾਤ ਨਦੀ ਵਿੱਚ ਆਏ ਹੜ੍ਹ ਦਾ ਹੈ ਜਿੱਥੇ ਇੱਕੋ ਪਰਿਵਾਰ ਦੇ 15 ਤੋਂ 18 ਲੋਕ ਪਾਣੀ ਵਿੱਚ ਡੁੱਬ ਗਏ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਕੀਵਰਡਸ ਦੀ ਮਦਦ ਨਾਲ ਖੋਜ ਕਰਨ ‘ਤੇ ਸਾਨੂੰ 27 ਜੂਨ ਨੂੰ ਗਾਰਡੀਅਨ ਨਿਊਜ਼ ਦੁਆਰਾ ਇਸ ਘਟਨਾ ‘ਤੇ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਸਵਾਤ ਨਦੀ ਵਿੱਚ ਪਿਕਨਿਕ ਲਈ ਗਏ ਇੱਕ ਪਰਿਵਾਰ ਦੇ ਲਗਭਗ 9 ਲੋਕ ਅਚਾਨਕ ਆਏ ਹੜ੍ਹ ਵਿੱਚ ਵਹਿ ਗਏ। ਵੀਡੀਓ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਪਿਕਨਿਕ ਲਈ ਗਏ ਬੱਚੇ ਫੋਟੋਆਂ ਖਿੱਚ ਰਹੇ ਸਨ, ਜਦੋਂ ਅਚਾਨਕ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ।
ਖੋਜ ਕਰਨ ‘ਤੇ ਸਾਨੂੰ ਇਹ ਵੀਡੀਓ 27 ਜੂਨ ਨੂੰ ਅਲ ਜਜ਼ੀਰਾ ਦੇ ਯੂ ਟਿਊਬ ਚੈਨਲ ‘ਤੇ ਮਿਲਿਆ। ਇਸ ਵੀਡੀਓ ਵਿੱਚ ਵੀ ਇਹ ਘਟਨਾ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ। ਵੀਡੀਓ ਦੇ ਡਿਸਕਰਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਸਵਾਤ ਨਦੀ ਵਿੱਚ ਅਚਾਨਕ ਆਏ ਹੜ੍ਹ ਕਾਰਨ ਇੱਕੋ ਪਰਿਵਾਰ ਦੇ 18 ਲੋਕ ਜਾਂ ਤਾਂ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਸਨ।
ਉਸ ਸਮੇਂ ਕਈ ਭਾਰਤੀ ਮੀਡੀਆ ਸੰਗਠਨਾਂ ਨੇ ਪਾਕਿਸਤਾਨ ਵਿੱਚ ਸਵਾਤ ਨਦੀ ਵਿੱਚ ਹੜ੍ਹ ਕਾਰਨ ਇੱਕ ਪਰਿਵਾਰ ਦੇ ਵਹਿ ਜਾਣ ਦੀ ਘਟਨਾ ‘ਤੇ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਸਨ।
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਇੱਕ ਪੂਰਾ ਪਰਿਵਾਰ ਰੁੜ੍ਹ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਹੈ।
Sources
YouTube Video Guardian News on June 27, 2025
YouTube Video Al Jazeera On June 27, 2025
Vasudha Beri
October 28, 2025
Neelam Chauhan
October 25, 2025
Salman
October 23, 2025