Authors
Claim
ਰਾਮ ਮੰਦਿਰ ਬਾਬਰੀ ਮਸਜਿਦ ਦੀ ਜਗ੍ਹਾ ਤੋਂ ਤਿੰਨ-ਚਾਰ ਕਿਲੋਮੀਟਰ ਦੂਰ ਬਣਾਇਆ ਜਾ ਰਿਹਾ ਹੈ।
Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਜਿਸ ਜਗ੍ਹਾ ‘ਤੇ ਬਾਬਰੀ ਮਸਜਿਦ ਢਾਹੀ ਗਈ ਸੀ, ਉਸ ਜਗ੍ਹਾ ਤੇ ਹੀ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ।
ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਮੱਦੇਨਜ਼ਰ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਸੋਸ਼ਲ ਮੀਡਿਆ ਤੇ ਗੂਗਲ ਮੈਪ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਉਸ ਥਾਂ ‘ਤੇ ਨਹੀਂ ਬਣਾਇਆ ਜਾ ਰਿਹਾ ਜਿੱਥੇ ਬਾਬਰੀ ਮਸਜਿਦ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਇਲਾਕੇ ਤੋਂ ਤਿੰਨ – ਚਾਰ ਕਿਲੋਮੀਟਰ ਦੂਰ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਉਤ ਨੇ ਸਭ ਤੋਂ ਪਹਿਲਾਂ ਵਿਵਾਦਤ ਦਾਅਵਾ ਕੀਤਾ ਸੀ ਕਿ ਅਯੁੱਧਿਆ ਵਿੱਚ ਰਾਮ ਮੰਦਰ ਉਸ ਥਾਂ ਤੋਂ ਤਿੰਨ ਕਿਲੋਮੀਟਰ ਦੂਰ ਬਣਾਇਆ ਜਾ ਰਿਹਾ ਹੈ ਜਿੱਥੇ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ। ਇਜ ਦਾਅਵੇ ਖ਼ਬਰ ਬਣ ਗਈ ਜਿਸ ਤੇ ਖੂਬ ਵਿਵਾਦ ਹੋਇਆ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਪੋਸਟਾਂ ਦੇ ਨਾਲ ਸ਼ੇਅਰ ਕੀਤੇ ਗਏ ਗੂਗਲ ਮੈਪਸ ਦੇ ਸਕ੍ਰੀਨਸ਼ੌਟ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਨਕਸ਼ੇ ‘ਤੇ, ਦੋ ਜਗ੍ਹਾ ਨੂੰ ਲਾਲ ਚੱਕਰਾਂ ਨਾਲ ਚਿੰਨ੍ਹਿਤ ਕੀਤਾ ਗਿਆ ਸੀ ਅਤੇ ਇੱਕ ਪੀਲੀ ਲਾਈਨ ਉਹਨਾਂ ਵਿਚਕਾਰ ਤਿੰਨ-ਕਿਲੋਮੀਟਰ ਦੀ ਦੂਰੀ ਦਿਖਾ ਰਹੀ ਹੈ। ਇਕ ਜਗ੍ਹਾ ਨੂੰ ‘ਸ਼੍ਰੀ ਰਾਮ ਜਨਮ ਭੂਮੀ ਮੰਦਰ’ ਵਜੋਂ ਲੇਬਲ ਕੀਤਾ ਗਿਆ ਸੀ ਜਦਕਿ ਦੂਸਰੀ ਥਾਂ ਦਾ ਨਾਂ ‘ਬਾਬਰ ਮਸਜਿਦ’ ਸੀ, ਨਾ ਕਿ ਬਾਬਰੀ। ਅਸੀਂ ਗੂਗਲ ਮੈਪ ‘ਤੇ ਦੋਵੇਂ ਸਥਾਨਾਂ ਨੂੰ ਦੇਖਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ਮੈਪ ਸੈਟੇਲਾਈਟ ਵਿਊ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਪਹਿਲਾ ਸਥਾਨ ਅਸਲ ਵਿੱਚ ਉਹ ਜਗ੍ਹਾ ਹੈ ਜਿੱਥੇ ਰਾਮ ਜਨਮ ਭੂਮੀ ਮੰਦਰ ਬਣਾਇਆ ਜਾ ਰਿਹਾ ਹੈ।
