Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਮੁਤਾਬਕ ਬਿਗ ਬੋਸ ‘ਚ ਸ਼ਿਰਕਤ ਕਰਨ ਵਾਲੀ ਅਤੇ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੋਧਰੀ (Sapna Choudhary) ਦਾ ਇੱਕ ਕਾਰ ਹਾਦਸੇ ਵਿਚ ਦੇਹਾਂਤ ਹੋ ਗਿਆ।
ਫੇਸਬੁੱਕ ਯੂਜ਼ਰ “Harjinder Sidhu” ਨੇ 7 ਸਿਤੰਬਰ 2021 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, “ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦੀ ਕਾਰ ਐਕਸੀਡੈਂਟ ਵਿਚ ਮੌਤ”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਦੇ ਜਰੀਏ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੇ ਦੌਰਾਨ ਸਾਨੂੰ India News Haryana ਦੁਆਰਾ 30 ਅਗਸਤ 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਇੱਕ ਬੁਲੇਟਿਨ ਮਿਲਿਆ। ਖਬਰ ਦੇ ਅਨੁਸਾਰ ਹਰਿਆਣਾ ਦੇ ਸਿਰਸਾ ਤੋਂ ਜਨਮਦਿਨ ਮਨਾ ਕੇ ਵਾਪਸ ਪਰਤ ਰਹੇ ਇੱਕ ਡਾਂਸ ਗਰੁੱਪ ਦਾ ਸੜਕ ਹਾਦਸਾ ਹੋ ਗਿਆ ਜਿਸ ਵਿੱਚ ਸਪਨਾ ਨਾਂ ਦੀ ਗੀਤਕਾਰ ਦੀ ਮੌਤ ਹੋ ਗਈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਹੋਰ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਮੀਡਿਆ ਸੰਸਥਾਨ ‘ਅਮਰ ਉਜਾਲਾ’ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਅਨੁਸਾਰ, “ਫਤਿਹਾਬਾਦ ਵਿਚ ਆਪਣੇ ਸਾਥੀ ਦਾ ਜਨਮਦਿਨ ਮਨਾ ਕੇ ਸਿਰਸਾ ਪਰਤ ਰਹੇ ਡਾਂਸ ਗਰੁੱਪ ਦਾ ਐਕਸੀਡੈਂਟ ਹੋ ਗਿਆ। ਰਿਪੋਰਟ ਦੇ ਮੁਤਾਬਕ, ਸੜਕ ਹਾਦਸਾ ਇੱਕ ਗਾਂ ਦੇ ਕਾਰ ਸਾਹਮਣੇ ਆਉਣ ਕਰਕੇ ਵਾਪਰਿਆ। ਇਸ ਹਾਦਸੇ ਵਿਚ 30 ਸਾਲਾਂ ਸਪਨਾ ਦੀ ਮੌਤ ਹੋ ਗਈ ਜਦਕਿ ਸਾਥੀ ਕਲਾਕਾਰ ਜਖਮੀ ਹੋ ਗਏ।
ਸਰਚ ਦੇ ਦੌਰਾਨ ਸਾਨੂੰ ਕਈ ਮੀਡਿਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਨੇ ਸਾਫ ਕੀਤਾ ਕਿ ਡਾਂਸਰ ਸਪਨਾ ਚੋਧਰੀ ਦੀ ਮੌਤ ਨਹੀਂ ਹੋਈ ਹੈ। ਮੀਡੀਆ ਰਿਪੋਰਟਾਂ ਵਿਚ ਸਪਨਾ ਚੋਧਰੀ ਦੇ ਮੈਨੇਜਰ ਨੇ ਗੱਲਬਾਤ ਕਰਦਿਆਂ ਸਾਫ ਕੀਤਾ ਹੈ ਕਿ ਸਪਨਾ ਚੋਧਰੀ ਠੀਕ-ਠਾਕ ਹਨ ਅਤੇ ਇਸ ਸਮੇਂ ਫਿਲਮ ਦੀ ਸ਼ੂਟਿੰਗ ਵਿਚ ਵਿਅਸਤ ਹਨ।
ਅਸੀਂ ਸਪਨਾ ਚੋਧਰੀ ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਵੀ ਖੰਗਾਲਿਆ ਜਿਸ ਦੌਰਾਨ ਸਾਨੂੰ ਕਈ ਹਾਲੀਆ ਪੋਸਟ ਮਿਲੇ ਜਿਹਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਡਾਂਸਰ ਸਪਨਾ ਚੋਧਰੀ ਦੀ ਮੌਤ ਦੀ ਝੂਠੀ ਖਬਰ ਵਾਇਰਲ ਹੋ ਰਹੀ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਮਸ਼ਹੂਰ ਡਾਂਸਰ ਸਪਨਾ ਚੋਧਰੀ ਸਹੀ ਸਲਾਮਤ ਹਨ। ਸਪਨਾ ਚੋਧਰੀ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources
https://www.youtube.com/watch?v=qo9rMW5OFXw
https://www.facebook.com/ItssapnaChoudhary
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.