ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਦੀ ਨੂੰ ਉਫਾਨ ਤੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ 27 ਜੁਲਾਈ 2025 ਦੀ ਹੈ ਜਿੱਥੇ ਡੈਮ ਦੇ ਫਲੱਡ ਗੇਟ ਖੋਲਣ ਤੋਂ ਬਾਅਦ ਸਤਲੁਜ (Satluj) ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ।
ਇੰਸਟਾਗਰਾਮ ਪੇਜ “ਲੁਧਿਆਣਾ ਲਾਈਵ” ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਡੈਮ ਦੇ ਫਲੱਡ ਗੇਟ ਖੋਲੇ ਗਏ ਸਤਲੁਜ ਦਰਿਆ ਵਿੱਚ ਪਾਣੀ ਆ ਗਿਆ।”

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤਾ।
ਇਸ ਦੌਰਾਨ ਸਾਨੂੰ ਮੀਡੀਆ ਅਦਾਰਾ ਨਿਊਜ 18 ਪੰਜਾਬੀ ਦੁਆਰਾ 24 ਜੁਲਾਈ 2025 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ, ਪੰਜਾਬ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦਾ ਪੱਧਰ ਦਿਨੋਂ-ਦਿਨ ਵੱਧ ਰਿਹਾ ਹੈ। ਇਹ ਵਾਧੂ ਪਾਣੀ, ਖ਼ਾਸ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਹਮੇਸ਼ਾਂ ਵਾਂਗ ਇਹ ਪਾਣੀ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲਿਆਂ ਦੇ ਕਿਸਾਨਾਂ ਦੀਆਂ ਖੇਤੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ ਰਿਪੋਰਟ ਦੇ ਵਿੱਚ ਕਿਤੇ ਵੀ ਡੈਮ ਗੇਟ ਨੂੰ ਖੋਲਣ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਸ ਦੀ ਮਦਦ ਦੇ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਨਾਲ ਮਿਲਦੀ ਜੁਲਦੀ ਵੀਡੀਓ ਫੇਸਬੁੱਕ ਪੇਜ ਕੋਸ਼ੀ ਬੈਰਾਜ ਤੇ ਸਤੰਬਰ 28, 2024 ਨੂੰ ਅਪਲੋਡ ਮਿਲੀ। ਸਾਨੂੰ ਵਾਇਰਲ ਵੀਡੀਓ ਤੇ ਇਸ ਵੀਡੀਓ ਵਿੱਚ ਕਈ ਸਮਾਤਾਵਾਂ ਦੇਖੀਆਂ। ਅਸੀਂ ਪਾਇਆ ਕਿ ਇਸ ਪੇਜ ਤੇ ਕੋਸ਼ੀ ਬੈਰਾਜ ਦੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ। ਕੋਸ਼ੀ ਬੈਰਾਜ ਭਾਰਤ ਦੀ ਸਰਹੱਦ ਦੇ ਨੇੜੇ ਨੇਪਾਲ ਦੇ ਭੀਮਨਗਰ ਵਿਖੇ ਸਥਿਤ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਕੋਸ਼ੀ ਬੈਰਾਜ ਨਾਲ ਜੁੜੀਆਂ ਕਈ ਮੀਡਿਆ ਰਿਪੋਰਟਾਂ ਮਿਲੀਆਂ। ਹਿਮਲ ਪ੍ਰੈਸ ਦੁਆਰਾ 7 ਜੁਲਾਈ 2024 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ, ਸਪਤਕੋਸ਼ੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਜਾਣ ਕਾਰਨ ਅਧਿਕਾਰੀਆਂ ਨੇ ਕੋਸ਼ੀ ਬੈਰਾਜ ਦੇ ਸਾਰੇ 56 ਗੇਟ ਖੋਲ੍ਹ ਦਿੱਤੇ। ਕੋਸ਼ੀ ਬੈਰਾਜ ਕੰਟਰੋਲ ਰੂਮ ਦੇ ਅਨੁਸਾਰ, ਦਰਿਆ ਵਿੱਚ ਪਾਣੀ ਦਾ ਵਹਾਅ 368,680 ਕਿਊਸਿਕ ਤੱਕ ਪਹੁੰਚਣ ਤੋਂ ਬਾਅਦ ਸਵੇਰੇ 9 ਵਜੇ ਸਾਰੇ 56 ਗੇਟ ਖੋਲ੍ਹ ਦਿੱਤੇ ਗਏ।

Reporter Pradeep MN EXPRESS ਦੁਆਰਾ 7 ਜੁਲਾਈ 2024 ਨੂੰ ਅਪਲੋਡ ਵੀਡੀਓ ਦੇ ਵਿੱਚ ਵੀ ਵਾਇਰਲ ਵੀਡੀਓ ਨਾਲ ਮਿਲਦੇ ਜੁਲਦੇ ਦ੍ਰਿਸ਼ ਸਾਨੂੰ ਮਿਲੇ।

ਤੁਸੀ ਨੀਚੇ ਵਾਇਰਲ ਵੀਡੀਓ ਅਤੇ ਮੀਡਿਆ ਰਿਪੋਰਟ ਵਿੱਚ ਅਪਲੋਡ ਤਸਵੀਰਾਂ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

ਸਤਲੁਜ ਦਰਿਆ ਵਿੱਚ ਪਾਣੀ ਵਧਣ ਅਤੇ ਡੈਮ ਦੇ ਫਲੱਡ ਗੇਟ ਖੋਲਣ ਦੇ ਦਾਅਵੇ ਨੂੰ ਲੈ ਕੇ ਅਸੀਂ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਸੰਪਰਕ ਕੀਤਾ ਹੈ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ ।
Conclusion
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਪੰਜਾਬ ਵੀ ਨਹੀਂ ਸਗੋਂ ਨੇਪਾਲ ਦੇ ਕੋਸ਼ੀ ਬੈਰਾਜ ਦੀ ਹੈ। ਹਾਲਾਂਕਿ, ਅਸੀਂ ਆਪਣੀ ਜਾਂਚ ਦੇ ਵਿੱਚ ਇਹ ਸਪਸ਼ਟ ਨਹੀਂ ਕਰ ਸਕੇ ਹਾਂ ਕਿ ਇਹ ਵੀਡੀਓ ਕਦੋਂ ਦਾ ਹੈ।
Our Sources
Media report published by Himal Press, Dated July 7, 2024
Video report uploaded by Reporter Pradeep MN Express, Dated July 7, 2024
Facebook Video uploaded on Koshi Barrage, Dated September 28, 2024
(With Inputs from Sanjeeb, Newschecker Nepal)