ਅਸੀਂ ‘ਬਾਬਰ ਮਸਜਿਦ’ ਵਜੋਂ ਮਾਰਕ ਕੀਤੇ ਦੂਜੇ ਸਥਾਨ ਬਾਰੇ ਹੋਰ ਜਾਣਨ ਲਈ ਗੂਗਲ ਮੈਪ ਦੀ ਵਰਤੋਂ ਕੀਤੀ ਅਤੇ ਪਾਇਆ ਕਿ ਇਹ ਅਯੁੱਧਿਆ ਵਿੱਚ ਸੀਤਾ-ਰਾਮ ਬਿਰਲਾ ਮੰਦਰ ਦਾ ਸਥਾਨ ਸੀ।
ਅਸੀਂ ਪਾਇਆ ਕਿ ਸੀਤਾ-ਰਾਮ ਬਿਰਲਾ ਮੰਦਿਰ ਦੀ ਗਲਤ ਨਿਸ਼ਾਨਦੇਹੀ ਕੀਤੀ ਗਈ ਸੀ, ਅਤੇ ਇਸ ਸਥਾਨ ਦੀ ਸਮੀਖਿਆ ਵਿੱਚ ਬਾਬਰੀ ਮਸਜਿਦ ਦੀ ਇੱਕ ਤਸਵੀਰ ਅਪਲੋਡ ਕੀਤੀ ਗਈ ਸੀ।
ਅਸੀਂ ਅਯੁੱਧਿਆ ਵਿੱਚ ਬਣ ਰਹੇ ਸ੍ਰੀ ਰਾਮ ਜਨਮ ਭੂਮੀ ਮੰਦਰ ਲਈ ਗੂਗਲ ਅਰਥ ਪ੍ਰੋ ਤੇ ਵੀ ਖੋਜ ਕੀਤੀ। 2023 ਵਿੱਚ ਲਈ ਗਈ ਸੈਟੇਲਾਈਟ ਤਸਵੀਰ ਵਿੱਚ, ਸਾਨੂੰ ਇਸ ਸਥਾਨ ‘ਤੇ ਨਿਰਮਾਣ ਅਧੀਨ ਮੰਦਰ ਕੰਪਲੈਕਸ ਮਿਲਿਆ।
ਹੋਰ ਪੁਸ਼ਟੀ ਲਈ ਅਸੀਂ ਸ਼੍ਰੀ ਰਾਮ ਮੰਦਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਕਿਹਾ, “ਭਗਵਾਨ ਸ਼੍ਰੀ ਰਾਮ ਦਾ ਜਨਮ ਸਥਾਨ ਕਈ ਸਾਲਾਂ ਤੋਂ ਵਿਵਾਦ ਦਾ ਵਿਸ਼ਾ ਰਿਹਾ ਹੈ। ਬਾਬਰ ਨੇ 1528 ਵਿੱਚ ਇਸ ਜਨਮ ਅਸਥਾਨ ਨੂੰ ਤਬਾਹ ਕਰ ਦਿੱਤਾ ਸੀ। ਉਦੋਂ ਤੋਂ ਹੀ ਹਿੰਦੂ ਭਾਈਚਾਰੇ ਦਾ ਸੰਘਰਸ਼ ਚੱਲ ਰਿਹਾ ਹੈ। ਜੇਕਰ ਇਸ ਜਗ੍ਹਾ ਨੂੰ ਬਦਲ ਕੇ ਮੰਦਰ ਬਣਾਉਣ ਦੀ ਗੱਲ ਹੁੰਦੀ ਤਾਂ ਇਹ ਵਿਵਾਦ ਅਤੇ ਵਿਵਾਦ ਪੈਦਾ ਨਾ ਹੁੰਦਾ, ਇਹ ਮੰਦਰ ਬਣ ਜਾਣਾ ਸੀ। ਜਦੋਂ ਇਹ ਵਿਵਾਦ ਸੁਪਰੀਮ ਕੋਰਟ ਤੱਕ ਗਿਆ ਤਾਂ ਅਦਾਲਤ ਨੇ ਫੈਸਲਾ ਸੁਣਾਇਆ ਕਿ ਇਹ ਜਗ੍ਹਾ ਰਾਮ ਜਨਮ ਭੂਮੀ ਹੈ। ਇਸ ਫੈਸਲੇ ਦੇ ਆਧਾਰ ‘ਤੇ ਟਰੱਸਟ ਦਾ ਗਠਨ ਕੀਤਾ ਗਿਆ ਸੀ ਅਤੇ ਟਰੱਸਟ ਨੇ ਉਸੇ ਜਗ੍ਹਾ ‘ਤੇ ਮੰਦਰ ਬਣਾਇਆ ਸੀ। ਇਸ ਦੌਰਾਨ, ਕੁਝ ਲੋਕ ਆਪਣੀ ਅਣਜਾਣਤਾ ਕਾਰਨ ਅਜਿਹੇ ਝੂਠੇ ਬਿਆਨ ਪੋਸਟ ਕਰ ਰਹੇ ਹਨ। ਵਾਇਰਲ ਹੋ ਰਹੇ ਦਾਅਵੇ ਗਲਤ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਜਿਸ ਜਗ੍ਹਾ ‘ਤੇ ਬਾਬਰੀ ਮਸਜਿਦ ਢਾਹੀ ਗਈ ਸੀ, ਉਸ ਜਗ੍ਹਾ ਤੇ ਹੀ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources:
Google Search
Google Map
Google Earth Pro
Conversation with Shri Kameshwar Choupal, Member, Ram Mandir Trust
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।