Fact Check
ਕੀ ਰਣਜੀਤ ਬਾਵਾ ਨੇ ਭਗਵੰਤ ਮਾਨ ਸਾਮ੍ਹਣੇ ਗਾਇਆ ‘ਚਿੱਟਾ’ ਗੀਤ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਮ੍ਹਣੇ ਗਾਣਾ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਦੇ ਵਿੱਚ ਰਣਜੀਤ ਬਾਵਾ ਨੂੰ ਚਿੱਟਾ ਗਾਣਾ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਣਜੀਤ ਬਾਵਾ ਨੇ ਭਗਵੰਤ ਮਾਨ ਦੇ ਸਾਮ੍ਹਣੇ ਚਿੱਟਾ ਗੀਤ ਗਾਇਆ।

Fact Check/Verification
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਲੈਂਜ਼ ਦੀ ਮਦਦ ਨਾਲ ਸਰਚ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਰਣਜੀਤ ਬਾਵਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡ ਮਿਲੀ। ਵੀਡੀਓ ਵਿੱਚ ਅਸੀਂ ਪਾਇਆ ਕਿ ਰਣਜੀਤ ਬਾਵਾ ਕੋਈ ਹੋਰ ਗੀਤ ਗਾ ਰਹੇ ਹਨ।
ਸਾਨੂੰ ਇਸ ਪ੍ਰੋਗਰਾਮ ਦਾ ਵੀਡੀਓ ਮੀਡਿਆ ਅਦਾਰਾ ਦੈਨਿਕ ਸਵੇਰਾ ਦੁਆਰਾ 29 ਮਾਰਚ 2025 ਨੂੰ ਅਪਲੋਡ ਕੀਤਾ ਮਿਲਿਆ। ਇਹ ਵੀਡੀਓ ਭਗਵੰਤ ਮਾਨ ਦੀ ਧੀ ਦੇ ਪਹਿਲੇ ਜਨਮ ਦਿਨ ਦੇ ਮੌਕੇ ਦੀ ਹੈ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨਾਲ ਸਟੇਜ ਤੇ ਭੰਗੜਾ ਪਾਇਆ।
ਹੁਣ ਅਸੀਂ ਰਣਜੀਤ ਬਾਵਾ ਦੁਆਰਾ ਗਾਏ ਗਏ ਚਿੱਟਾ ਗੀਤ ਨੂੰ ਲੈ ਕੇ ਸਰਚ ਕੀਤਾ। ਅਸੀਂ ਪਾਇਆ ਕਿ ਰਣਜੀਤ ਬਾਵਾ ਦੁਆਰਾ ਇਸ ਗੀਤ ਨੂੰ ਵੱਖ ਵੱਖ ਸਮੇਂ ਤੇ ਗਾਇਆ ਜਾ ਚੁਕਿਆ ਹੈ ਅਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਵੀ ਰਣਜੀਤ ਬਾਵਾ ਦੁਆਰਾ ਗਾਏ ਗਏ ਇਸ ਗੀਤ ਨੂੰ ਐਡਿਟ ਕਰਕੇ ਜੋੜਿਆ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Video uploaded by Dainik Savera, Dated March 29, 2025
Video uploaded by Ranjit Bawa, Dated March 29, 2025